ਟਾਟਾ ਗਰੁੱਪ ਦਾ ਵੱਡਾ ਐਲਾਨ! ਏਅਰ ਇੰਡੀਆ ਅਤੇ ਵਿਸਤਾਰਾ ਹੋਣਗੀਆਂ ਮਰਜ
Advertisement
Article Detail0/zeephh/zeephh1463070

ਟਾਟਾ ਗਰੁੱਪ ਦਾ ਵੱਡਾ ਐਲਾਨ! ਏਅਰ ਇੰਡੀਆ ਅਤੇ ਵਿਸਤਾਰਾ ਹੋਣਗੀਆਂ ਮਰਜ

ਵਿਸਤਾਰਾ ਅਤੇ ਏਅਰ ਇੰਡੀਆ ਏਅਰਲਾਈਨਾਂ ਮਾਰਚ 2024 ਤੱਕ ਮਰਜ ਹੋ ਜਾਣਗੀਆਂ। 

ਟਾਟਾ ਗਰੁੱਪ ਦਾ ਵੱਡਾ ਐਲਾਨ! ਏਅਰ ਇੰਡੀਆ ਅਤੇ ਵਿਸਤਾਰਾ ਹੋਣਗੀਆਂ ਮਰਜ

Tata Group announces merger of Air India and Vistara news: ਟਾਟਾ ਗਰੁੱਪ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਕਿ ਏਅਰ ਇੰਡੀਆ ਅਤੇ ਵਿਸਤਾਰਾ ਏਅਰਲਾਈਨ ਮਰਜ ਹੋਣ ਜਾ ਰਹੀਆਂ ਹਨ। ਟਾਟਾ ਵੱਲੋਂ ਕੀਤੇ ਗਏ ਐਲਾਨ ਦੇ ਮੁਤਾਬਕ ਵਿਸਤਾਰਾ ਅਤੇ ਏਅਰ ਇੰਡੀਆ ਏਅਰਲਾਈਨਾਂ ਮਾਰਚ 2024 ਤੱਕ ਮਰਜ ਹੋ ਜਾਣਗੀਆਂ।   

ਮਿਲੀ ਜਾਣਕਾਰੀ ਮੁਤਾਬਕ ਸਿੰਗਾਪੁਰ ਏਅਰਲਾਈਨਜ਼ ਅਤੇ ਟਾਟਾ ਗਰੁੱਪ ਮਾਰਚ 2024 ਤੱਕ ਰਾਸ਼ਟਰੀ ਕੈਰੀਅਰ ਏਅਰ ਇੰਡੀਆ ਅਤੇ ਫੁੱਲ-ਸਰਵਿਸ ਏਅਰਲਾਈਨ ਵਿਸਤਾਰਾ ਨੂੰ ਮਰਜ ਕਰਨਗੇ। ਇਸ ਸੰਬੰਧੀ SIA ਨੇ ਮੰਗਲਵਾਰ ਨੂੰ ਬੋਰਡ ਦੁਆਰਾ ਰਲੇਵੇਂ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਇੱਕ ਬਿਆਨ ਜਾਰੀ ਕੀਤਾ।

ਸਿੰਗਾਪੁਰ ਦੇ ਕੈਰੀਅਰ ਵੱਲੋਂ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਉਹ ਏਅਰ ਇੰਡੀਆ ਦੇ 25.1 ਫ਼ੀਸਦੀ ਸ਼ੇਅਰ ਦੇ ਮਾਲਕ ਦੇ ਰੂਪ ਵਿੱਚ ਉਭਰੇਗਾ ਅਤੇ ਇੱਕ ਸੌਦੇ ਵਜੋਂ ਉਹ ਟਾਟਾ ਸੰਨਜ਼ ਦੇ ਏਅਰ ਇੰਡੀਆ ਨੂੰ ਵਿਸਤਾਰ ਨਾਲ ਮਿਲਾ ਦਿੱਤਾ ਜਾਵੇਗਾ।  

ਲੈਣ-ਦੇਣ ਦੇ ਹਿੱਸੇ ਵਜੋਂ, SIA ਏਅਰ ਇੰਡੀਆ ਵਿੱਚ 250 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ ਤਾਂ ਜੋ ਰੈਗੂਲੇਟਰੀ ਪ੍ਰਵਾਨਗੀਆਂ ਦੇ ਅਧੀਨ ਮਾਰਚ 2024 ਤੱਕ ਏਅਰ ਇੰਡੀਆ ਅਤੇ ਵਿਸਤਾਰ ਦੇ ਰਲੇਵੇਂ ਨੂੰ ਪੂਰਾ ਕੀਤਾ ਜਾ ਸਕੇ।  

ਹੋਰ ਪੜ੍ਹੋ: iPhone ਖਰੀਦਦਾਰਾਂ ਲਈ ਜ਼ਰੂਰੀ ਸੂਚਨਾ! ਜਾਣੋ ਪੂਰਾ ਮਾਮਲਾ

ਟਾਟਾ ਸੰਨਜ਼ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੇ ਕਿਹਾ ਕਿ "ਅਸੀਂ ਇੱਕ ਮਜ਼ਬੂਤ ਏਅਰ ਇੰਡੀਆ ਬਣਾਉਣ ਲਈ ਉਤਸ਼ਾਹਿਤ ਹਾਂ ਜੋ ਘਰੇਲੂ ਅਤੇ ਅੰਤਰਰਾਸ਼ਟਰੀ ਰੂਟਾਂ 'ਤੇ ਪੂਰੀ-ਸੇਵਾ ਅਤੇ ਘੱਟ ਕੀਮਤ ਵਾਲੀ ਸੇਵਾ ਪ੍ਰਦਾਨ ਕਰੇਗੀ। 

ਸਿੰਗਾਪੁਰ ਏਅਰਲਾਈਨਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਗੋਹ ਚੂਨ ਫੋਂਗ ਨੇ ਕਿਹਾ ਕਿ "ਇਸ ਮਰਜਰ ਨਾਲ, ਸਾਡੇ ਕੋਲ ਟਾਟਾ ਨਾਲ ਆਪਣੇ ਸਬੰਧਾਂ ਨੂੰ ਡੂੰਘਾ ਕਰਨ ਅਤੇ ਭਾਰਤ ਦੀ ਏਵੀਏਸ਼ਨ ਵਿੱਚ ਇੱਕ ਨਵਾਂ ਪੜਾਅ ਹਾਸਲ ਕਰਨ ਦਾ ਮੌਕਾ ਹੈ।"

ਹੋਰ ਪੜ੍ਹੋ: ਸ਼ਿਖਰ ਧਵਨ ਨੇ ਯੁਜਵੇਂਦਰ ਚਹਿਲ ਨੂੰ ਲੈ ਕੇ ਕੀਤਾ ਖੁਲਾਸਾ, ਦੇਖੋ ਵੀਡੀਓ

(For more news apart from merger of Tata Group's Air India and Vistara, stay tuned to Zee PHH)

Trending news