Punjab Stubble Burning Case: ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ 10 ਹਜ਼ਾਰ ਨੂੰ ਪਾਰ, ਸਭ ਤੋਂ ਵੱਧ 42 ਕੇਸ ਫਾਜ਼ਿਲਕਾ 'ਚ
Advertisement
Article Detail0/zeephh/zeephh2524875

Punjab Stubble Burning Case: ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ 10 ਹਜ਼ਾਰ ਨੂੰ ਪਾਰ, ਸਭ ਤੋਂ ਵੱਧ 42 ਕੇਸ ਫਾਜ਼ਿਲਕਾ 'ਚ

Punjab Stubble Burning Case ਪੰਜਾਬ ਵਿੱਚ ਇਸ ਸੀਜ਼ਨ ਵਿੱਚ ਪਰਾਲੀ ਸਾੜਨ ਦੇ ਕੁੱਲ ਮਾਮਲੇ ਬੁੱਧਵਾਰ ਨੂੰ 10 ਹਜ਼ਾਰ ਨੂੰ ਪਾਰ ਕਰ ਗਏ ਹਨ।

 

Punjab Stubble Burning Case: ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ 10 ਹਜ਼ਾਰ ਨੂੰ ਪਾਰ, ਸਭ ਤੋਂ ਵੱਧ 42 ਕੇਸ ਫਾਜ਼ਿਲਕਾ 'ਚ

Punjab Stubble Burning Case: ਪੰਜਾਬ ਵਿੱਚ ਇਸ ਸੀਜ਼ਨ ਵਿੱਚ 21 ਨਵੰਬਰ ਤੱਕ ਪਰਾਲੀ ਸਾੜਨ ਦੀਆਂ ਕੁੱਲ 10296 ਘਟਨਾਵਾਂ ਸਾਹਮਣੇ ਆਈਆਂ ਹਨ। 21 ਨਵੰਬਰ ਨੂੰ ਕੁੱਲ 192 ਕੇਸ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 42 ਕੇਸ ਫਾਜ਼ਿਲਕਾ ਵਿੱਚ ਸਾਹਮਣੇ ਆਏ ਸਨ। ਇਸ ਤੋਂ ਇਲਾਵਾ ਫ਼ਿਰੋਜ਼ਪੁਰ ਵਿੱਚ 38, ਮੁਕਤਸਰ ਵਿੱਚ 22, ਮੋਗਾ ਵਿੱਚ 10, ਫਰੀਦਕੋਟ ਅਤੇ ਤਰਨਤਾਰਨ ਵਿੱਚ 13-13 ਮਾਮਲੇ ਸਾਹਮਣੇ ਆਏ ਹਨ।

ਜੇਕਰ ਤੁਲਨਾ ਕੀਤੀ ਜਾਵੇ ਤਾਂ 21 ਨਵੰਬਰ ਤੱਕ ਪਰਾਲੀ ਸਾੜਨ ਦੀਆਂ ਕੁੱਲ ਘਟਨਾਵਾਂ 2023 ਅਤੇ 2022 ਵਿੱਚ ਕ੍ਰਮਵਾਰ 35606 ਅਤੇ 49526 ਸਨ।  ਜੇਕਰ ਅਸੀਂ ਸਿਰਫ 21 ਨਵੰਬਰ ਦੀ ਗੱਲ ਕਰੀਏ, ਤਾਂ 2024 ਵਿੱਚ ਸਿਰਫ 192 ਮਾਮਲੇ ਸਾਹਮਣੇ ਆਏ ਸਨ, 2023 ਅਤੇ 2022 ਵਿੱਚ ਇਹ ਅੰਕੜਾ ਕ੍ਰਮਵਾਰ 513 ਅਤੇ 243 ਸੀ।

ਇਹ ਵੀ ਪੜ੍ਹੋ: Morning Pollution: ਵਧਦੇ ਹਵਾ ਪ੍ਰਦੂਸ਼ਣ ਦੌਰਾਨ ਸਵੇਰ ਦੀ ਸੈਰ ਕਰਨਾ ਹੋ ਸਕਦੈ ਸਿਹਤ ਲਈ ਹਾਨੀਕਾਰਕ, ਜਾਣੋ ਵਧੀਆ ਸਮਾਂ

ਪਿਛਲੇ ਸਾਲ ਦੇ ਮੁਕਾਬਲੇ ਕਰੀਬ 70 ਫੀਸਦੀ ਘੱਟ 
ਪੰਜਾਬ ਵਿੱਚ ਇਸ ਸੀਜ਼ਨ ਵਿੱਚ ਪਰਾਲੀ ਸਾੜਨ ਦੇ ਕੁੱਲ ਮਾਮਲੇ ਬੁੱਧਵਾਰ ਨੂੰ 10 ਹਜ਼ਾਰ ਨੂੰ ਪਾਰ ਕਰ ਗਏ ਹਨ। ਹਾਲਾਂਕਿ ਇਹ ਪਿਛਲੇ ਸਾਲ ਦੇ ਮੁਕਾਬਲੇ ਕਰੀਬ 70 ਫੀਸਦੀ ਘੱਟ ਹੈ। ਪਰਾਲੀ ਸਾੜਨ ਬਾਰੇ ਮੁੱਖ ਵਾਤਾਵਰਣ ਇੰਜੀਨੀਅਰ ਡਾ. ਕਰੁਨੇਸ਼ ਗਰਗ ਨੇ ਕਿਹਾ ਕਿ ਇਸ ਸਾਲ ਸਾਨੂੰ (ਪਰਾਲੀ ਸਾੜਨ ਦੇ) ਬਹੁਤ ਘੱਟ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਸਿਰਫ਼ 10 ਹਜ਼ਾਰ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਪਿਛਲੇ ਸਾਲ 36 ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਸਨ, ਜੋ ਸਾਨੂੰ ਸੈਟੇਲਾਈਟ ਰਾਹੀਂ ਮਿਲੇ ਸਨ।

ਇਸ ਸੀਜ਼ਨ ਵਿੱਚ 20 ਨਵੰਬਰ ਤੱਕ ਪਰਾਲੀ ਸਾੜਨ ਦੀਆਂ ਕੁੱਲ 10104 ਘਟਨਾਵਾਂ ਸਾਹਮਣੇ ਆਈਆਂ ਹਨ। 20 ਨਵੰਬਰ ਨੂੰ ਕੁੱਲ 179 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚੋਂ ਸੰਗਰੂਰ ਅਤੇ ਫਿਰੋਜ਼ਪੁਰ ਵਿੱਚ ਸਭ ਤੋਂ ਵੱਧ 26-26 ਮਾਮਲੇ ਸਾਹਮਣੇ ਆਏ ਸਨ। ਇਸ ਤੋਂ ਇਲਾਵਾ ਮੁਕਤਸਰ ਵਿੱਚ 20, ਤਰਨਤਾਰਨ ਵਿੱਚ 15, ਫਰੀਦਕੋਟ ਵਿੱਚ 14 ਅਤੇ ਫਾਜ਼ਿਲਕਾ ਵਿੱਚ 10 ਮਾਮਲੇ ਸਾਹਮਣੇ ਆਏ ਹਨ। 

ਪੰਜਾਬ ਵਿੱਚ ਇਸ ਸੀਜ਼ਨ ਦੌਰਾਨ 18 ਨਵੰਬਰ ਤੱਕ ਪਰਾਲੀ ਸਾੜਨ ਦੇ 1647 ਮਾਮਲਿਆਂ ਨਾਲ ਮੁੱਖ ਮੰਤਰੀ ਦਾ ਜ਼ਿਲ੍ਹਾ ਸੰਗਰੂਰ ਸਭ ਤੋਂ ਅੱਗੇ ਹੈ। ਫ਼ਿਰੋਜ਼ਪੁਰ 1189 ਕੇਸਾਂ ਨਾਲ ਦੂਜੇ, ਤਰਨਤਾਰਨ 802 ਕੇਸਾਂ ਨਾਲ ਤੀਜੇ, ਅੰਮ੍ਰਿਤਸਰ 703 ਕੇਸਾਂ ਨਾਲ ਚੌਥੇ ਨੰਬਰ ’ਤੇ ਹੈ। ਪਰਾਲੀ ਸਾੜਨ ਦੇ ਮਾਮਲੇ ਬਠਿੰਡਾ ਵਿੱਚ 670, ਮੁਕਤਸਰ ਵਿੱਚ 668, ਮੋਗਾ ਵਿੱਚ 596, ਮਾਨਸਾ ਵਿੱਚ 560, ਪਟਿਆਲਾ ਵਿੱਚ 536, ਫਰੀਦਕੋਟ ਵਿੱਚ 470, ਕਪੂਰਥਲਾ ਵਿੱਚ 321, ਲੁਧਿਆਣਾ ਵਿੱਚ 246, ਫਾਜ਼ਿਲਕਾ ਵਿੱਚ 233 ਹਨ।

ਇਹ ਵੀ ਪੜ੍ਹੋ: Punjab Stubble Burning: ਪੰਜਾਬ ਵਿੱਚ ਪਰਾਲੀ ਸਾੜਨ ਦੇ ਕੇਸ 10,000 ਤੋਂ ਪਾਰ; ਪਿਛਲੇ ਸਾਲਾਂ ਦੇ ਮੁਕਾਬਲੇ ਕਾਫੀ ਘੱਟ
 

 

Trending news