Rajpura News: ਸੂਏ ਦੇ ਪਾਣੀ ਕਾਰਨ ਪਿੰਡ ਅਲੀਪੁਰ ਮੰਡਵਾਲ ਦੇ ਖੇਤਾਂ 'ਚ ਖੜ੍ਹੀ ਫ਼ਸਲ ਹੋਈ ਖ਼ਰਾਬ
Advertisement
Article Detail0/zeephh/zeephh1999161

Rajpura News: ਸੂਏ ਦੇ ਪਾਣੀ ਕਾਰਨ ਪਿੰਡ ਅਲੀਪੁਰ ਮੰਡਵਾਲ ਦੇ ਖੇਤਾਂ 'ਚ ਖੜ੍ਹੀ ਫ਼ਸਲ ਹੋਈ ਖ਼ਰਾਬ

Rajpura News: ਅੱਜ ਪਿੰਡ ਅਲੀਪੁਰ ਮੰਡਵਾਲ ਵਿਚ ਕਿਸਾਨਾਂ ਵੱਲੋਂ ਆਪਣੀ ਫ਼ਸਲ ਖ਼ਰਾਬ ਹੋਣ ਕਰਕੇ ਪ੍ਰਸ਼ਾਸਨ ਖ਼ਿਲਾਫ਼ ਰੋਸ ਜ਼ਾਹਿਰ ਕਰਦਿਆਂ ਮੰਗ ਕੀਤੀ ਕਿ ਉਨ੍ਹਾਂ ਦੀ ਫ਼ਸਲ ਸੂਏ ਵਿੱਚ ਪਾਣੀ ਆਉਣ ਕਰਕੇ ਖ਼ਰਾਬ ਹੁੰਦੀ ਜਾ ਰਹੀ ਹੈ।

Rajpura News: ਸੂਏ ਦੇ ਪਾਣੀ ਕਾਰਨ ਪਿੰਡ ਅਲੀਪੁਰ ਮੰਡਵਾਲ ਦੇ ਖੇਤਾਂ 'ਚ ਖੜ੍ਹੀ ਫ਼ਸਲ ਹੋਈ ਖ਼ਰਾਬ

Rajpura News: ਅੱਜ ਪਿੰਡ ਅਲੀਪੁਰ ਮੰਡਵਾਲ ਵਿਚ ਕਿਸਾਨਾਂ ਵੱਲੋਂ ਆਪਣੀ ਫ਼ਸਲ ਖ਼ਰਾਬ ਹੋਣ ਕਰਕੇ ਪ੍ਰਸ਼ਾਸਨ ਖ਼ਿਲਾਫ਼ ਰੋਸ ਜ਼ਾਹਿਰ ਕਰਦਿਆਂ ਮੰਗ ਕੀਤੀ ਕਿ ਉਨ੍ਹਾਂ ਦੀ ਫ਼ਸਲ ਸੂਏ ਵਿੱਚ ਪਾਣੀ ਆਉਣ ਕਰਕੇ ਖ਼ਰਾਬ ਹੁੰਦੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵੱਲੋਂ ਖਾਲਾਂ ਵਿੱਚ ਪਾਣੀ ਛੱਡਣ ਦੀ ਮੁਹਿੰਮ ਦੇ ਘਨੌਰ ਹਲਕੇ ਦੇ ਅਲੀਪੁਰ ਮੰਡਵਾਲ ਵਿੱਚ ਪੁੱਠੀ ਪੈਂਦੀ ਨਜ਼ਰ ਆ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਮੁਲਖਾ ਸਿੰਘ, ਰੇਸ਼ਮ ਸਿੰਘ, ਮਾਨ ਸਿੰਘ ਸਮੇਤ ਹੋਰਨਾਂ ਨੇ ਦੱਸਿਆ ਕਿ ਅਲੀਪੁਰ ਮੰਡਵਾਲ ਵਿੱਚ ਇਹ ਸੂਆ ਖ਼ਤਮ ਹੋ ਜਾਂਦਾ, ਜਿਸ ਕਰਕੇ ਪਾਣੀ ਬੀਤੀ ਰਾਤ ਤੋਂ ਇਸ ਸੂਏ ਵਿੱਚ ਪਾਣੀ ਚੱਲ ਰਿਹਾ ਨਾਲ ਪਿੰਡ ਦੇ ਖੇਤਾਂ ਵਿੱਚ ਖੜ੍ਹੀ ਫ਼ਸਲ ਡੁੱਬ ਗਈ ਹੈ। ਜਿਸ ਨਾਲ ਜਿਹੜੀ ਕਣਕ ਦੀ ਫ਼ਸਲ ਬੀਜੀ ਸੀ, ਉਹ ਬਿਲਕੁਲ ਖ਼ਰਾਬ ਹੋ ਗਈ ਹੈ ਤੇ ਜਿਹੜੀ ਸਬਜ਼ੀਆਂ ਬੀਜੀਆਂ ਹਨ ਉਹ ਵੀ ਖ਼ਰਾਬ ਹੋ ਗਈਆਂ ਹਨ।

ਪਿੰਡ ਵਾਸੀਆਂ ਨੇ ਅੱਜ ਇਕੱਠੇ ਹੋ ਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਉਨ੍ਹਾਂ ਨੇ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਹੈ। ਅਧਿਕਾਰੀਆਂ ਨੇ ਉਨ੍ਹਾਂ ਨੂੰ ਕਿਹਾ ਕਿ ਇਹ ਮੁੱਖ ਮੰਤਰੀ ਦੇ ਹੁਕਮ ਹਨ ਕਿ ਸੂਇਆ ਤੇ ਖਾਲਾਂ ਵਿੱਚ ਪਾਣੀ ਛੱਡਿਆ ਜਾਵੇ ਜਿਸ ਕਰਕੇ ਮੁੱਖ ਮੰਤਰੀ ਤੱਕ ਪਹੁੰਚ ਕੀਤੀ ਜਾਵੇ।

ਇਸ ਮੌਕੇ ਪਿੰਡ ਵਾਸੀਆਂ ਨੇ ਮੀਡੀਆ ਦਾ ਸਹਾਰਾ ਲੈਂਦੇ ਹੋਏ ਇਹ ਗੱਲਾਂ ਮੀਡੀਆ ਦੇ ਸਾਹਮਣੇ ਰੱਖੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਜਦੋਂ ਪਾਣੀ ਦੀ ਜ਼ਰੂਰਤ ਹੁੰਦੀ ਹੈ ਉਦੋਂ ਆਉਂਦਾ ਨਹੀਂ ਪਰ ਹੁਣ ਸਾਨੂੰ ਪਾਣੀ ਨਹੀਂ ਚਾਹੀਦਾ ਪਰ ਪਾਣੀ ਆ ਰਿਹਾ ਜਿਹਦੇ ਚੱਲਦਿਆਂ ਸਾਡਾ ਨੁਕਸਾਨ ਹੋ ਰਿਹਾ ਤੇ ਪਾਣੀ ਨੂੰ ਤੁਰੰਤ ਬੰਦ ਕੀਤਾ ਜਾਵੇ। ਇਸ ਮੌਕੇ ਮੁਲਖਾਂ ਸਿੰਘ, ਧਰਮ ਸਿੰਘ, ਰੇਸ਼ਮ ਸਿੰਘ ਸ਼ੇਰ ਸਿੰਘ, ਗਰੀਬ ਸਿੰਘ, ਮਾਨ ਸਿੰਘ, ਸਵਰਨ ਸਿੰਘ, ਸਿਕੰਦਰ ਸਿੰਘ, ਨਸੀਮਾ ਸਿੰਘ, ਕਿਰਪਾਲ ਸਿੰਘ, ਕਰਨੈਲ ਸਿੰਘ ਸਮੇਤ ਹੋਰ ਹਾਜ਼ਰ ਸਨ।

ਇਹ ਵੀ ਪੜ੍ਹੋ : Chandigarh News: ਚੰਡੀਗੜ੍ਹ ਦੇ ਸੈਕਟਰ 25 'ਚ 21 ਸਾਲਾ ਨੌਜਵਾਨ ਦੇ ਕਤਲ ਮਾਮਲੇ 'ਚ ਹੋਈ ਗ੍ਰਿਫਤਾਰੀ

ਇਸ ਸਬੰਧੀ ਐਸਡੀਐਮ ਜਸਲੀਨ ਕੌਰ ਭੁੱਲਰ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ ਤੇ ਸਬੰਧਤ ਵਿਭਾਗ ਨੂੰ ਭੇਜ ਕਿ ਕਿਸਾਨਾਂ ਦੇ ਮਸਲੇ ਨੂੰ ਹੱਲ ਕਰਵਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : Ludhiana News: ਡਿਸਟਰਿਕਟ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੀ ਤਿਆਰੀ ਮੁਕੰਮਲ, 2980 ਮੈਂਬਰ ਆਪਣੀ ਵੋਟ ਦੇਣਗੇ

ਰਾਜਪੁਰਾ ਤੋਂ ਦਇਆ ਸਿੰਘ ਬਲੱਗਣ ਦੀ ਰਿਪੋਰਟ

Trending news