Sri Anandpur Sahib news: ਹਰ ਸਾਲ ਇਸ ਜਗ੍ਹਾ ਤੋਂ ਹੀ ਬਰਸਾਤਾਂ ਦੇ ਮੌਸਮ ਦੌਰਾਨ ਟੁੱਟਦਾ ਹੈ ਬੰਨ੍ਹ, ਦੋ ਦਰਜਨ ਤੋਂ ਵੱਧ ਪਿੰਡਾਂ ਦਾ ਹੁੰਦਾ ਹੈ ਨੁਕਸਾਨ
Advertisement
Article Detail0/zeephh/zeephh1789018

Sri Anandpur Sahib news: ਹਰ ਸਾਲ ਇਸ ਜਗ੍ਹਾ ਤੋਂ ਹੀ ਬਰਸਾਤਾਂ ਦੇ ਮੌਸਮ ਦੌਰਾਨ ਟੁੱਟਦਾ ਹੈ ਬੰਨ੍ਹ, ਦੋ ਦਰਜਨ ਤੋਂ ਵੱਧ ਪਿੰਡਾਂ ਦਾ ਹੁੰਦਾ ਹੈ ਨੁਕਸਾਨ

Lodhipur village news: ਲੋਕਾਂ ਦਾ ਕਹਿਣਾ ਹੈ ਕਿ ਹਿਮਾਚਲ ਵਿੱਚ ਸਵਾਂ ਨਦੀ ਨੂੰ ਚੈਨਲਾਈਜ਼ ਕੀਤਾ ਗਿਆ ਹੈ ਤੇ ਉਸੇ ਤਰਜ਼ ਤੇ ਸਤਲੁਜ ਦਰਿਆ ਨੂੰ ਵੀ ਚੈਨੇਲਾਈਜ਼ ਕੀਤਾ ਜਾਵੇ।

 

Sri Anandpur Sahib news: ਹਰ ਸਾਲ ਇਸ ਜਗ੍ਹਾ ਤੋਂ ਹੀ ਬਰਸਾਤਾਂ ਦੇ ਮੌਸਮ ਦੌਰਾਨ ਟੁੱਟਦਾ ਹੈ ਬੰਨ੍ਹ, ਦੋ ਦਰਜਨ ਤੋਂ ਵੱਧ ਪਿੰਡਾਂ ਦਾ ਹੁੰਦਾ ਹੈ ਨੁਕਸਾਨ

Sri Anandpur Sahib news: ਅੱਜ ਅਸੀਂ ਤੁਹਾਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਸਤਲੁਜ ਕਿਨਾਰੇ ਵੱਸੇ ਲੋਧੀਪੁਰ ਪਿੰਡ ਦੇ ਉਸ ਬੰਨ੍ਹ ਬਾਰੇ ਦੱਸਾਂਗੇ ਜਿੱਥੇ ਹਰ ਸਾਲ ਬਰਸਾਤ ਦੇ ਮੌਸਮ ਵਿੱਚ ਸਤਲੁਜ ਦਰਿਆ ਵਿੱਚ ਭਾਰੀ ਮਾਤਰਾ ਵਿੱਚ ਪਾਣੀ ਆ ਜਾਣ ਕਾਰਨ ਬੰਨ੍ਹ ਟੁੱਟ ਜਾਂਦਾ ਹੈ। ਬੰਨ੍ਹ ਟੁੱਟਣ ਦੇ ਨਾਲ ਲੋਧੀਪੁਰ ਸਹਿਤ ਆਲੇ ਦੁਆਲੇ ਦੇ ਪਿੰਡਾਂ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ । 

ਹਾਲਾਂਕਿ ਕੁਝ ਦਿਨ ਪਹਿਲਾਂ ਨੰਗਲ ਡੈਮ ਤੋਂ ਸਤਲੁਜ ਦਰਿਆ ਦੇ ਵਿੱਚ 640 ਕਿਉਂਸਿਕ ਪਾਣੀ ਛੱਡਿਆ ਜਾ ਰਿਹਾ ਸੀ ਪਰ ਹੁਣ ਉੱਪਰੀ ਪਹਾੜੀ ਇਲਾਕਿਆਂ ਤੋਂ ਭਾਰੀ ਮਾਤਰਾ ਵਿੱਚ ਪਾਣੀ ਆਉਣ ਕਾਰਨ 12300 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। 

ਅਗਰ ਭਾਖੜਾ ਡੈਮ ਦੁਆਰਾ ਫਲੱਡ ਗੇਟ ਖੋਲ੍ਹ ਜਾਂਦੇ ਹਨ ਤਾਂ BBMB ਪ੍ਰਸ਼ਾਸ਼ਨ ਵਲੋਂ ਸਤਲੁਜ ਦਰਿਆ ਵਿੱਚ ਹੋਰ ਵਾਧੂ ਪਾਣੀ ਛੱਡਿਆ ਜਾ ਸਕਦਾ ਹੈ। ਮਗਰ BBMB ਦਾ ਕਹਿਣਾ ਹੈ ਕਿ ਲੋਕਾਂ ਨੂੰ ਘਬਰਾਉਣ ਦੀ ਜਰੂਰਤ ਨਹੀਂ ਹੈ। ਹਾਲੇ ਪਾਣੀ ਸਟੋਰ ਕੀਤਾ ਜਾ ਰਿਹਾ ਹੈ।

ਭਾਖੜਾ ਡੈਮ ਵਿੱਚ ਬੀਤੇ ਕੱਲ ਪਾਣੀ ਦਾ ਪੱਧਰ 1648.12 ਤੇ ਪਹੁੰਚ ਗਿਆ ਸੀ। ਮਗਰ ਜਿਸ ਤਰੀਕੇ ਨਾਲ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਇਸਦੇ ਨਾਲ ਸਤਲੁਜ ਦਰਿਆ ਕਿਨਾਰੇ ਵਸੇ ਲੋਕਾਂ ਦੀ ਚਿੰਤਾ ਜਰੂਰ ਵਧ ਗਈ ਹੈ। BBMB ਦਾ ਕਹਿਣਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਤੇ ਨੰਗਲ ਹਾਈਡਲ ਚੈਨਲ ਨਹਿਰ ਵਿੱਚ ਪਾਰਟਨਰ ਸਟੇਟ ਦੀ ਡਿਮਾਂਡ ਮੁਤਾਬਿਕ ਪਾਣੀ ਛੱਡਿਆ ਜਾ ਰਿਹਾ ਹੈ ਤੇ ਬਿਜਲੀ ਦਾ ਉਤਪਾਦਨ ਵੀ ਕੀਤਾ ਜਾ ਰਿਹਾ ਹੈ। 

ਇਸੇ ਤਰ੍ਹਾਂ ਨੰਗਲ ਡੈਮ ਵਿੱਚ ਭਾਖੜਾ ਡੈਮ ਵਿੱਚ ਟਰਬਾਈਨਾ ਦੇ ਜ਼ਰੀਏ ਪਾਣੀ ਛੱਡਿਆ ਜਾ ਰਿਹਾ ਹੈ। ਉਧਰ ਸਤਲੁਜ ਦਰਿਆ ਦੇ ਕਿਨਾਰੇ ਵਸੇ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਪਿੰਡ ਲੋਧੀਪੁਰ ਤੇ ਨਾਲ ਲਗਦੇ ਪਿੰਡਾਂ ਵਿੱਚ ਸਤਲੁਜ ਦਰਿਆ ਦਾ ਪਾਣੀ ਕਾਫੀ ਨੁਕਸਾਨ ਕਰਦਾ ਹੈ। ਜਦੋਂ ਸਤਲੁਜ ਦਰਿਆ ਵਿੱਚ ਵਾਧੂ ਪਾਣੀ ਛੱਡਿਆ ਜਾਂਦਾ ਹੈ ਤਾਂ ਦਰਿਆ ਦੇ ਕਿਨਾਰੇ ਲਗਾਏ ਗਏ ਬੰਨ੍ਹ ਉੱਪਰੋਂ ਵੀ ਪਾਣੀ ਲੰਘਣਾ ਸ਼ੁਰੂ ਹੋ ਜਾਂਦਾ ਹੈ। 

ਸਤਲੁਜ ਦਰਿਆ ਕਿਨਾਰੇ ਵੱਸੇ ਲੋਕਾਂ ਦਾ ਕਹਿਣਾ ਹੈ ਕਿ ਹਰ ਸਾਲ ਬਰਸਾਤ ਦੇ ਮੌਸਮ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਤਲੁਜ ਦਰਿਆ ਵਿੱਚ ਸਵਾਂ ਨਦੀ ਦਾ ਪਾਣੀ ਭਾਰੀ ਮਾਤਰਾ ਵਿੱਚ ਆ ਜਾਂਦਾ ਹੈ ਜਿਸ ਨਾਲ ਇਹ ਪਾਣੀ ਉਨ੍ਹਾਂ ਦੇ ਖੇਤਾਂ ਅਤੇ ਘਰਾਂ ਵਿੱਚ ਵੜ ਕੇ ਨੁਕਸਾਨ ਕਰਦਾ ਹੈ। ਜਦੋਂ ਤੱਕ ਸਤਲੁਜ ਦਰਿਆ ਨੂੰ ਚੈਨੇਲਾਈਜ਼ ਨਹੀਂ ਕੀਤਾ ਜਾਂਦਾ ਓਹਨਾ ਦਾ ਨੁਕਸਾਨ ਹੁੰਦਾ ਰਹੇਗਾ। ਹਿਮਾਚਲ ਵਿੱਚ ਸਵਾਂ ਨਦੀ ਨੂੰ ਚੈਨਲਾਈਜ਼ ਕੀਤਾ ਗਿਆ ਹੈ ਤੇ ਉਸੇ ਤਰਜ਼ ਤੇ ਸਤਲੁਜ ਦਰਿਆ ਨੂੰ ਵੀ ਚੈਨੇਲਾਈਜ਼ ਕੀਤਾ ਜਾਵੇ।

- ਸ੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ 

ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਘਰੇਲੂ ਕਲੇਸ਼ ਕਾਰਨ ਔਰਤ ਨੂੰ ਲਗਾਈ ਅੱਗ 

(For more news apart from Sri Anandpur Sahib's Lodhipur village near Sutej river, stay tuned to Zee PHH)

Trending news