ਰਾਜਸਥਾਨ ’ਚ ਬਰਫ਼ਬਾਰੀ ਕਾਰਨ ਤਾਪਮਾਨ ਹੋਇਆ ਜ਼ੀਰੋ, ਨਵਾਂ ਸਾਲ ਮਨਾਉਣ ਪਹੁੰਚੇ 40 ਹਜ਼ਾਰ ਸੈਲਾਨੀ
Advertisement

ਰਾਜਸਥਾਨ ’ਚ ਬਰਫ਼ਬਾਰੀ ਕਾਰਨ ਤਾਪਮਾਨ ਹੋਇਆ ਜ਼ੀਰੋ, ਨਵਾਂ ਸਾਲ ਮਨਾਉਣ ਪਹੁੰਚੇ 40 ਹਜ਼ਾਰ ਸੈਲਾਨੀ

ਰਾਜਸਥਾਨ ਦੇ ਪਹਾੜੀ ਇਲਾਕੇ ਮਾਊਂਟ ਆਬੂ ’ਚ ਸੋਮਵਾਰ ਦੀ ਸਵੇਰ ਬਰਫ਼ ਪਈ ਅਤੇ ਚੁਰੂ ’ਚ ਤਾਪਮਾਨ ਜ਼ੀਰੋ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 

ਰਾਜਸਥਾਨ ’ਚ ਬਰਫ਼ਬਾਰੀ ਕਾਰਨ ਤਾਪਮਾਨ ਹੋਇਆ ਜ਼ੀਰੋ, ਨਵਾਂ ਸਾਲ ਮਨਾਉਣ ਪਹੁੰਚੇ 40 ਹਜ਼ਾਰ ਸੈਲਾਨੀ

Snow in Rajasthan News: ਰਾਜਸਥਾਨ ’ਚ ਕੰਬਾ ਦੇਣ ਵਾਲੀ ਠੰਡ ਪੈ ਰਹੀ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਮੁਤਾਬਿਕ ਰਾਜਸਥਾਨ ਸਮੇਤ ਦੇ ਉੱਤਰ-ਪੱਛਮੀ ਅਤੇ ਦੇਸ਼ ਦੇ ਮੱਧ ਭਾਗ ਦੇ ਤਾਪਮਾਨ ’ਚ ਹੋਰ ਗਿਰਾਵਟ ਵੇਖਣ ਨੂੰ ਮਿਲੇਗੀ।  

ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਪਾਰਾ ਚਾਰ ਡਿਗਰੀ ਤੱਕ ਪਹੁੰਚ ਚੁੱਕਿਆ ਹੈ। ਹੋਰ ਤਾਂ ਹੋਰ ਇਸ ਵਾਰ ਗਰਮੀ ਦੇ ਕਹਿਰ ਵਜੋਂ ਜਾਣੇ ਜਾਂਦੇ ਸੂਬੇ ਰਾਜਸਥਾਨ ’ਚ ਵੀ ਸ਼ੀਤ ਲਹਿਰ ਨੇ ਜ਼ੋਰ ਫੜ ਲਿਆ ਹੈ। 

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਰਾਜਸਥਾਨ ਦੇ ਪਹਾੜੀ ਇਲਾਕੇ ਮਾਊਂਟ ਆਬੂ ’ਚ ਸੋਮਵਾਰ ਦੀ ਸਵੇਰ ਬਰਫ਼ ਪਈ ਅਤੇ ਚੁਰੂ ’ਚ ਤਾਪਮਾਨ ਜ਼ੀਰੋ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 

ਮੌਸਮ ਵਿਭਾਗ ਦੇ ਅਨੁਸਾਰ ਗੁਜਰਾਤ ਦੀ ਸਰਹੱਦ ਨਾਲ ਲੱਗਦੇ ਮਾਊਂਟ ਆਬੂ ’ਚ ਰਹਿਣ ਵਾਲੇ ਲੋਕ ਜਦੋਂ ਸਵੇਰੇ ਉੱਠੇ ਤਾਂ ਘਰਾਂ ਦੇ ਬਾਹਰ ਬਰਫ਼ ਦੀ ਚਾਦਰ ਵਿਛੀ ਹੋਈ ਸੀ। ਜਿਸ ਤੋਂ ਬਾਅਦ ਆਉਣ ਵਾਲੇ ਦਿਨਾਂ ’ਚ ਠੰਡ ਦੇ ਹੋਰ ਵਧਣ ਦੇ ਆਸਾਰ ਹਨ। 

ਤੁਹਾਨੂੰ ਦੱਸ ਦੇਈਏ ਕਿ ਰਾਜਸਥਾਨ ਦੇ ਮਾਊਂਟ-ਆਬੂ ਸ਼ਹਿਰ ’ਚ ਪਹਿਲੀ ਵਾਰ ਤਾਪਮਾਨ ਮਾਈਨਸ ਡਿਗਰੀ ਦੇ ਪਾਰ ਪਹੁੰਚ ਗਿਆ ਹੈ। ਨਿਊਨਤਮ ਤਾਪਮਾਨ ’ਚ ਗਿਰਾਵਟ ਆਉਣ ਕਾਰਨ ਕਾਰਾਂ ਦੇ ਸ਼ੀਸ਼ਿਆਂ ਤੱਕ ’ਤੇ ਬਰਫ਼ ਜੰਮ ਗਈ। 

ਮਾਊਂਟ ਆਬੂ ’ਚ ਜਿੱਥੇ ਠੰਡ ਦਾ ਪ੍ਰਕੋਪ ਜਾਰੀ ਹੈ, ਉੱਥੇ ਹੀ ਨਵੇਂ ਸਾਲ ਦੇ ਜਸ਼ਨ ਲਈ ਸੈਲਾਨੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਮੌਸਮ ਵੀ ਸੈਲਾਨੀਆਂ ਦੇ ਜਜ਼ਬੇ ਨੂੰ ਰੋਕ ਨਹੀਂ ਸਕਿਆ ਹੈ, ਸਾਲ ਦੇ ਆਖ਼ਰੀ ਦਿਨਾਂ ’ਚ ਸੈਲਾਨੀਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। 

ਮਾਊਂਟ ਆਬੂ ’ਚ ਗੁਰੂ ਸ਼ਿਖਰ, ਨੱਕੀ ਝੀਲ ਅਤੇ ਕੁਮਾਰ ਵਾਡਾ 3 ਅਜਿਹੀਆਂ ਥਾਵਾਂ ਹਨ, ਜਿੱਥੇ ਬਰਫ਼ ਦੀ ਚਾਦਰ ਵਿਛੀ ਹੋਈ ਹੈ। ਪਰ ਇਸ ਸਭ ਦੇ ਬਾਵਜੂਦ ਸੈਲਾਨੀ ਨਵੇਂ ਸਾਲ ਦੇ ਜਸ਼ਨ ਮੌਕੇ ਬਰਫ਼ਬਾਰੀ ਦਾ ਮਜ਼ਾ ਲੈਣ ਇੱਥੇ ਪਹੁੰਚ ਰਹੇ ਹਨ। ਕਈ ਸੈਲਾਨੀਆਂ ਦਾ ਕਹਿਣਾ ਹੈ ਕਿ ਉਹ ਨਵੇਂ ਸਾਲ ਤੱਕ ਇੱਥੇ ਹੀ ਰਹਿਣਗੇ ਅਤੇ ਬਰਫ਼ਬਾਰੀ ਦਾ ਮਜ਼ਾ ਲੈਣਗੇ।

ਇਹ ਵੀ ਪੜ੍ਹੋ: ਸ਼ੱਕੀ ਘਰਵਾਲੇ ਨੇ ਘਰਵਾਲੀ ਦੇ ਲਗਾ ਦਿੱਤਾ HIV ਸੰਕ੍ਰਮਿਤ ਖ਼ੂਨ ਦਾ Injection, ਦੋਹਾਂ ਵਿਚਾਲੇ ਹੋ ਚੁੱਕਿਆ ਸੀ ਤਲਾਕ

 

 

Trending news