ਬਲਾਤਕਾਰ ਮਾਮਲੇ 'ਚ ਸਿਮਰਜੀਤ ਬੈਂਸ ਦੇ ਭਰਾ ਮੁੜ ਅਦਾਲਤ 'ਚ ਪੇਸ਼, ਮੁੜ ਤੋਂ ਦੋ ਦਿਨਾਂ ਹੋਵੇਗਾ ਪੁਲਿਸ ਰਿਮਾਂਡ
Advertisement
Article Detail0/zeephh/zeephh1245011

ਬਲਾਤਕਾਰ ਮਾਮਲੇ 'ਚ ਸਿਮਰਜੀਤ ਬੈਂਸ ਦੇ ਭਰਾ ਮੁੜ ਅਦਾਲਤ 'ਚ ਪੇਸ਼, ਮੁੜ ਤੋਂ ਦੋ ਦਿਨਾਂ ਹੋਵੇਗਾ ਪੁਲਿਸ ਰਿਮਾਂਡ

ਪੀੜਤ ਪੱਖ ਦੇ ਵਕੀਲ ਕਿਹਾ ਕਿ ਅੱਜ ਕਰਮਜੀਤ ਬੈਂਸ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲੇ ਤੱਕ ਪੁਲਸ ਦੀ ਤਫਤੀਸ਼ ਪੂਰੀ ਨਹੀਂ ਹੋਈ ਅਤੇ ਅਹਿਮ ਸੁਰਾਗ ਜੋ ਮੁਲਜ਼ਮ ਤੋਂ ਬਰਾਮਦ ਹੋਣੇ ਨੇ ਉਸ ਤੋਂ ਬਾਅਦ ਹੀ ਜੇਕਰ ਦੁਬਾਰਾ ਲੋੜ ਪਈ ਤਾਂ ਮੁੜ ਤੋਂ ਰਿਮਾਂਡ ਮੰਗਿਆ ਜਾਵੇਗਾ। 

ਬਲਾਤਕਾਰ ਮਾਮਲੇ 'ਚ ਸਿਮਰਜੀਤ ਬੈਂਸ ਦੇ ਭਰਾ ਮੁੜ ਅਦਾਲਤ 'ਚ ਪੇਸ਼, ਮੁੜ ਤੋਂ ਦੋ ਦਿਨਾਂ ਹੋਵੇਗਾ ਪੁਲਿਸ ਰਿਮਾਂਡ

ਭਰਤ ਸ਼ਰਮਾ/ਲੁਧਿਆਣਾ: ਬਲਾਤਕਾਰ ਮਾਮਲੇ ਦੇ ਵਿਚ ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਬੈਂਸ ਨੂੰ ਅੱਜ ਅਦਾਲਤ ਵਿਚ ਮੁੜ ਪੇਸ਼ ਕਰ ਕੇ ਪੁਲਸ ਵੱਲੋਂ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲੀਸ ਨੇ ਕਿਹਾ ਕਿ ਹਾਲੇ ਤੱਕ ਉਨ੍ਹਾਂ ਦੀ ਤਫਤੀਸ਼ ਪੂਰੀ ਨਹੀਂ ਹੋਈ ਅਤੇ ਨਾਲ ਹੀ ਜੋ ਮੋਬਾਈਲ ਉਨ੍ਹਾਂ ਰਿਕਵਰ ਕਰਨਾ ਹੈ ਉਸ ਸਬੰਧੀ ਹਾਲੇ ਤੱਕ ਮੁਲਜ਼ਮ ਨੂੰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਿਸ ਕਰਕੇ ਸਮਾਂ ਲੱਗ ਰਿਹਾ ਹੈ।

 

ਪੀੜਤ ਪੱਖ ਦੇ ਵਕੀਲ ਕਿਹਾ ਕਿ ਅੱਜ ਕਰਮਜੀਤ ਬੈਂਸ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲੇ ਤੱਕ ਪੁਲਸ ਦੀ ਤਫਤੀਸ਼ ਪੂਰੀ ਨਹੀਂ ਹੋਈ ਅਤੇ ਅਹਿਮ ਸੁਰਾਗ ਜੋ ਮੁਲਜ਼ਮ ਤੋਂ ਬਰਾਮਦ ਹੋਣੇ ਨੇ ਉਸ ਤੋਂ ਬਾਅਦ ਹੀ ਜੇਕਰ ਦੁਬਾਰਾ ਲੋੜ ਪਈ ਤਾਂ ਮੁੜ ਤੋਂ ਰਿਮਾਂਡ ਮੰਗਿਆ ਜਾਵੇਗਾ। ਉਨ੍ਹਾਂ ਕਿਹਾ ਜਦੋਂ ਤੱਕ ਪੁਲਸ ਦੀ ਤਫਤੀਸ਼ ਪੂਰੀ ਨਹੀਂ ਹੁੰਦੀ ਉਦੋਂ ਤੱਕ ਜੁਡੀਸ਼ੀਅਲ ਰਿਮਾਂਡ ਤੇ ਨਹੀਂ ਭੇਜਿਆ ਜਾ ਰਿਹਾ। ਉਨ੍ਹਾਂ ਕਿਹਾ ਲੋੜ ਪੈਣ 'ਤੇ ਉਹ ਮੁੜ ਤੋਂ ਰਿਮਾਂਡ ਦੀ ਮੰਗ ਕਰਨਗੇ।  ਉਨ੍ਹਾਂ ਕਿਹਾ ਕਿ ਜੋ ਪਿਛਲੀ ਤਰੀਕ ਦੌਰਾਨ ਦਲੀਲਾਂ ਸੀ ਉਹੀ ਇਸ ਵਾਰ ਵੀ ਹੋਈਆਂ।  

 

ਮੁਲਜ਼ਮ ਤੋਂ ਮੋਬਾਇਲ ਦੀ ਰਿਕਵਰੀ ਅਤੇ ਉਸ ਦੇ ਸੰਪਰਕਾਂ ਸੰਬੰਧੀ ਅਤੇ ਬਾਕੀ ਕੇਸਾਂ ਵਿੱਚ ਲੋੜੀਂਦੇ ਮੁਲਜ਼ਮਾਂ ਸਬੰਧੀ ਪੁੱਛ ਪੜਤਾਲ ਕੀਤੀ ਜਾਣੀ ਹੈ। ਦੂਜੇ ਪਾਸੇ ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਸਿਰਫ ਕਰਮਜੀਤ ਬੈਂਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਜੋ ਕੁਝ ਪਿਛਲੀ ਵਾਰ ਵਕੀਲ ਨੇ ਦਲੀਲਾਂ ਦਿੱਤੀਆਂ ਸਨ। ਇਸ ਵਾਰ ਵੀ ਜਾਂ ਸਭ ਅੱਗੇ ਉਹੀ ਗੱਲਾਂ ਕੀਤੀਆਂ ਉਨ੍ਹਾਂ ਕਿਹਾ ਕਿ ਉਹ ਜੋ ਵੀ ਸੱਚਾਈ ਹੈ। ਪਹਿਲਾਂ ਹੀ ਦੱਸ ਚੁੱਕੇ ਨੇ ਉਨ੍ਹਾਂ ਕਿਹਾ ਕਿ ਕਰਮਜੀਤ ਬੈਂਸ ਤੇ ਸਿਰਫ਼ 506 ਐਕਟ ਦੇ ਅਧੀਨ ਮਾਮਲਾ ਬਣਦਾ ਹੈ ਜੋ ਉਨ੍ਹਾਂ ਤੇ ਡਰਾਉਣ ਧਮਕਾਉਣ ਦੇ ਇਲਜ਼ਾਮ ਲੱਗੇ ਨੇ ਉਹਨਾਂ ਕਿਹਾ ਪਰ ਮਾਮਲਾ ਹਾਈ ਪ੍ਰੋਫਾਈਲ ਹੋਣ ਕਰਕੇ ਇਸ ਵਿਚ ਜੋ ਅਸਲ ਗੱਲ ਸਾਹਮਣੇ ਆਉਣੀ ਚਾਹੀਦੀ ਹੈ ਉਹ ਨਹੀਂ ਆ ਪਾ ਰਹੀ।   

 

WATCH LIVE TV 

Trending news