ਕੈਨੇਡਾ ਦੀ ਮਹਿਲਾ ਨੇ ਸਿੱਖ ਬੱਚਿਆਂ ਲਈ ਤਿਆਰ ਕੀਤੇ ਅਨੋਖੇ ਹੈਲਮੇਟ, ਹਰ ਕੋਈ ਕਰ ਰਿਹਾ ਤਾਰੀਫ਼
Advertisement
Article Detail0/zeephh/zeephh1519024

ਕੈਨੇਡਾ ਦੀ ਮਹਿਲਾ ਨੇ ਸਿੱਖ ਬੱਚਿਆਂ ਲਈ ਤਿਆਰ ਕੀਤੇ ਅਨੋਖੇ ਹੈਲਮੇਟ, ਹਰ ਕੋਈ ਕਰ ਰਿਹਾ ਤਾਰੀਫ਼

Sikh Woman design Special Helmets for Children news: ਕੈਨੇਡਾ 'ਚ ਸਿੱਖ ਔਰਤ ਨੇ ਆਪਣੇ ਬੱਚਿਆਂ ਲਈ ਪੱਗਾਂ 'ਤੇ ਫਿੱਟ ਹੋਣ ਵਾਲੇ ਹੈਲਮੇਟ ਡਿਜ਼ਾਈਨ ਕੀਤੇ ਹਨ ਜਿਨ੍ਹਾਂ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ।

 

ਕੈਨੇਡਾ ਦੀ ਮਹਿਲਾ ਨੇ ਸਿੱਖ ਬੱਚਿਆਂ ਲਈ ਤਿਆਰ ਕੀਤੇ ਅਨੋਖੇ ਹੈਲਮੇਟ, ਹਰ ਕੋਈ ਕਰ ਰਿਹਾ ਤਾਰੀਫ਼

Special Sikh Helmets Design news: ਬਾਈਕ ਚਲਾਉਂਦੇ ਸਮੇਂ ਹਰ ਕਿਸੇ ਲਈ ਹੈਲਮੇਟ ਪਾਉਣਾ ਬਹੁਤ ਜ਼ਰੂਰੀ ਹੈ ਇਸ ਨਾਲ ਸੜਕ ਹਾਦਸੇ ਤੋਂ ਬਚਿਆ ਜਾ ਸਕਦਾ ਹੈ। ਇਹ ਸਿਰ ਅਤੇ ਦਿਮਾਗ ਦੀ ਸੱਟ ਦੇ ਜੋਖਮ ਨੂੰ ਘਟਾਉਂਦਾ ਹੈ। ਬਹੁਤ ਸਾਰੇ ਦੇਸ਼ਾਂ ਵਿੱਚ, 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸਾਈਕਲ ਚਲਾਉਂਦੇ ਸਮੇਂ ਹੈਲਮੇਟ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਪਰ ਸਿੱਖ ਵਿਅਕਤੀ ਨੂੰ ਹੈਲਮੇਟ ਪਾਉਣ ਵਿਚ ਦਿੱਕਤ ਹੁੰਦੀ ਹੈ। ਇਸ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਇਕ ਕੈਨੇਡੀਅਨ ਸਿੱਖ ਔਰਤ ਵੱਲੋਂ ਨਵਾਂ ਉਪਰਾਲਾ ਕੀਤਾ ਗਿਆ ਹੈ ਜਿਸ ਦੀ ਹਰ (Sikh Woman design Special Helmets) ਕੋਈ ਤਰੀਫ ਕਰ ਰਿਹਾ ਹੈ। 

ਦੱਸ ਦੇਈਏ ਕਿ ਕੈਨੇਡੀਅਨ ਸਿੱਖ ਔਰਤ ਟੀਨਾ ਸਿੰਘ (Tina singh) ਨੂੰ ਆਪਣੇ ਪੁੱਤਰਾਂ ਦੀਆਂ ਪੱਗਾਂ ਨੂੰ ਫਿੱਟ ਕਰਨ ਲਈ ਬਾਜ਼ਾਰ ਵਿੱਚ ਇੱਕ ਵੀ ਹੈਲਮੇਟ ਨਹੀਂ ਮਿਲਿਆ। ਇਸ ਤੋਂ ਬਾਅਦ ਉਸ ਨੇ ਖੁਦ ਹੈਲਮੇਟ ਨੂੰ  (Sikh Woman design Special Helmets) ਪੱਗ ਦੇ ਹਿਸਾਬ ਨਾਲ ਡਿਜ਼ਾਈਨ ਕੀਤਾ।  ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਕੁਝ ਬੇਹੱਦ ਹੀ ਪਿਆਰਿਆਂ ਤਸਵੀਰਾਂ ਵਾਇਰਲ ਹੋਈਆਂ ਅਤੇ ਜਦੋਂ ਲੋਕਾਂ ਨੂੰ ਇਨ੍ਹਾਂ ਤਸਵੀਰਾਂ ਬਾਰੇ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਏ।

ਇਹ ਤਸਵੀਰਾਂ ਅਜਿਹੀਆਂ ਸਨ, ਜਿਨ੍ਹਾਂ 'ਚ ਕੁਝ ਬੱਚੇ ਖਾਸ ਕਿਸਮ ਦਾ ਹੈਲਮੇਟ ਪਾਏ ਹੋਏ ਨਜ਼ਰ ਆ ਰਹੇ ਸਨ। ਇਨ੍ਹਾਂ ਹੈਲਮੇਟਾਂ ਨੂੰ  (Sikh Woman design Special Helmets)  ਸਿੱਖ ਹੈਲਮੇਟ ਦਾ ਨਾਂ ਦਿੱਤਾ ਗਿਆ ਹੈ ਅਤੇ ਇਨ੍ਹਾਂ ਨੂੰ ਇਕ ਔਰਤ ਨੇ  (Tina singh)  ਡਿਜ਼ਾਈਨ ਕੀਤਾ ਹੈ।

ਇਹ ਵੀ ਪੜ੍ਹੋ : Anushka Sen Photos: ਬਿਕਨੀ ਪਾ ਕੇ ਪੂਲ 'ਚ ਉਤਰੀ ਅਨੁਸ਼ਕਾ ਸੇਨ, ਪੋਸਟ ਕੀਤੀ ਬੇਹੱਦ ਹੀ ਬੋਲਡ ਤਸਵੀਰਾਂ 

ਮੀਡੀਆ ਰਿਪੋਰਟਸ ਮੁਤਾਬਕ (Sikh Woman Tina singh) ਟੀਨਾ ਸਿੰਘ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਕੁਝ ਸਮਾਂ ਪਹਿਲਾਂ ਟੀਨਾ ਦਾ ਤਣਾਅ ਉਦੋਂ ਵੱਧ ਗਿਆ ਜਦੋਂ ਉਸ ਨੂੰ ਆਪਣੇ ਪੁੱਤਰਾਂ ਦੀਆਂ ਪੱਗਾਂ ਨੂੰ ਫਿੱਟ ਕਰਨ ਲਈ ਬਾਜ਼ਾਰ ਵਿੱਚ ਸਹੀ ਹੈਲਮੇਟ ਨਹੀਂ ਮਿਲਿਆ। ਇਸ ਤੋਂ ਬਾਅਦ ਟੀਨਾ ਨੇ ਫੈਸਲਾ ਕੀਤਾ ਕਿ ਉਹ ਹੈਲਮੇਟ ਨੂੰ  ਪੱਗ ਦੇ ਹਿਸਾਬ ਨਾਲ ਡਿਜ਼ਾਈਨ ਕਰੇਗੀ। 

 
 
 
 

 
 
 
 
 
 
 
 
 
 
 

A post shared by Sikh Helmets (@sikhhelmets)

 

 

ਇਹ ਹੈਲਮੇਟ ਪਹਿਲੇ ਸੁਰੱਖਿਆ-ਪ੍ਰਮਾਣਿਤ ਮਲਟੀਸਪੋਰਟ ਹੈਲਮੇਟ ਹਨ ਜੋ ਖਾਸ ਤੌਰ 'ਤੇ ਸਿੱਖ ਬੱਚਿਆਂ ਲਈ ਤਿਆਰ ਕੀਤੇ ਗਏ ਹਨ। ਟੀਨਾ ਪੇਸ਼ੇ ਵਜੋਂ ਡਾਕਟਰ ਹੈ ਅਤੇ ਹੁਣ ਉਸ ਨੇ ਇਹ ਹੈਲਮੇਟ ਬਣਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਉਸ ਨੇ ਸਿੱਖ ਹੈਲਮੇਟ ਨਾਂ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਅਕਾਊਂਟ ਵੀ ਬਣਾਇਆ ਹੋਇਆ ਹੈ। 

Trending news