ਓਹ ਸਥਾਨ ਜਿੱਥੇ ਦਿੱਲੀ ਦੇ ਚਾਂਦਨੀ ਚੌਂਕ ਵਿਚ ਸ਼ਹਾਦਤ ਤੋਂ ਬਾਅਦ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਭਾਈ ਜੈਤਾ ਜੀ ਲੈ ਕੇ ਪਹੁੰਚੇ। ਸ਼੍ਰੀ ਕੀਰਤਪੁਰ ਸਾਹਿਬ ਦਾ ਇਤਿਹਾਸਿਕ ਗੁਰਦੁਆਰਾ ਵਿਵਾਣਗੜ੍ਹ ਸਾਹਿਬ ਇੱਥੋਂ ਹੀ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਤੇ ਸੰਗਤਾਂ ਨੂੰ ਨਾਲ ਲੈ ਕੇ ਨੌਵੇਂ ਪਾਤਸਾਹ ਦਾ ਸੀਸ ਲੈਣ ਪਹੁੰਚੇ ਸੀ।
Trending Photos
ਬਿਮਲ ਸ਼ਰਮਾ/ ਸ੍ਰੀ ਆਨੰਦਪੁਰ ਸਾਹਿਬ: ਅਸੀਂ ਆਪਣੇ ਦਰਸ਼ਕਾਂ ਨੂੰ ਕੁਝ ਸਮਾਂ ਪਹਿਲਾਂ ਉਸ ਸਥਾਨ ਦੇ ਦਰਸ਼ਨ ਕਰਵਾਏ ਸੀ ਜਿਥੇ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦੁਰ ਜੀ ਦੇ ਸੀਸ ਦਾ ਸੰਸਕਾਰ ਹੋਇਆ ਸੀ। ਅੱਜ ਅਸੀਂ ਤੁਹਾਨੂੰ ਉਸ ਸਥਾਨ ਦੇ ਦਰਸ਼ਨ ਕਰਵਾਵਾਂਗੇ ਜਿਥੇ ਭਾਈ ਜੈਤਾ ਜੀ ਦਿੱਲੀ ਦੇ ਚਾਂਦਨੀ ਚੌਂਕ ਤੋਂ ਗੁਰੂ ਜੀ ਦਾ ਸੀਸ ਲੈ ਕੇ ਪਹੁੰਚੇ ਸੀ। ਇਥੋਂ ਹੀ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਮਾਤਾ, ਪਰਿਵਾਰ ਤੇ ਸੰਗਤਾਂ ਨੂੰ ਨਾਲ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਇਸ ਸਥਾਨ 'ਤੇ ਪਹੁੰਚੇ ਸਨ ਤੇ ਇਕ ਬਿਬਾਣ ਦੇ ਰੂਪ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਤੋਂ ਆਨੰਦਪੁਰ ਸਾਹਿਬ ਪਹੁੰਚੇ ਤੇ ਅੱਜ ਇਥੇ ਗੁਰਦੁਆਰਾ ਸੀਸ ਗੰਜ ਸਾਹਿਬ ਮੌਜੂਦ ਹੈ ਇਸ ਸਥਾਨ 'ਤੇ ਉਨ੍ਹਾਂ ਦੇ ਸੀਸ ਦਾ ਸਸਕਾਰ ਕੀਤਾ ਗਿਆ।
ਸ੍ਰੀ ਆਨੰਦਪੁਰ ਸਾਹਿਬ ਤੇ ਆਸ ਪਾਸ ਦੇ ਸ਼ਿਵਾਲਿਕ ਖੇਤਰ ਵਿਚ ਕਈ ਐਸੇ ਇਤਿਹਾਸਕ ਸਥਾਨ ਮੌਜੂਦ ਹਨ ਜੋ ਕਿ ਗੁਰੂ ਸਾਹਿਬਾਨਾਂ ਦੇ ਚਰਨ ਛੋਹ ਪ੍ਰਾਪਤ ਜਾਂ ਉਨ੍ਹਾਂ ਦੀ ਬਹੁਤ ਹੀ ਜ਼ਿਆਦਾ ਇਤਿਹਾਸਕ ਮਹੱਤਤਾ ਹੈ ਇਨ੍ਹਾਂ ਵਿੱਚੋਂ ਇੱਕ ਸਥਾਨ ਸ੍ਰੀ ਕੀਰਤਪੁਰ ਸਾਹਿਬ ਦਾ ਗੁਰਦੁਆਰਾ ਬਿਬਾਣਗੜ੍ਹ ਸਾਹਿਬ ਹੈ। ਗੁਰਦੁਆਰਾ ਬਿਬਾਣਗੜ੍ਹ ਸਾਹਿਬ ਉਸ ਸਥਾਨ 'ਤੇ ਮੌਜੂਦ ਹੈ ਜਿਸ ਸਥਾਨ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸੀਸ ਨੂੰ ਸ੍ਰੀ ਆਨੰਦਪੁਰ ਸਾਹਿਬ ਲਿਜਾਣ ਤੋਂ ਪਹਿਲਾਂ ਰੱਖਿਆ ਗਿਆ ਸੀ। ਜਦੋਂ ਹਿੰਦੂ ਧਰਮ ਦੀ ਰਾਖੀ ਦੇ ਲਈ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹਾਦਤ ਦੇਣ ਪਹੁੰਚੇ ਅਤੇ ਉਨ੍ਹਾਂ ਉੱਥੇ ਹਿੰਦੂ ਧਰਮ ਦੀ ਰਾਖੀ ਦੇ ਲਈ ਆਪਣਾ ਸੀਸ ਕੁਰਬਾਨ ਕੀਤਾ ਅਤੇ ਭਾਈ ਜੈਤਾ ਜੀ ਉਨ੍ਹਾਂ ਦੇ ਸੀਸ ਨੂੰ ਬਚਦੇ ਬਚਾਉਂਦੇ ਦਿੱਲੀ ਤੋਂ ਆਨੰਦਪੁਰ ਸਾਹਿਬ ਲਈ ਚੱਲੇ ਤਾਂ ਉਹ ਜਦੋਂ ਸ੍ਰੀ ਕੀਰਤਪੁਰ ਸਾਹਿਬ ਪਹੁੰਚੇ ਜਿੱਥੇ ਅੱਜ ਗੁਰਦੁਆਰਾ ਬਿਬਾਣਗੜ੍ਹ ਸਾਹਿਬ ਮੌਜੂਦ ਹੈ।
ਇਸ ਸਥਾਨ 'ਤੇ ਉਨ੍ਹਾਂ ਨੇ ਦਿੱਲੀ ਦੇ ਚਾਂਦਨੀ ਚੌਕ ਤੋਂ ਗੁਰੂ ਜੀ ਦੇ ਸੀਸ ਨੂੰ ਲਿਆ ਕੇ ਇੱਥੇ ਰੱਖਿਆ। ਉਸ ਤੋਂ ਬਾਅਦ ਉਨ੍ਹਾਂ ਨੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਸਮੇਤ ਅਤੇ ਸੰਗਤਾਂ ਨੂੰ ਨਾਲ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਤੋਂ ਗੁਰੂ ਜੀ ਦੇ ਸੀਸ ਨੂੰ ਲੈਣ ਲਈ ਬਿਬਾਣ ਨਾਲ ਇਸ ਸਥਾਨ ਤੇ ਪਹੁੰਚੇ ਤੇ ਇਸੇ ਸਥਾਨ ਤੋਂ ਗੁਰੂ ਗੋਬਿੰਦ ਸਿੰਘ ਜੀ ਸੰਗਤਾਂ ਦੀ ਹਾਜ਼ਰੀ ਵਿੱਚ ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਸ਼੍ਰੀ ਅਨੰਦਪੁਰ ਸਾਹਿਬ ਲੈ ਕੇ ਗਏ ਤੇ ਸੰਸਕਾਰ ਕੀਤਾ।
ਇਤਿਹਾਸ ਮੁਤਾਬਿਕ ਭਾਈ ਜੈਤਾ ਜੀ ਨੂੰ ਲੱਗਾ ਕਿ ਸ਼੍ਰੀ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਹਰਿ ਰਾਇ ਸਾਹਿਬ ਦਾ ਸੰਸਕਾਰ ਹੋਇਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਵੀ ਗੁਰੂ ਜੀ ਦੇ ਸ਼ੀਸ਼ ਦਾ ਸੰਸਕਾਰ ਵੀ ਇਥੇ ਹੀ ਕਰਨਗੇ ਮਗਰ ਜਦੋਂ ਭਾਈ ਜੈਤਾ ਜੀ ਨੇ ਗੁਰੂ ਤੇਗ਼ ਬਹਾਦੁਰ ਜੀ ਦੇ ਸ਼ੀਸ਼ ਨੂੰ ਓਹਨਾ ਦੁਆਰਾ ਸ਼੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਲੈ ਕੇ ਆਉਣ ਬਾਰੇ ਸੁਨੇਹਾ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਜਿਆ ਤਾਂ ਗੁਰੂ ਜੀ ਆਪਣੇ ਪਰਿਵਾਰ ਤੇ ਸੰਗਤਾਂ ਸਮੇਤ ਇੱਕ ਸੋਹਣਾ ਵਿਵਾਨ ਤਿਆਰ ਕਰਕੇ ਕੀਰਤਨ ਕਰਦੇ ਹੋਏ ਇਸ ਸਥਾਨ ਤੇ ਪਹੁੰਚੇ ਤੇ ਗੁਰੂ ਤੇਗ਼ ਬਹਾਦੁਰ ਜੀ ਦੇ ਸੀਸ ਨੂੰ ਸ਼੍ਰੀ ਅਨੰਦਪੁਰ ਸਾਹਿਬ ਲੈ ਗਏ। ਇਸ ਕਰਕੇ ਇਸ ਸਥਾਨ ਦਾ ਨਾਮ ਗੁਰਦੁਆਰਾ ਬਿਬਾਣਗੜ੍ਹ ਸਾਹਿਬ ਹੈ।
WATCH LIVE TV