ਵਿਦੇਸ਼ ਲਈ ਰਵਾਨਾ ਹੋਇਆ ਸਿੱਧੂ ਮੂਸੇਵਾਲਾ ਦਾ ਪਰਿਵਾਰ, ਜਾਣੋ ਪੂਰਾ ਮਾਮਲਾ
Advertisement
Article Detail0/zeephh/zeephh1446599

ਵਿਦੇਸ਼ ਲਈ ਰਵਾਨਾ ਹੋਇਆ ਸਿੱਧੂ ਮੂਸੇਵਾਲਾ ਦਾ ਪਰਿਵਾਰ, ਜਾਣੋ ਪੂਰਾ ਮਾਮਲਾ

ਸਿੱਧੂ ਮੂਸੇਵਾਲਾ ਦਾ ਇਸ ਸਾਲ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।  

 

ਵਿਦੇਸ਼ ਲਈ ਰਵਾਨਾ ਹੋਇਆ ਸਿੱਧੂ ਮੂਸੇਵਾਲਾ ਦਾ ਪਰਿਵਾਰ, ਜਾਣੋ ਪੂਰਾ ਮਾਮਲਾ

Sidhu Moosewala UK candle march news: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵਿਦੇਸ਼ ਲਈ ਰਵਾਨਾ ਹੋ ਗਏ ਹਨ। ਸਿੱਧੂ ਦੇ ਕਤਲ ਨੂੰ 5 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਹੁਣ ਤੱਕ ਗਾਇਕ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ ਹੈ ਅਤੇ ਮਰਹੂਮ ਗਾਇਕ ਦੇ ਪ੍ਰਸ਼ੰਸਕ ਅਤੇ ਉਸ ਦਾ ਪਰਿਵਾਰ ਮਿਲ ਕੇ ਲਗਾਤਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ।  

ਮਿਲੀ ਜਾਣਕਾਰੀ ਮੁਤਾਬਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਚਰਨ ਕੌਰ ਅਤੇ ਬਲਕੌਰ ਸਿੰਘ ਯੂਕੇ ਲਈ ਰਵਾਨਾ ਹੋ ਗਏ ਹਨ ਕਿਉਂਕਿ ਉੱਥੇ ਗਾਇਕ ਦੇ ਪ੍ਰਸ਼ੰਸਕਾਂ ਨੇ ਸਿਧੂ ਨੂੰ ਇਨਸਾਫ਼ ਦਿਲਾਉਣ ਲਈ ਕੈਂਡਲ ਮਾਰਚ ਕੱਢਣੀ ਹੈ।  

ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵੀ ਇਸ ਕੈਂਡਲ ਮਾਰਚ 'ਚ ਹਿੱਸਾ ਲੈਣਗੇ ਅਤੇ ਇੱਕ ਵਾਰ ਮੁੜ ਇਨਸਾਫ਼ ਲਈ ਆਵਾਜ਼ ਬੁਲੰਦ ਕਰਨਗੇ। ਦੱਸ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੁਣ ਤੱਕ ਮਰਹੂਮ ਗਾਇਕ ਦੇ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਨੂੰ ਅਲਟੀਮੇਟਮ ਵੀ ਦੇ ਦਿੱਤਾ ਗਿਆ ਸੀ। 

ਗੌਰਤਲਬ ਹੈ ਕਿ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ ਕਿ ਜੇਕਰ ਉਨ੍ਹਾਂ ਨੂੰ ਇਸ ਮਹੀਨੇ ਦੇ ਅੰਤ ਤੱਕ ਇਨਸਾਫ਼ ਨਹੀਂ ਮਿਲਿਆ ਤਾਂ ਉਹ ਨਾ ਸਿਰਫ਼ ਐਫਆਈਆਰ ਵਾਪਿਸ ਲੈਣਗੇ ਸਗੋਂ ਇਹ ਦੇਸ਼ ਛੱਡ ਵਿਦੇਸ਼ ਚਲੇ ਜਾਣਗੇ। 

ਹੋਰ ਪੜ੍ਹੋ: ਪੰਜਾਬੀ ਗਾਇਕ ਬੱਬੂ ਮਾਨ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ, ਵਧਾਈ ਗਈ ਸੁਰੱਖਿਆ

ਇਸੇ ਸੰਬੰਧੀ ਬਲਕੌਰ ਸਿੰਘ ਨੇ ਹਾਲ ਹੀ ਵਿੱਚ ਪੰਜਾਬ ਦੇ ਡੀਜੀਪੀ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਤੋਂ ਜਾਂਚ ਦੀ ਜਾਣਕਾਰੀ ਲਈ ਸੀ। ਇਸ ਸਾਲ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ 'ਤੇ ਬਹੁਤ ਸਵਾਲ ਚੁੱਕੇ ਗਏ ਸਨ।  

ਇਸ ਹਾਦਸੇ ਤੋਂ ਬਾਅਦ ਜਦੋਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲਗਾਤਾਰ ਇਨਸਾਫ਼ ਲਈ ਆਵਾਜ਼ ਚੁੱਕ ਰਹੇ ਸਨ ਤਾਂ ਇੱਕ ਵਾਰ ਉਨ੍ਹਾਂ ਨੂੰ ਵੀ ਜਾਣੋ ਮਾਰਨ ਦੀ ਧਮਕੀ ਮਿਲੀ ਸੀ। 

ਹੋਰ ਪੜ੍ਹੋ: ਨਹੀਂ ਰਹੇ ਪੰਜਾਬੀ ਅਦਾਕਾਰਾ ਦਲਜੀਤ ਕੌਰ

(For more news related to candle march in UK seeking justice for Sidhu Moosewala, stay tuned to Zee News PHH)

Trending news