ਪੁਲਿਸ ਅਧਿਕਾਰੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਵਰਤੀ ਗਈ ਗੱਡੀ ਵਿਚੋਂ ਮਿਲੇ ਸੁਰਾਗ ਤੋਂ ਬਾਅਦ ਤਕਨੀਕੀ ਜਾਣਕਾਰੀ ਨੇ ਪੰਜਾਬ ਪੁਲਿਸ ਨੂੰ ਕਤਲ ਤੋਂ ਪਹਿਲਾਂ ਦੀਆਂ ਘਟਨਾਵਾਂ ਦਾ ਪਤਾ ਲਗਾਉਣ ਵਿਚ ਮਦਦ ਕੀਤੀ ਹੈ।
Trending Photos
ਚੰਡੀਗੜ: ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਮੁਲਜ਼ਮ ਦੱਸਿਆ ਜਾਂਦਾ ਹੈ। ਪੁਲਿਸ ਦੀ ਗ੍ਰਿਫ਼ਤ 'ਚ ਆਏ ਉਸਦੇ ਸ਼ੂਟਰਾਂ ਨੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਸ਼ੂਟਰਾਂ ਨੇ ਦੱਸਿਆ ਹੈ ਕਿ ਉਹ ਪਹਿਲਾਂ ਲਾਰੈਂਸ ਦੇ ਕਹਿਣ 'ਤੇ ਵਾਰਦਾਤਾਂ ਕਰਦੇ ਸਨ ਅਤੇ ਫਿਰ ਬਲਦੇਵ ਨਾਂ ਦੇ ਵਿਅਕਤੀ ਕੋਲ ਹਥਿਆਰ ਰੱਖਦੇ ਸਨ। ਬਲਦੇਵ ਲਾਰੈਂਸ ਦਾ ਜਮਾਤੀ ਰਿਹਾ ਹੈ।
ਪਰ ਬਲਦੇਵ ਦਾ ਮੂਸੇਵਾਲਾ ਕਤਲ ਕਾਂਡ ਨਾਲ ਨਹੀਂ ਕੋਈ ਸਬੰਧ
ਪੁਲਿਸ ਟੀਮ ਤੋਂ ਪੁੱਛਗਿੱਛ ਦੌਰਾਨ ਸ਼ੂਟਰਾਂ ਨੇ ਦੱਸਿਆ ਕਿ ਬਲਦੇਵ ਦਾ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਕੋਈ ਸਬੰਧ ਨਹੀਂ ਹੈ, ਪਰ ਸੀ. ਆਈ. ਏ. ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਹਥਿਆਰ ਕਿਥੇ ਵਰਤੇ ਗਏ ਅਤੇ ਕਿੱਥੋਂ ਲਿਆਂਦੇ ਗਏ। ਇਕ ਹੋਰ ਦੋਸ਼ੀ ਅੰਕਿਤ ਵੀ ਉਸ ਦਾ ਸਾਥੀ ਦੱਸਿਆ ਜਾਂਦਾ ਹੈ, ਜਿਸ ਨੂੰ ਘੰਟਾ ਘਰ ਨੇੜਿਓਂ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਨੇ ਜਿਨ੍ਹਾਂ ਚਾਰ ਸ਼ੂਟਰਾਂ ਦੀ ਪਛਾਣ ਕੀਤੀ ਹੈ, ਉਨ੍ਹਾਂ ਵਿੱਚੋਂ ਪ੍ਰਿਆਵਰਤ ਅਤੇ ਉਸ ਦਾ ਸਾਥੀ ਅੰਕਿਤ ਸੋਨੀਪਤ ਦੇ ਰਹਿਣ ਵਾਲੇ ਹਨ। ਇਸ ਦੇ ਨਾਲ ਹੀ ਪੰਜਾਬ ਦੇ ਮੋਗਾ ਦੇ ਰਹਿਣ ਵਾਲੇ ਮਨੂ ਕੁਸ਼ ਅਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਜਗਰੂਪ ਰੂਪਾ ਦੇ ਨਾਂ ਸ਼ਾਮਲ ਹਨ।
ਇਕ ਗੱਡੀ ਨੇ ਦਿੱਤੀ ਕਈ ਅਹਿਮ ਸੁਰਾਗ
ਪੁਲਿਸ ਅਧਿਕਾਰੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਵਰਤੀ ਗਈ ਗੱਡੀ ਵਿਚੋਂ ਮਿਲੇ ਸੁਰਾਗ ਤੋਂ ਬਾਅਦ ਤਕਨੀਕੀ ਜਾਣਕਾਰੀ ਨੇ ਪੰਜਾਬ ਪੁਲਿਸ ਨੂੰ ਕਤਲ ਤੋਂ ਪਹਿਲਾਂ ਦੀਆਂ ਘਟਨਾਵਾਂ ਦਾ ਪਤਾ ਲਗਾਉਣ ਵਿਚ ਮਦਦ ਕੀਤੀ ਹੈ। ਜਿਸ ਕਾਰਨ ਹੁਣ ਤੱਕ ਮੁੱਖ ਸਾਜ਼ਿਸ਼ਕਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਸਮੇਤ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਹਾਲ ਹੀ ਵਿਚ ਮੋਤੀ ਨਗਰ ਇਲਾਕੇ ਵਿਚ ਘਰ ਉੱਤੇ ਹਮਲਾ ਕਰਨ ਦੇ ਮਾਮਲੇ ਵਿੱਚ ਸੀ. ਆਈ. ਏ. ਦੀ ਟੀਮ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਦੋਸਤ ਸਮੇਤ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਕਤ ਮੁਲਜ਼ਮਾਂ ਦੀ ਪਛਾਣ ਬਲਦੇਵ ਚੌਧਰੀ ਅਤੇ ਅੰਕਿਤ ਸ਼ਰਮਾ ਵਜੋਂ ਹੋਈ ਹੈ। ਪੁਲਿਸ ਨੇ ਬਲਦੇਵ ਕੋਲੋਂ 2 ਪਿਸਤੌਲ ਅਤੇ 11 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਉਹ ਆਪਣੇ ਆਪ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਮਝਦਾ ਹੈ।
ਪੁਲਿਸ ਨੇ ਸ਼ੂਟਰਾਂ ਨੂੰ ਕਿਵੇਂ ਦਬੋਚਿਆ
ਸ਼ੂਟਰਾਂ ਬਾਰੇ ਦੱਸਦਿਆਂ ਕੇਸ ਇੰਚਾਰਜ ਬੇਅੰਤ ਜੁਨੇਜਾ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਇਲਾਕੇ ਵਿਚ ਹੀ ਦੇਖੇ ਗਏ ਹਨ। ਉਸ ਕੋਲ ਪਿਸਤੌਲ ਵੀ ਹੈ। ਫਿਰ ਸਾਡੀ ਟੀਮ ਨੇ ਨਾਕਾਬੰਦੀ ਕਰਕੇ ਉਨ੍ਹਾਂ ਨੂੰ ਫੜ ਲਿਆ। ਇਸ ਤੋਂ ਬਾਅਦ ਉਸ ਕੋਲੋਂ ਪੁੱਛਗਿੱਛ 'ਚ ਕਈ ਗੱਲਾਂ ਸਾਹਮਣੇ ਆਈਆਂ। ਬਲਦੇਵ ਨੇ ਦੱਸਿਆ ਕਿ ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਹੈ। ਉਸਨੇ ਲਾਰੈਂਸ ਨਾਲ ਕਾਲਜ ਵਿਚ ਪੜ੍ਹਾਈ ਕੀਤੀ। ਹੁਣ ਪੁਲਿਸ ਉਸ ਤੋਂ ਮੂਸੇਵਾਲਾ ਕਤਲ ਕਾਂਡ ਦੇ ਸਬੰਧ ਵਿੱਚ ਪੁੱਛਗਿੱਛ ਕਰ ਰਹੀ ਹੈ।
WATCH LIVE TV