'ਪੂਰੇ ਪੰਜਾਬ ‘ਚ ਘੁਮਾਵਾਂਗਾ ਸਿੱਧੂ ਮੂਸੇਵਾਲਾ ਦੀ ਗੋਲੀਆਂ ਨਾਲ ਛਲਨੀ ਥਾਰ', ਇਨਸਾਫ ਮੰਗ ਰਹੇ ਬਲਕੌਰ ਸਿੰਘ ਸਿੱਧੂ ਦਾ ਬਿਆਨ
Advertisement
Article Detail0/zeephh/zeephh1579324

'ਪੂਰੇ ਪੰਜਾਬ ‘ਚ ਘੁਮਾਵਾਂਗਾ ਸਿੱਧੂ ਮੂਸੇਵਾਲਾ ਦੀ ਗੋਲੀਆਂ ਨਾਲ ਛਲਨੀ ਥਾਰ', ਇਨਸਾਫ ਮੰਗ ਰਹੇ ਬਲਕੌਰ ਸਿੰਘ ਸਿੱਧੂ ਦਾ ਬਿਆਨ

ਬਲਕੌਰ ਸਿੰਘ ਸਿੱਧੂ ਨੇ ਇਹ ਵੀ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਦੀ ਗੋਲੀਆਂ ਨਾਲ ਛਲਨੀ ਥਾਰ ਨੂੰ ਪੰਜਾਬ ਭਰ ਵਿੱਚ ਘੁਮਾਉਣਗੇ ਅਤੇ ਲੋਕਾਂ ਨੂੰ ਦੱਸਣਗੇ ਕਿ ਸਰਕਾਰ ਹੁਣ ਤੱਕ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਦੇਣ 'ਚ ਅਸਫਲ ਰਹੀ ਹੈ।

'ਪੂਰੇ ਪੰਜਾਬ ‘ਚ ਘੁਮਾਵਾਂਗਾ ਸਿੱਧੂ ਮੂਸੇਵਾਲਾ ਦੀ ਗੋਲੀਆਂ ਨਾਲ ਛਲਨੀ ਥਾਰ', ਇਨਸਾਫ ਮੰਗ ਰਹੇ ਬਲਕੌਰ ਸਿੰਘ ਸਿੱਧੂ ਦਾ ਬਿਆਨ

Sidhu Moosewala father Balkaur Singh on 'Punjab Yatra' on Thar news: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਹੁਣ ਸਿੱਧੂ ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ ਅਤੇ ਸ਼ੁਭਦੀਪ ਦੀ ਬਰਸੀ ਦਾ ਐਲਾਨ ਵੀ ਜਲਦੀ ਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਧੂ  ਦੀ ਬਰਸੀ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿਖੇ ਸਾਦੇ ਢੰਗ ਨਾਲ ਮਣਾਈ ਜਾਵੇਗੀ।

ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨਾਲ ਮੁਲਾਕਾਤ ਕਰਦਿਆਂ ਬਲਕੌਰ ਸਿੰਘ ਸਿੱਧੂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਰੋਂਦਿਆਂ 10 ਮਹੀਨੇ ਹੋ ਗਏ ਹਨ। ਇਸ ਦੌਰਾਨ ਪਰਿਵਾਰ ਨੇ ਫੈਸਲਾ ਲਿਆ ਹੈ ਕਿ ਸਿੱਧੂ ਮੂਸੇਵਾਲਾ ਦੀ ਬਰਸੀ ਅਪ੍ਰੈਲ ਤੋਂ ਪਹਿਲਾਂ ਰੱਖੀ ਜਾਵੇਗੀ। 

ਇਸਦੇ ਨਾਲ ਹੀ ਬਲਕੌਰ ਸਿੰਘ ਸਿੱਧੂ ਨੇ ਇਹ ਵੀ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਦੀ ਗੋਲੀਆਂ ਨਾਲ ਛਲਨੀ ਥਾਰ ਨੂੰ ਪੰਜਾਬ ਭਰ ਵਿੱਚ ਘੁਮਾਉਣਗੇ ਅਤੇ ਲੋਕਾਂ ਨੂੰ ਦੱਸਣਗੇ ਕਿ ਸਰਕਾਰ ਹੁਣ ਤੱਕ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਦੇਣ 'ਚ ਅਸਫਲ ਰਹੀ ਹੈ।

ਇਹ ਵੀ ਪੜ੍ਹੋ: ਕੌਮੀ ਇਨਸਾਫ਼ ਮੋਰਚੇ ਨਾਲ ਮੇਰਾ ਕੋਈ ਸੰਬੰਧ ਨਹੀਂ: ਬਲਵੰਤ ਸਿੰਘ ਰਾਜੋਆਣਾ

ਸਿੱਧੂ ਦੇ ਪਿਤਾ ਨੇ ਇਹ ਵੀ ਕਿਹਾ ਕਿ ਸਿੱਧੂ ਦੀ ਬਰਸੀ ਨਹੀਂ ਮਨਾਉਣੀ ਸੀ ਪਰ ਹੁਣ ਸਮਾਂ ਆ ਗਿਆ ਹੈ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਬਰਸੀ ਮਨਾਉਣੀ ਪੈ ਰਹੀ ਹੈ। ਇਸ ਦੌਰਾਨ ਬਲਕੌਰ ਸਿੰਘ ਵੱਲੋਂ ਸਿੱਧੂ ਦੇ ਚਹੇਤਿਆਂ ਤੋਂ ਅਪੀਲ ਕੀਤੀ ਗਈ ਕਿ ਸ਼ਾਂਤਮਈ ਢੰਗ ਨਾਲ ਸਿੱਧੂ ਲਈ ਇਨਸਾਫ਼ ਦੀ ਮੰਗ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਸਿੱਧੂ ਦੇ ਚਹੇਤੇ ਅਤੇ ਪਰਿਵਾਰ ਵਾਲੇ ਪੰਜਾਬੀ ਗਾਇਕ ਦੀ ਮੌਤ ਭੁੱਲ ਜਾਣ ਪਰ ਇਹ ਹੋ ਨਹੀਂ ਸਕਦਾ।

ਬਲਕੌਰ ਸਿੱਧੂ ਨੇ ਅੱਗੇ ਕਿਹਾ ਕਿ ਉਹ ਆਪਣੇ ਪੁੱਤਰ ਦੀ ‘ਲਾਸਟ ਰਾਈਡ’ ਥਾਰ ਜੀਪ ਥਾਣੇ ਤੋਂ ਘਰ ਲੈ ਆਏ ਸਨ ਕਿਉਂਕਿ ਉਨ੍ਹਾਂ ਨੂੰ ਉਸ ‘ਤੇ ਆਪਣਾ ਬੇਟਾ ਸ਼ੁਭਦੀਪ ਬੈਠਾ ਨਜ਼ਰ ਆਉਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿੱਧੂ ਦੀ ਗੋਲੀਆਂ ਨਾਲ ਛਲਨੀ ਥਾਰ ਪੰਜਾਬ ਸਰਕਾਰ ਦੀਆਂ ਅੱਖਾਂ ਵਿੱਚ ਹਮੇਸ਼ਾ ਚੁੱਭਦੀ ਰਹੇਗੀ ਅਤੇ ਯਾਦ ਦਿਵਾਉਂਦੀ ਰਹੇਗੀ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਮਾਸੂਮ ਪੁੱਤਰ ਨੂੰ ਇਨਸਾਫ਼ ਨਹੀਂ ਦਿਵਾ ਸਕੀ। 

ਇਹ ਵੀ ਪੜ੍ਹੋ: CM ਭਗਵੰਤ ਮਾਨ ਦਾ ਅਕਾਲੀਆਂ 'ਤੇ ਨਿਸ਼ਾਨਾ ''ਵੇਲੇ ਦੇ ਕੰਮ ਕੁਵੇਲੇ ਦੀ ਟੱਕਰਾਂ, ਹੁਣ ਪ੍ਰਕਾਸ਼ ਸਿੰਘ ਬਾਦਲ ਦੇ ਦਸਤਖਤਾਂ ਦਾ ਕੀ ਮੁੱਲ?"

Trending news