Sidhu Moose Wala: ਕਿਸ ਵਿਅਕਤੀ ਨੇ ਕੀਤੀ ਸਿੱਧੂ ਮੂਸੇਵਾਲਾ ਦੇ ਘਰ ‘ਛੋਟਾ ਸਿੱਧੂ’ ਆਉਣ ਦੀ ਭਵਿੱਖ ਬਾਣੀ!
Advertisement

Sidhu Moose Wala: ਕਿਸ ਵਿਅਕਤੀ ਨੇ ਕੀਤੀ ਸਿੱਧੂ ਮੂਸੇਵਾਲਾ ਦੇ ਘਰ ‘ਛੋਟਾ ਸਿੱਧੂ’ ਆਉਣ ਦੀ ਭਵਿੱਖ ਬਾਣੀ!

Sidhu Moose Wala News: ਸਿੱਧੂ ਮੂਸੇਵਾਲਾ ਦੀ ਹਵੇਲੀ ‘ਚ ਮੁੜ ਤੋਂ ਖੁਸ਼ੀਆਂ ਹਨ। ਹਰ ਕੋਈ ਸਿੱਧੂ ਦੇ ਛੋਟੇ ਭਰਾ ਦੇ ਆਉਣ ਦੀ ਖ਼ੁਸ਼ੀ ਮਨਾ ਰਹੇ ਹਨ। ਫੈਨਸ ਬਹੁਤ ਜ਼ਿਆਦਾ ਐਕਸਾਈਟਡ ਹਨ ਅਤੇ ਲਗਾਤਾਰ ਪਰਿਵਾਰ ਨੂੰ ਵਧਾਈਆਂ ਦੇ ਰਹੇ ਹਨ।

 

Sidhu Moose Wala: ਕਿਸ ਵਿਅਕਤੀ ਨੇ ਕੀਤੀ ਸਿੱਧੂ ਮੂਸੇਵਾਲਾ ਦੇ ਘਰ ‘ਛੋਟਾ ਸਿੱਧੂ’ ਆਉਣ ਦੀ ਭਵਿੱਖ ਬਾਣੀ!

Sidhu Moose Wala News: ਸਿੱਧੂ ਮੂਸੇਵਾਲਾ ਦੇ ਘਰ ਮਾਤਾ ਚਰਨ ਕੌਰ ਨੇ ਛੋਟੇ ਸਿੱਧੂ ਨੂੰ ਜਨਮ ਦਿੱਤਾ ਹੈ। ਛੋਟੇ ਸਿੱਧੂ ਮੂਸੇਵਾਲਾ ਦੇ ਜਨਮ (Baby Boy) ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਹਵੇਲੀ ਵਿੱਚ ਮੁੜ ਤੋਂ ਖੁਸ਼ੀਆਂ ਆਈਆਂ ਹਨ। ਛੋਟੇ ਸਿੱਧੂ ਦੇ ਜਨਮ ਤੋਂ ਬਾਅਦ ਫੈਨਸ ਬਹੁਤ ਜ਼ਿਆਦਾ ਐਕਸਾਈਟਡ ਹਨ। ਪਰਿਵਾਰ ਨੂੰ ਵਧਾਈਆਂ ਵੀ ਲਗਾਤਾਰ ਦੇ ਰਹੇ ਹਨ। ਕਈ ਅਦਾਕਾਰਾ ਨੇ ਸੈਲੀਬ੍ਰੇਟੀਜ਼ ਵੀ ਛੋਟੇ ਸਿੱਧੂ ਮੂਸੇਵਾਲਾ (Sidhu Moose Wala) ਨੂੰ ਮਿਲਣ ਲਈ ਹਸਪਤਾਲ ਪਹੁੰਚ ਰਹੇ ਹਨ।

ਦੱਸ ਦਈਏ ਕਿ ਹਾਲ ਹੀ ਵਿੱਚ ਸਿਆਸੀ ਆਗੂ ਰਾਜਾ ਵੜਿੰਗ, ਗੀਤਕਾਰ ਅਤੇ ਸਿੱਧੂ ਮੂਸੇਵਾਲਾ (Sidhu Moose Wala) ਦਾ ਖ਼ਾਸ ਦੋਸਤ ਗਿੱਲ ਰੌਂਤਾ, ਹੋਬੀ ਧਾਲੀਵਾਲ, ਗੁਰਦਾਸ ਮਾਨ ਸਣੇ ਕਈ ਸਿਤਾਰੇ ਪੁੱਜੇ, ਜਿਸ ਦੀਆਂ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। 

ਇਹ ਵੀ ਪੜ੍ਹੋ:  Lok sabha election 2024: CEO ਵੱਲੋਂ ਸਿਆਸੀ ਪਾਰਟੀਆਂ ਨਾਲ ਮੀਟਿੰਗ, ਚੋਣ ਪ੍ਰਕਿਰਿਆ ਬਾਰੇ ਕਰਵਾਇਆ ਜਾਣੂ

‘ਛੋਟਾ ਸਿੱਧੂ’ ਆਉਣ ਦੀ ਭਵਿੱਖ ਬਾਣੀ 
ਕਿਹਾ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ 'ਤੇ ਇੱਕ ਸ਼ਖਸ ਨੇ ਪੋਡਕਾਸਟ ਦੌਰਾਨ ਕੁਝ ਮਹੀਨੇ ਪਹਿਲਾਂ ਕਿਹਾ ਸੀ ਕਿ ਸਿੱਧੂ ਮੂਸੇਵਾਲਾ (Sidhu Moose Wala) ਦਾ ਜਨਮ ਮੁੜ ਤੋਂ ਮਾਂ ਚਰਨ ਕੌਰ ਦੀ ਕੁੱਖੋਂ ਹੀ ਹੋਵੇਗਾ। ਵੀਡੀਓ ‘ਚ ਇਹ ਸ਼ਖਸ ਆਖਰਿਹਾ ਹੈ ਕਿ ਇੱਕ ਦਿਨ ਇਹ ਗੱਲ ਸੱਚੀ ਸਾਬਿਤ ਹੋਵੇਗੀ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਕਾਫ਼ੀ ਵਾਇਰਲ ਹੋਰਹੀ ਹੈ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ 'ਚ ਰੌਣਕਾਂ ਲੱਗੀਆਂ ਹੋਈਆਂ ਹਨ। ਹਰ ਪਾਸੇ ਜਸ਼ਨ ਦਾ ਮਾਹੌਲ ਹੈ। ਦਰਅਸਲ 17 ਮਾਰਚ ਨੂੰ ਮਾਤਾ ਚਰਨ ਕੌਰ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ। ਬੱਚੇ ਦਾ ਜਨਮ ਸਵੇਰੇ ਕਰੀਬ 5 ਵਜੇ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਹੋਇਆ ਸੀ । ਇਸ ਗੱਲ ਦੀ ਜਾਣਕਾਰੀ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਨੇ ਖੁਦ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਸੀ 

ਉਨ੍ਹਾਂ ਨੇ ਬੱਚੇ ਦੀ ਫੋਟੋ ਵੀ ਸ਼ੇਅਰ ਕੀਤੀ ਹੈ। ਫੋਟੋ ਦੇ ਨਾਲ ਉਨ੍ਹਾਂ ਨੇ ਲਿਖਿਆ ਕਿ ਸ਼ੁਭਦੀਪ ਨੂੰ ਪਿਆਰ ਕਰਨ ਵਾਲੇ ਲੱਖਾਂ ਪ੍ਰਸ਼ੰਸਕਾਂ ਦੇ ਆਸ਼ੀਰਵਾਦ ਦੇ ਨਾਲ, ਪ੍ਰਮਾਤਮਾ ਨੇ ਸ਼ੁਭ ਦਾ ਛੋਟਾ ਭਰਾ ਸਾਨੂੰ ਦਿੱਤਾ ਹੈ। ਵਾਹਿਗੁਰੂ ਜੀ ਦੀ ਮੇਹਰ ਨਾਲ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁਭਚਿੰਤਕਾਂ ਦੇ ਪਿਆਰ ਲਈ ਧੰਨਵਾਦੀ ਹਾਂ।

ਇਹ ਵੀ ਪੜ੍ਹੋ: Sidhu Moosewala: ਮੂਸੇਵਾਲਾ ਦੇ ਪਿਤਾ ਨੇ ਜਾਣੋ ਕੀ ਰੱਖਿਆ ਸਿੱਧੂ ਦੇ ਛੋਟੇ ਭਰਾ ਦਾ ਨਾਂਅ,'ਸਾਨੂੰ ਤਾਂ ਜਿਉਣ ਦਾ ਜ਼ਰੀਆ ਮਿਲ ਗਿਆ'
 

Trending news