Shraddha Murder Case: ਮੁੰਬਈ ਦੀ ਲੜਕੀ ਸ਼ਰਧਾ ਵਾਕਰ ਕਤਲ ਮਾਮਲੇ ਵਿੱਚ ਹੁਣ ਜਾਂਚ ਅੱਗੇ ਅੱਗੇ ਵੱਧ ਰਹੀ ਹੈ ਜਿਸ ਤਹਿਤ ਹੁਣ ਮਨੋਵਿਗਿਆਨੀਆਂ ਦੀ ਵੀ ਮਦਦ ਲਈ ਜਾ ਰਹੀ ਹੈ। ਇਸ ਦੇ ਨਾਲ ਅੱਜ ਆਫਤਾਬ ਪੂਨਾਵਾਲ ਦਾ ਨਾਰਕੋ ਟੈਸਟ ਕੀਤਾ ਜਾਵੇਗਾ। ਇਸ ਨੇ ਨਾਲ ਹੀ ਅੱਜ ਕੁਝ ਅਹਿਮ ਖੁਲਾਸੇ ਵੀ ਹੋ ਸਕਦੇ ਹਨ।
Trending Photos
Delhi Shraddha murder case news:ਦਿੱਲੀ ਦਾ ਸ਼ਰਧਾ ਕਤਲ ਕਾਂਡ ਮਾਮਲਾ ਸੁਰਖੀਆਂ ਵਿਚ ਹੈ ਅਤੇ ਆਏ ਦਿਨ ਨਵਾਂ ਅੱਪਡੇਟ ਵੇਖਣ ਨੂੰ ਮਿਲਦਾ ਹੈ। ਇਸ ਵਿਚਾਲੇ ਅੱਜ ਆਫਤਾਬ ਪੂਨਾਵਾਲ ਦਾ ਨਾਰਕੋ ਟੈਸਟ ਕੀਤਾ ਜਾਵੇਗਾ। ਪੁਲਿਸ ਜਾਂਚ ਦੌਰਾਨ ਆਫਤਾਬ ਦਾ ਪੌਲੀਗ੍ਰਾਫ ਟੈਸਟ ਵੀ ਕੀਤਾ ਜਾ ਚੁੱਕਿਆ ਹੈ ਅਤੇ ਉਸਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਲਈ ਹੁਣ ਇੱਕ ਐਸਆਈਟੀ ਦਾ ਗਠਨ ਵੀ ਕੀਤਾ ਗਿਆ ਹੈ।
ਇਸ ਜਾਂਚ ਦੌਰਾਨ ਦਿੱਲੀ ਪੁਲਿਸ ਨੇ ਕਿਹਾ ਕਿ (Shraddha murder case) ਸ਼ਰਧਾ ਆਫਤਾਬ ਨਾਲ ਬ੍ਰੇਕਅੱਪ ਕਰਨਾ ਚਾਹੁੰਦੀ ਸੀ ਤੇ ਇਸ ਤੋਂ ਅਫਤਾਬ ਗੁੱਸੇ 'ਚ ਆ ਗਿਆ ਅਤੇ ਉਸ ਨੇ ਬੇਰਹਿਮੀ ਨਾਲ ਸ਼ਰਧਾ ਦਾ ਕਤਲ ਕਰ ਦਿੱਤਾ। ਦਰਅਸਲ, ਦਿੱਲੀ ਪੁਲਿਸ ਮੁਤਾਬਕ ਸ਼ਰਧਾ ਆਫਤਾਬ ਦੇ ਰਵੱਈਏ 'ਤੇ ਆਏ ਦਿਨ ਕੁੱਟਮਾਰ ਤੋਂ ਤੰਗ ਆ ਚੁੱਕੀ ਸੀ ਇਸ ਲਈ ਸ਼ਰਧਾ ਨੇ 3-4 ਮਈ ਨੂੰ ਵੱਖ ਹੋਣ ਦਾ ਫੈਸਲਾ ਕੀਤਾ ਸੀ ਪਰ ਆਫਤਾਬ ਨੂੰ ਇਹ ਗੱਲ ਪਸੰਦ ਨਹੀਂ ਆਈ ਅਤੇ ਇਸ ਤੋਂ ਬਾਅਦ ਉਸਨੇ ਸ਼ਰਧਾ ਦਾ ਕਤਲ ਕਰ ਦਿੱਤਾ। ਦਿੱਲੀ ਪੁਲਿਸ ਦੀ ਜਾਂਚ ਦੇ ਆਧਾਰ 'ਤੇ ਛਤਰਪੁਰ ਅਤੇ ਗੁਰੂਗ੍ਰਾਮ ਦੇ ਜੰਗਲਾਂ 'ਚ ਤਲਾਸ਼ੀ ਮੁਹਿੰਮ ਜਾਰੀ ਹੈ ਤਾਂ ਜੋ ਕੁਝ ਹੋਰ ਸਬੂਤ ਮਿਲ ਸਕਣ।
ਦੱਸ ਦੇਈਏ ਕਿ ਦਿੱਲੀ 'ਚ ਆਫਤਾਬ ਨੇ ਆਪਣੀ ਗਰਲਫ੍ਰੈਂਡ ਸ਼ਰਧਾ ਦਾ (Delhi Shraddha murder case) ਕਤਲ ਕਰ ਦਿੱਤਾ ਸੀ ਅਤੇ ਨਾਲ ਹੀ ਉਸਦੇ ਸਰੀਰ ਨੂੰ 35 ਹਿੱਸਿਆਂ ਵਿੱਚ ਕੱਟ ਦਿੱਤਾ। ਫ਼ਿਲਹਾਲ ਪੁਲਿਸ ਸ਼ਰਧਾ ਕਤਲ ਕਾਂਡ 'ਚ ਤੇਜ਼ੀ ਨਾਲ ਜਾਂਚ ਕਰ ਰਹੀ ਹੈ। ਇਸ ਦੌਰਾਨ ਪੁਲਿਸ ਨੂੰ ਫਰਿੱਜ ਮਿਲਿਆ ਜਿਸ ਵਿੱਚ ਸ਼ਰਧਾ ਦੇ ਸ਼ਰੀਰ ਦੇ ਟੁਕੜੇ ਕੀਤੇ ਗਏ ਸਨ ਅਤੇ ਨਾਲ ਹੀ ਉਸਦੇ ਘਰ ਵਿੱਚ ਨੂਡਲਜ਼ ਅਤੇ ਵਾਟਰ ਹੀਟਰ ਵੀ ਮਿਲਿਆ।
ਇਹ ਵੀ ਪੜ੍ਹੋ: ਧੀ ਨੂੰ ਕੰਧ ਉੱਪਰੋਂ ਦੀ ਰੋਟੀ ਫੜਾਉਂਣ ਨੂੰ ਕਿਉਂ ਮਜ਼ਬੂਰ ਹੋਏ ਮਾਪੇ, ਜਾਣੋ ਕੀ ਹੈ ਵੀਡੀਓ ਵਾਇਰਲ ਦਾ ਅਸਲ ਸੱਚ
ਦੱਸਿਆ ਜਾ ਰਿਹਾ ਹੈ ਕਿ ਬਦਬੂ ਤੋਂ ਬਚਣ ਲਈ ਰੂਮ ਫਰੈਸ਼ਨਰ ਦੇ ਨਾਲ-ਨਾਲ ਧੂਫ ਬੱਤੀ ਦੀ ਵਰਤੋਂ ਵੀ ਕੀਤੀ ਗਈ ਸੀ। ਉਸਨੇ ਲਗਭਗ 22 ਦਿਨਾਂ ਵਿੱਚ ਬਹੁਤ ਸਾਰੇ ਰੂਮ ਫਰੈਸ਼ਨਰ ਖਾਲੀ ਕਰ ਦਿੱਤੇ ਸਨ। ਪੁਲਿਸ ਨੂੰ ਕਮਰੇ ਵਿੱਚੋਂ ਥਰਮਾਕੋਲ ਵੀ ਮਿਲਿਆ ਹੈ। ਮਿਲੀ ਜਾਣਕਾਰੀ ਦੇ ਮਤਾਬਿਕ ਸ਼ਰਧਾ ਦੇ ਕਤਲ ਤੋਂ ਬਾਅਦ ਵੈਕਿਊਮ ਕਲੀਨਰ ਦੀ ਵੀ ਵਰਤੋਂ ਕੀਤੀ ਗਈ ਸੀ। ਮਿਲੀ ਜਾਣਕਾਰੀ ਮੁਤਾਬਕ ਆਫਤਾਬ ਖਾਣਾ ਖਰੀਦਣ ਲਈ ਆਲੇ-ਦੁਆਲੇ ਨਹੀਂ ਜਾਂਦਾ ਸੀ। ਦਿੱਲੀ ਪੁਲਿਸ ਦੇ ਸੂਤਰਾਂ ਮੁਤਾਬਕ ਸ਼ਰਧਾ ਦੇ ਸਰੀਰ ਦੇ ਅੰਗਾਂ ਨੂੰ ਕੱਟਣ ਲਈ ਸਿਰਫ਼ ਇੱਕ ਹਥਿਆਰ ਦੀ ਵਰਤੋਂ ਕੀਤੀ ਗਈ ਸੀ। ਆਫਤਾਬ ਨੇ ਸਰੀਰ ਦੇ ਅੰਗ ਕੱਟਣ ਲਈ ਮਿੰਨੀ ਆਰੇ ਦੀ ਵਰਤੋਂ ਕੀਤੀ।
(For more news related to Shraddha's murder case in Delhi, stay tuned to Zee News PHH)