Bigg Boss 16 ਦੇ ਸਟੇਜ 'ਤੇ Shehnaaz Gill ਨੇ Salman Khan ਦੇ ਨਾਲ ਮਚਾਈ ਧੂਮ
Advertisement
Article Detail0/zeephh/zeephh1479807

Bigg Boss 16 ਦੇ ਸਟੇਜ 'ਤੇ Shehnaaz Gill ਨੇ Salman Khan ਦੇ ਨਾਲ ਮਚਾਈ ਧੂਮ

ਇਸ ਹਫਤੇ 'ਪੰਜਾਬ ਦੀ ਕੈਟਰੀਨਾ ਕੈਫ' ਯਾਨੀ ਸ਼ਹਿਨਾਜ਼ ਗਿੱਲ ਸਲਮਾਨ ਖਾਨ ਦੇ ਨਾਲ ਸ਼ੋਅ 'ਚ ਧੂਮ ਮਚਾਉਣ ਲਈ ਤਿਆਰ ਹਨ। 

 

Bigg Boss 16 ਦੇ ਸਟੇਜ 'ਤੇ Shehnaaz Gill ਨੇ Salman Khan ਦੇ ਨਾਲ ਮਚਾਈ ਧੂਮ

Shehnaaz Gill with Salman Khan on Bigg Boss 16 news: 'ਬਿੱਗ ਬੌਸ 16' ਦਾ ਅੱਧਾ ਸੀਜ਼ਨ ਖ਼ਤਮ ਹੋ ਗਿਆ ਹੈ ਅਤੇ ਇਹ ਸ਼ੋਅ ਹੁਣ ਹੋਰ ਵੀ ਦਿਲਚਸਪ ਹੁੰਦਾ ਜਾ ਰਿਹਾ ਹੈ। ਸੁਰਖੀਆਂ 'ਚੱ ਰਹਿਣ ਵਾਲੇ ਸ਼ੋਅ 'ਬਿੱਗ ਬੌਸ 16' ਦੇ ਘਰ 'ਚ ਰੋਜ਼ ਨਵੇਂ-ਨਵੇਂ ਮੋੜ ਆਉਂਦੇ ਰਹਿੰਦੇ ਹਨ। ਇਸ ਦੌਰਾਨ ਸ਼ਹਿਨਾਜ਼ ਗਿੱਲ (Shehnaaz Gill) ਬਿੱਗ ਬੌਸ ਦੇ ਸਟੇਜ 'ਤੇ ਸਲਮਾਨ ਖਾਨ (Salman Khan) ਨਾਲ ਧੂਮ ਮਚਾਉਂਦੀ ਹੋਈ ਨਜ਼ਰ ਆਈ। 

ਚੈਨਲ ਵੱਲੋਂ ਰਿਲੀਜ਼ ਕੀਤੇ ਗਏ ਨਵੇਂ ਪਰੋਮੋ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ Salman Khan ਨਾਲ Shehnaaz Gill Bigg Boss 16 ਦੇ ਸਟੇਜ 'ਤੇ ਮਜ਼ੇ ਕਰਦੇ ਹੋਏ ਨਜ਼ਰ ਆ ਰਹੀ ਹੈ ਅਤੇ ਇਸ ਦੀ ਵੀਡੀਓ ਨੇ ਤੁਰੰਤ news headlines ਵਿੱਚ ਆਪਣੀ ਜਗ੍ਹਾ ਬਣਾਈ।

ਬੀਤੇ ਦਿਨੀਂ, ਸ਼ੋਅ ਵਿੱਚ ਨਵੇਂ ਵਾਈਲਡ ਕਾਰਡ ਐਂਟਰੀ ਦੇਖਣ ਨੂੰ ਮਿਲੇ ਸਨ ਅਤੇ ਇਨ੍ਹਾਂ ਵਿੱਚੋ ਸ਼ੋਅ ਦੇ ਸ਼ੁਰੂਆਤ 'ਚ ਬਾਹਰ ਗਈ ਸਰੀਜਿਤਾ ਦੇ ਵੀ ਸ਼ਾਮਲ ਹੈ।  ਹਾਲ ਹੀ 'ਚ ਸ਼ਾਲੀਨ  ਅਤੇ ਟੀਨਾ ਵਿਚਕਾਰ ਹੋਏ ਝਗੜੇ ਨੇ ਦਰਸ਼ਕਾਂ ਨੂੰ ਭੰਬਲਭੂਸੇ ਵਿੱਚ ਪਾਇਆ ਹੋਇਆ ਹੈ ਕਿਉਂਕਿ ਇਹ ਨਹੀਂ ਪਤਾ ਲੱਗ ਪਾ ਰਿਹਾ ਕਿ ਕੌਣ ਕਿਸ ਨੂੰ ਇਸਤੇਮਾਲ ਕਰ ਰਿਹਾ ਹੈ ਜਾਂ ਕੌਣ ਕਿਸ ਨੂੰ ਦਿਲੋਂ ਪਿਆਰ ਕਰਦਾ ਹੈ । 

ਹੁਣ ਸਲਮਾਨ ਖਾਨ 'ਵੀਕੈਂਡ ਕਾ ਵਾਰ' ਵਿਸ਼ੇਸ਼ ਐਪੀਸੋਡ ਲੈ ਕੇ ਆਉਣ ਵਾਲੇ ਹਨ ਅਤੇ ਇਸ ਹਫਤੇ 'ਪੰਜਾਬ ਦੀ ਕੈਟਰੀਨਾ ਕੈਫ' ਯਾਨੀ ਸ਼ਹਿਨਾਜ਼ ਗਿੱਲ ਸਲਮਾਨ ਖਾਨ ਦੇ ਨਾਲ ਸ਼ੋਅ 'ਚ ਧੂਮ ਮਚਾਉਣ ਲਈ ਤਿਆਰ ਹਨ। 

Shehnaaz Gill with Salman Khan on Bigg Boss 16 news:

 

 
 
 
 

 
 
 
 
 
 
 
 
 
 
 

A post shared by ColorsTV (@colorstv)

ਚੈਨਲ ਵੱਲੋਂ 'ਬਿੱਗ ਬੌਸ 16' ਦੇ ਆਉਣ ਵਾਲੇ ਵੀਕੈਂਡ ਕਾ ਵਾਰ ਐਪੀਸੋਡ ਦਾ ਪ੍ਰੋਮੋ ਸ਼ੇਅਰ ਕੀਤਾ ਗਿਆ ਜਿਸ ਵਿੱਚ ਸਲਮਾਨ ਖਾਨ ਅਤੇ ਸ਼ਹਿਨਾਜ਼ ਗਿੱਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਸ਼ਹਿਨਾਜ਼ ਗਿੱਲ ਡਾਂਸ ਕਰਦਿਆਂ ਸ਼ੋਅ 'ਚ ਐਂਟਰੀ ਲੈਂਦੀ ਹੈ ਅਤੇ ਉਸਨੂੰ ਦੇਖ ਕੇ ਸਲਮਾਨ ਉਸ ਨੂੰ ਚਿੜਾਉਂਦੇ ਹਨ, ਕਿ 'ਤੁਸੀਂ ਸੀਜ਼ਨ 13 'ਚ ਸਲਵਾਰ ਕਮੀਜ਼ ਪਾ ਕੇ ਇਸੇ ਤਰ੍ਹਾਂ ਡਾਂਸ ਕਰਦੇ ਹੋਏ ਆਏ ਸੀ।' 

ਹੋਰ ਪੜ੍ਹੋ: ‘Mera Dil Ye Pukare Aaja’ ਫੇਮ ਪਾਕਿਸਤਾਨੀ ਕੁੜੀ ਆਇਸ਼ਾ 3 ਲੱਖ 'ਚ ਬੇਚ ਰਹੀ ਹੈ ਆਪਣੀ ਹਰੀ ਡਰੈਸ

ਇਹ ਸੁਣ ਕੇ ਸ਼ਹਿਨਾਜ਼ ਨੇ ਖੁਸ਼ੀ ਨਾਲ ਸਲਮਾਨ ਨੂੰ ਭਾਈਜਾਨ ਕਿਹਾ ਅਤੇ ਗਲੇ ਵੀ ਲਗਾਇਆ। ਇਸ ਤੋਂ ਤੁਰੰਤ ਬਾਅਦ ਸ਼ਹਿਨਾਜ਼ ਨੇ ਸਲਮਾਨ ਨੂੰ ਉਸਦੀ ਤਾਰੀਫ ਕਰਨ ਨੂੰ ਕਿਹਾ ਅਤੇ ਸਲਮਾਨ ਨੇ ਪੰਜਾਬੀ 'ਚ ਉਸ ਦੀ ਤਾਰੀਫ਼ ਕਰਦਿਆਂ ਕਿਹਾ ਕਿ 'ਕੁੜੀ ਪਟੋਲਾ, ਬਮ ਦਾ ਗੋਲਾ' ਇਹ ਸੁਣ ਕੇ ਸ਼ਹਿਨਾਜ਼ ਬਹੁਤ ਖੁਸ਼ ਹੋਈ।

ਹੋਰ ਪੜ੍ਹੋ: Tarn Taran RPG Attack News: ਜਿੱਥੇ RPG ਹਮਲਾ ਹੋਇਆ ਉੱਥੇ ਪਹਿਲਾਂ ਹੀ ਲਿਖਿਆ ਸੀ ਕਿ ਹਮਲਾ ਹੋ ਸਕਦਾ ਹੈ

Trending news