Shehnaaz Gill birthday: 29 ਸਾਲ ਦੀ ਹੋਈ ਸ਼ਹਿਨਾਜ਼ ਗਿੱਲ, ਜਨਮਦਿਨ ਮਨਾਉਂਦੇ ਦਾ ਵੀਡੀਓ ਕੀਤਾ ਸਾਂਝਾ
Advertisement

Shehnaaz Gill birthday: 29 ਸਾਲ ਦੀ ਹੋਈ ਸ਼ਹਿਨਾਜ਼ ਗਿੱਲ, ਜਨਮਦਿਨ ਮਨਾਉਂਦੇ ਦਾ ਵੀਡੀਓ ਕੀਤਾ ਸਾਂਝਾ

ਸ਼ਹਿਨਾਜ਼ ਗਿੱਲ ਨੇ 'ਬਿੱਗ ਬੌਸ 13' ਵਿੱਚ ਆਪਣੇ ਸਫਰ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ।

Shehnaaz Gill birthday: 29 ਸਾਲ ਦੀ ਹੋਈ ਸ਼ਹਿਨਾਜ਼ ਗਿੱਲ, ਜਨਮਦਿਨ ਮਨਾਉਂਦੇ ਦਾ ਵੀਡੀਓ ਕੀਤਾ ਸਾਂਝਾ

Shehnaaz Gill birthday news: ਪੰਜਾਬ ਦੀ ਅਦਾਕਾਰਾ ਸ਼ਹਿਨਾਜ਼ ਗਿੱਲ, ਜਿਨ੍ਹਾਂ ਨੇ ਬਿਗ ਬੌਸ 13 ਤੋਂ ਆਪਣਾ ਨਾਮ ਕਮਾਇਆ, ਉਹ ਸ਼ੁੱਕਰਵਾਰ ਯਾਨੀ ਜਨਵਰੀ 27 ਨੂੰ ਆਪਣਾ ਜਨਮਦਿਨ ਮਨਾ ਰਹੀ ਹੈ। ਹੁਣ ਜਿਵੇਂ ਉਹ ਇੱਕ ਸਾਲ ਵੱਡੀ ਹੋ ਗਈ ਹੈ ਤਾਂ ਉਸਨੇ ਪਿਆਰ ਅਤੇ ਖੁਸ਼ੀਆਂ ਨਾਲ ਆਪਣਾ ਜਨਮਦਿਨ ਮਨਾਇਆ ਅਤੇ ਉਸਦਾ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ 'ਤੇ ਵੀ ਸਾਂਝਾ ਕੀਤਾ।

ਇਸ ਦੌਰਾਨ ਸ਼ਹਿਨਾਜ਼ ਗਿੱਲ ਵੱਲੋਂ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਵੀਡੀਓ ਸਾਂਝਾ ਕੀਤਾ ਗਿਆ ਜਿਸ ਵਿੱਚ ਉਸਦੇ ਜਨਮਦਿਨ ਦੇ ਜਸ਼ਨਾਂ ਦੀ ਇੱਕ ਝਲਕ ਦਿੱਤੀ ਗਈ। ਵੀਡੀਓ ਵਿੱਚ, ਸ਼ਹਿਨਾਜ਼ ਗਿੱਲ ਇੱਕ ਹੋਟਲ ਵਿੱਚ ਆਪਣੀ ਟੀਮ, ਪਰਿਵਾਰ ਅਤੇ ਦੋਸਤਾਂ ਨਾਲ ਘਿਰੀ ਹੋਈ ਅਤੇ ਕੇਕ ਕੱਟਦੀ ਹੋਈ ਵੇਖੀ ਜਾ ਸਕਦੀ ਹੈ।

ਬਾਲੀਵੁੱਡ ਦੇ ਅਦਾਕਾਰ ਵਰੁਣ ਸ਼ਰਮਾ ਵੀ ਇਸ ਦੌਰਾਨ ਹੋਟਲ 'ਚ ਸ਼ਹਿਨਾਜ਼ ਗਿੱਲ ਦਾ ਜਨਮਦਿਨ (Shehnaaz Gill birthdays news) ਸੈਲੀਬ੍ਰੇਟ ਕਰਦੇ ਨਜ਼ਰ ਆਏ। ਇਸਦੇ ਨਾਲ ਹੀ ਵਰੁਣ ਜਨਮਦਿਨ ਦੇ ਗੀਤ ਦੀਆਂ ਧੁਨਾਂ 'ਤੇ ਨੱਚਦੇ ਹੋਏ ਵੀ ਦਿਖਾਈ ਦਿੱਤੇ ਅਤੇ ਉਸਦੇ ਆਲੇ ਦੁਆਲੇ ਦੇ ਲੋਕਾਂ ਵੱਲੋਂ ਸ਼ਹਿਨਾਜ਼ ਲਈ ਗੀਤ ਗਾਇਆ ਗਿਆ।  

ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਇੱਕ ਪ੍ਰਿੰਟ ਵਾਲੇ ਕੁੜਤੇ ਸਲਵਾਰ ਵਿੱਚ ਹਮੇਸ਼ਾਂ ਵਾਂਗ ਸੁੰਦਰ ਲੱਗ ਰਹੀ ਸੀ। ਕੇਕ ਕੱਟਨ ਤੋਂ ਬਾਅਦ ਸ਼ਹਿਨਾਜ਼ ਨੇ ਆਪਣੇ ਭਰਾ ਸ਼ਹਿਬਾਜ਼ ਦੇ ਚਿਹਰੇ 'ਤੇ ਕੇਕ ਵੀ ਲਗਾਇਆ। ਜਦੋਂ ਸ਼ਹਿਬਾਜ਼ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸ਼ਹਿਨਾਜ਼ ਨੇ ਆਪਣੇ ਭਰਾ ਨੂੰ ਅਜਿਹਾ ਕਰਨ ਤੋਂ ਮਾਨ ਕਰ ਦਿੱਤਾ। 

ਕੇਕ ਕੱਟਣ ਵੇਲੇ, ਸ਼ਹਿਨਾਜ਼ ਦੀ ਸਹੇਲੀ ਨੇ ਉਸ ਨੂੰ ਇੱਕ "ਇੱਛਾ ਮੰਗਣ" ਲਈ ਕਿਹਾ ਤਾਂ ਉਸਨੇ ਸਪੱਸ਼ਟ ਤੌਰ 'ਤੇ ਜਵਾਬ ਦਿੱਤਾ, "ਮੈਂ ਇੱਛਾ ਨਹੀਂ ਮੰਗਦੀ।" ਇਸ ਤੋਂ ਬਾਅਦ ਸ਼ਹਿਨਾਜ਼ ਨੇ ਕਿਹਾ "ਮੈਨੂੰ ਜਨਮਦਿਨ ਮੁਬਾਰਕ!" ਪੂਰੀ ਵੀਡੀਓ ਮਜ਼ੇਦਾਰ ਹੈ ਅਤੇ ਇਸ ਦੌਰਾਨ ਸ਼ਹਿਨਾਜ਼ ਦੇ ਪ੍ਰਸ਼ੰਸਕ ਵੀ ਕਮੈਂਟ ਸੈਕਸ਼ਨ 'ਚ 'ਪੰਜਾਬ ਦੀ ਕੈਟਰੀਨਾ ਕੈਫ' ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।  

ਇਹ ਵੀ ਪੜ੍ਹੋ: Virat Kohli ਵੱਲੋਂ KL Rahul ਨੂੰ ਵਿਆਹ ‘ਤੇ ਮਿਲੀ 2.17 ਕਰੋੜ ਰੁਪਏ ਦੀ BMW, MS Dhoni ਵੱਲੋਂ ਵੀ ਮਿਲਿਆ ਖਾਸ ਤੋਹਫਾ

ਸ਼ਹਿਨਾਜ਼ ਗਿੱਲ ਨੇ 'ਬਿੱਗ ਬੌਸ 13' ਵਿੱਚ ਆਪਣੇ ਸਫਰ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਸਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਦਿਲਜੀਤ ਦੋਸਾਂਝ ਦੀ ਫਿਲਮ 'ਹੋਂਸਲਾ ਰੱਖ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। 

ਹੁਣ ਉਹ 'ਕਿਸੀ ਕਾ ਭਾਈ ਕਿਸੀ ਕੀ ਜਾਨ' ਵਿੱਚ ਸਲਮਾਨ ਖਾਨ ਦੇ ਨਾਲ ਆਪਣਾ ਬਾਲੀਵੁੱਡ ਡੈਬਿਊ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਤੋਂ ਇਲਾਵਾ ਉਹ ਸਾਜਿਦ ਖਾਨ ਦੀ ਫਿਲਮ '100 ਪਰਸੈਂਟ' ਵਿੱਚ ਵੀ ਨਜ਼ਰ ਆਵੇਗੀ। 

ਇਹ ਵੀ ਪੜ੍ਹੋ: Gadar 2 poster: 'ਗਦਰ 2' ਨਾਲ ਗਦਰ ਮਚਾਉਣ ਲਈ ਤਿਆਰ ਸੰਨੀ ਦਿਓਲ, ਪਹਿਲੀ ਝਲਕ ਆਈ ਸਾਹਮਣੇ

Trending news