Shamlat Land case: ਸਿਉਂਕ ਪਿੰਡ ਦੀ 102 ਏਕੜ ਸ਼ਾਮਲਾਤ ਜ਼ਮੀਨ ਹੜੱਪਣ ਦਾ ਮਾਮਲਾ, ED ਨੇ ਪੇਸ਼ ਕੀਤਾ ਧੂਤ ਦੇ ਖਿਲਾਫ ਚਲਾਨ
Advertisement
Article Detail0/zeephh/zeephh1786387

Shamlat Land case: ਸਿਉਂਕ ਪਿੰਡ ਦੀ 102 ਏਕੜ ਸ਼ਾਮਲਾਤ ਜ਼ਮੀਨ ਹੜੱਪਣ ਦਾ ਮਾਮਲਾ, ED ਨੇ ਪੇਸ਼ ਕੀਤਾ ਧੂਤ ਦੇ ਖਿਲਾਫ ਚਲਾਨ

Shamlat Land Punjab case: ਇਸ ਤੋਂ ਪਹਿਲਾਂ, 1 ਜੂਨ ਨੂੰ, ਈਡੀ ਵੱਲੋਂ ਧੂਤ ਦੀ ਚੰਡੀਗੜ੍ਹ ਅਤੇ ਹੁਸ਼ਿਆਰਪੁਰ ਵਿੱਚ 8 ਕਰੋੜ ਰੁਪਏ ਦੀ ਰਿਹਾਇਸ਼ੀ ਜਾਇਦਾਦ ਕੁਰਕ ਕੀਤੀ ਗਈ ਸੀ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Shamlat Land case: ਸਿਉਂਕ ਪਿੰਡ ਦੀ 102 ਏਕੜ ਸ਼ਾਮਲਾਤ ਜ਼ਮੀਨ ਹੜੱਪਣ ਦਾ ਮਾਮਲਾ, ED ਨੇ ਪੇਸ਼ ਕੀਤਾ ਧੂਤ ਦੇ ਖਿਲਾਫ ਚਲਾਨ

Shamlat Land Punjab case: ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਨ੍ਹਾਂ ਵੱਲੋਂ ਪੰਜਾਬ ਦੀ ਇੱਕ ਵਿਸ਼ੇਸ਼ ਅਦਾਲਤ ਵਿੱਚ ਇੱਕ ਨਾਇਬ ਤਹਿਸੀਲਦਾਰ ਅਤੇ 12 ਹੋਰਾਂ ਖਿਲਾਫ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.) ਤਹਿਤ ਸ਼ਾਮਲਾਤ ਜ਼ਮੀਨ ਦੇ ਝੂਠੇ ਅਲਾਟ ਕੀਤੇ ਸ਼ੇਅਰਾਂ ਦੀ ਗਲਤ ਵੰਡ ਅਤੇ ਨਾਜਾਇਜ਼ ਵਿਕਰੀ ਦੇ ਮਾਮਲੇ 'ਚ ਸ਼ਿਕਾਇਤ ਦਰਜ ਕੀਤੀ ਗਈ ਹੈ।

ਈਡੀ ਵੱਲੋਂ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਵਿਜੀਲੈਂਸ ਬਿਊਰੋ, ਪੰਜਾਬ ਵੱਲੋਂ ਦਰਜ ਕੀਤੀ ਗਈ ਇੱਕ ਐਫਆਈਆਰ ਦੇ ਅਧਾਰ 'ਤੇ ਪੀਐਮਐਲਏ ਜਾਂਚ ਸ਼ੁਰੂ ਕੀਤੀ ਗਈ।

ਇਸ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ ਅਤੇ ਹੋਰਾਂ ਨੇ ‘ਇੰਤਕਾਲ’ ਤਿਆਰ ਕਰਦੇ ਹੋਏ ਮੁਹਾਲੀ ਦੇ ਪਿੰਡ ਸਿਉਂਕ ਦੀ 102 ਏਕੜ ਸ਼ਾਮਲਾਤ ਜ਼ਮੀਨ ਦੇ ਕੁਝ ਅਯੋਗ ਪਿੰਡ ਵਾਸੀਆਂ ਦੇ ਨਾਂ ’ਤੇ ਜਾਅਲੀ ਤੌਰ ’ਤੇ ਅਲਾਟ ਕਰ ਦਿੱਤੇ।

ਈਡੀ ਵੱਲੋਂ ਦੱਸਿਆ ਗਿਆ ਕਿ ਇਸ ਤੋਂ ਬਾਅਦ ਇਨ੍ਹਾਂ ਪਿੰਡ ਵਾਸੀਆਂ ਤੋਂ ਪ੍ਰਾਈਵੇਟ ਪ੍ਰਾਪਰਟੀ ਡੀਲਰਾਂ ਵੱਲੋਂ ਪਾਵਰ ਆਫ਼ ਅਟਾਰਨੀ ਹਾਸਲ ਕੀਤੀ ਗਈ ਸੀ ਅਤੇ ਇਨ੍ਹਾਂ ਪਾਵਰ ਆਫ਼ ਅਟਾਰਨੀਆਂ ਦੇ ਆਧਾਰ ‘ਤੇ ਉਕਤ ਪ੍ਰਾਈਵੇਟ ਪ੍ਰਾਪਰਟੀ ਡੀਲਰਾਂ ਨੇ ਮਾਲ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਸ਼ਾਮਲਾਤ ਜ਼ਮੀਨ ਬਾਹਰਲੇ ਖਰੀਦਦਾਰਾਂ ਨੂੰ ਵੇਚੀ ਸੀ। 

ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਾਈਵੇਟ ਪ੍ਰਾਪਰਟੀ ਡੀਲਰ ਅਤੇ ਮਾਲ ਅਧਿਕਾਰੀ ਆਪਸ ਵਿੱਚ, ਪਿੰਡ ਵਾਸੀਆਂ ਨੂੰ ਥੋੜ੍ਹੀ ਜਿਹੀ ਰਕਮ ਦੇ ਰਹੇ ਹਨ, ਜਿਨ੍ਹਾਂ ਤੋਂ ਪਾਵਰ ਆਫ਼ ਅਟਾਰਨੀ ਪ੍ਰਾਪਤ ਕੀਤੀ ਗਈ ਸੀ। 

ਇਹ ਵੀ ਪੜ੍ਹੋ: Punjab News: ਹੁਣ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਬਣਿਆ ਹੜ੍ਹ ਦਾ ਖਤਰਾ, ਇਸ ਇਲਾਕੇ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ 

ਈਡੀ ਦੇ ਇੱਕ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਧੂਤ ਨੂੰ ਈਡੀ ਨੇ 20 ਅਪ੍ਰੈਲ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਫਿਲਹਾਲ ਉਹ ਨਿਆਂਇਕ ਹਿਰਾਸਤ ਵਿੱਚ ਹੈ।

ਇਸ ਤੋਂ ਪਹਿਲਾਂ, 1 ਜੂਨ ਨੂੰ, ਈਡੀ ਵੱਲੋਂ ਧੂਤ ਦੀ ਚੰਡੀਗੜ੍ਹ ਅਤੇ ਹੁਸ਼ਿਆਰਪੁਰ ਵਿੱਚ 8 ਕਰੋੜ ਰੁਪਏ ਦੀ ਰਿਹਾਇਸ਼ੀ ਜਾਇਦਾਦ ਕੁਰਕ ਕੀਤੀ ਗਈ ਸੀ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ: Punjab Diarrhoea news: ਪੰਜਾਬ ਦੇ ਵਿੱਚ ਹੜ੍ਹ ਤੋਂ ਬਾਅਦ ਹੁਣ ਡਾਇਰੀਆ ਦਾ ਖਤਰਾ, ਲਗਾਤਾਰ ਵਧ ਰਹੇ ਮਾਮਲੇ 

(For more news apart from Shamlat Land Punjab case, stay tuned to Zee PHH)

Trending news