ਇਕ ਪਿਤਾ ਦੀ ਸ਼ਰਮਨਾਕ ਕਰਤੂਤ, ਆਪਣੀ ਹੀ 8 ਸਾਲਾ ਧੀ ਨਾਲ ਕਰਦਾ ਰਿਹਾ ਬਲਾਤਕਾਰ
Advertisement
Article Detail0/zeephh/zeephh1341955

ਇਕ ਪਿਤਾ ਦੀ ਸ਼ਰਮਨਾਕ ਕਰਤੂਤ, ਆਪਣੀ ਹੀ 8 ਸਾਲਾ ਧੀ ਨਾਲ ਕਰਦਾ ਰਿਹਾ ਬਲਾਤਕਾਰ

ਫਿਰੋਜ਼ਪੁਰ ਦੇ ਜ਼ੀਰਾ ਤੋਂ ਜੋ ਘਟਨਾ ਸਾਹਮਣੇ ਆਈ ਉਸਨੇ ਸਭ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਅਤੇ ਪਿਓ ਅਤੇ ਧੀ ਦਾ ਰਿਸ਼ਤਾ ਤਾਰ ਤਾਰ ਕਰ ਦਿੱਤਾ। ਜ਼ੀਰਾ ਵਿਚ ਇਕ ਪਿਤਾ 'ਤੇ ਆਪਣੀ ਹੀ 8 ਸਾਲਾ ਬੱਚੀ ਨਾਲ ਬਲਾਤਕਾਰ ਕਰਨ ਦੇ ਦੋਸ਼ ਲੱਗੇ ਹਨ। 

ਇਕ ਪਿਤਾ ਦੀ ਸ਼ਰਮਨਾਕ ਕਰਤੂਤ, ਆਪਣੀ ਹੀ 8 ਸਾਲਾ ਧੀ ਨਾਲ ਕਰਦਾ ਰਿਹਾ ਬਲਾਤਕਾਰ

ਚੰਡੀਗੜ: ਇਕ ਧੀ ਦਾ ਪਿਤਾ ਜਿਸਦੀ ਧੀ ਉਸਦੀ ਰਾਜ ਦੁਲਾਰੀ ਹੁੰਦੀ ਹੈ।ਉਸਦੀ ਦੁਨੀਆਂ ਧੀ ਦੇ ਇਰਦ ਗਿਰਦ ਘੁੰਮਦੀ ਹੈ। ਧੀ ਨੂੰ ਇਕ ਝਰੀਟ ਵੀ ਆ ਜਾਵੇ ਤਾਂ ਪਿਓ ਦਾ ਕਾਲਜਾ ਫੱਟ ਜਾਂਦਾ ਹੈ। ਧੀ ਪਿਓ ਦੇ ਸਿਰ ਦਾ ਤਾਜ ਹੁੰਦੀ ਹੈ। ਪਰ ਕੋਈ ਪਿਓ ਆਪਣੀ ਹੀ ਧੀ ਨੂੰ ਝਰੀਟਾਂ ਕਿਵੇਂ ਦੇ ਸਕਦਾ ਹੈ ਆਪਣੀ ਹੀ ਧੀ 'ਤੇ ਵਹਿਸ਼ੀਪੁਣਾ ਕਿਵੇਂ ਵਿਖਾ ਸਕਦਾ ਹੈ। ਉਹ ਵੀ 8 ਸਾਲਾਂ ਦੀ ਮਾਸੂਮ ਧੀ। ਅਜਿਹਾ ਕਰਨਾ ਕੋਈ ਪਿਤਾ ਸੁਪਨੇ ਵਿਚ ਵੀ ਨਹੀਂ ਸੋਚ ਸਕਦਾ।

 

ਪਰ ਫਿਰੋਜ਼ਪੁਰ ਦੇ ਜ਼ੀਰਾ ਤੋਂ ਜੋ ਘਟਨਾ ਸਾਹਮਣੇ ਆਈ ਉਸਨੇ ਸਭ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਅਤੇ ਪਿਓ ਅਤੇ ਧੀ ਦਾ ਰਿਸ਼ਤਾ ਤਾਰ ਤਾਰ ਕਰ ਦਿੱਤਾ। ਜ਼ੀਰਾ ਵਿਚ ਇਕ ਪਿਤਾ 'ਤੇ ਆਪਣੀ ਹੀ 8 ਸਾਲਾ ਬੱਚੀ ਨਾਲ ਬਲਾਤਕਾਰ ਕਰਨ ਦੇ ਦੋਸ਼ ਲੱਗੇ ਹਨ। ਲੜਕੀ ਦੀ ਮਾਂ ਨੇ ਪੁਲਸ ਅਧਿਕਾਰੀਆਂ ਨੂੰ ਦਿੱਤੀ ਆਪਣੀ ਲਿਖਤੀ ਸ਼ਿਕਾਇਤ ਅਤੇ ਬਿਆਨਾਂ ਵਿਚ ਦੋਸ਼ ਲਗਾਇਆ ਹੈ ਕਿ ਉਸ ਦਾ ਪਤੀ ਹੀ ਉਸਦੀ ਧੀ ਨਾਲ ਬਲਾਤਕਾਰ ਕਰ ਰਿਹਾ ਸੀ। ਆਪਣੇ ਪਿਤਾ ਦੀ ਇਸ ਘਿਨਾਉਣੀ ਹਰਕਤ ਦਾ ਸਾਹਮਣਾ ਕਰਦਿਆਂ ਜਦੋਂ ਨਾਬਾਲਗ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਤਾਂ ਉਸ ਨੇ ਸਾਰੀ ਗੱਲ ਆਪਣੇ ਭਰਾ ਨੂੰ ਦੱਸੀ। ਫਿਰ ਇਹ ਮਾਮਲਾ ਮਾਂ ਤੱਕ ਪਹੁੰਚਿਆ ਅਤੇ ਫਿਰ ਪੁਲਿਸ ਕੋਲ ਰਿਪੋਰਟ ਲਿਖਵਾਈ ਗਈ।

 

ਪੋਕਸੋ ਐਕਟ ਤਹਿਤ ਮਾਮਲਾ ਕੀਤਾ ਗਿਆ ਦਰਜ

ਥਾਣਾ ਜੀਰਾ ਦੀ ਪੁਲਿਸ ਨੇ ਆਈ. ਪੀ. ਸੀ. ਦੀ ਧਾਰਾ 376 ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਦੀਪਿਕਾ ਰਾਣੀ ਨੇ ਦੱਸਿਆ ਕਿ ਮ੍ਰਿਤਕਾ ਦੀ ਉਮਰ 8 ਸਾਲ ਸੀ। ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੋਸ਼ ਲਾਇਆ ਹੈ ਕਿ ਉਸ ਦਾ ਪਤੀ ਲੜਕੀ ਨਾਲ ਪਿਛਲੇ ਇੱਕ ਸਾਲ ਤੋਂ ਬਲਾਤਕਾਰ ਕਰ ਰਿਹਾ ਸੀ[ਇਸ ਗੰਦੀ ਕਰਤੂਤ ਲਈ ਉਹ ਪਹਿਲਾਂ ਲੜਕੀ ਨੂੰ ਸਕੂਲ ਵਿਚੋਂ ਲੈ ਕੇ ਆਉਂਦਾ ਅਤੇ ਫਿਰ ਦੁਬਾਰਾ ਉਸਨੂੰ ਸਕੂਲ ਛੱਡ ਦਿੰਦਾ ਸੀ। ਉਸ ਨੇ ਦੱਸਿਆ ਕਿ ਲੜਕੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਉਸ ਦਾ ਮੈਡੀਕਲ ਕਰਵਾਇਆ ਗਿਆ ਹੈ। ਪਿਛਲੇ ਦੋ ਮਹੀਨਿਆਂ ਤੋਂ ਪਿਤਾ ਕਈ ਵਾਰ ਸ਼ਰਾਬ ਪੀ ਕੇ ਘਰ ਆਉਂਦਾ ਸੀ ਅਤੇ ਨਾਬਾਲਗ ਧੀ ਨਾਲ ਬਲਾਤਕਾਰ ਕਰਦਾ ਸੀ।

 

WATCH LIVE TV 

Trending news