Shaheed Udham Singh news: 'ਪੰਜਾਬ ਦੀ ਅਣਖ ਦਾ ਦੂਜਾ ਨਾਮ ਸ਼ਹੀਦ ਊਧਮ ਸਿੰਘ'! ਅੱਜ ਸ਼ਹੀਦੀ ਦਿਹਾੜੇ ਮੌਕੇ ਦੇਸ਼ ਕਰ ਰਿਹਾ ਸਿਜਦਾ
Advertisement
Article Detail0/zeephh/zeephh1803300

Shaheed Udham Singh news: 'ਪੰਜਾਬ ਦੀ ਅਣਖ ਦਾ ਦੂਜਾ ਨਾਮ ਸ਼ਹੀਦ ਊਧਮ ਸਿੰਘ'! ਅੱਜ ਸ਼ਹੀਦੀ ਦਿਹਾੜੇ ਮੌਕੇ ਦੇਸ਼ ਕਰ ਰਿਹਾ ਸਿਜਦਾ

Shaheed Udham Singh Death Anniversary: ਸ਼ਹੀਦ ਊਧਮ ਸਿੰਘ ਜੀ ਦੀ ਕਹਾਣੀ ਪ੍ਰੇਰਨਾ ਸਰੋਤ ਹੈ ਅਤੇ ਅੱਜ ਵੀ ਉਨ੍ਹਾਂ ਦੀ ਜੀਵਨ ਦੀ ਕਹਾਣੀ ਸੁਣ ਕੇ ਰੋਂਗਟੇ ਖੜੇ ਕਰ ਦਿੰਦੀ ਹੈ।

Shaheed Udham Singh news: 'ਪੰਜਾਬ ਦੀ ਅਣਖ ਦਾ ਦੂਜਾ ਨਾਮ ਸ਼ਹੀਦ ਊਧਮ ਸਿੰਘ'! ਅੱਜ ਸ਼ਹੀਦੀ ਦਿਹਾੜੇ ਮੌਕੇ ਦੇਸ਼ ਕਰ ਰਿਹਾ ਸਿਜਦਾ

Shaheed Udham Singh Death Anniversary: ਭਾਰਤ 'ਚ ਲੰਬੇ ਅਰਸੇ ਦੀ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਤੋੜਨ ਲਈ ਲੱਖਾਂ ਭਾਰਤੀ ਸੂਰਵੀਰ ਯੋਧਿਆਂ ਵੱਲੋਂ ਪ੍ਰ‍ਾਣ ਨਿਛਾਵਰ ਕਰ ਦਿੱਤੇ ਗਏ। ਅਜਿਹਾ ਹੀ ਇੱਕ ਸ਼ੂਰਵੀਰ ਯੋਧਾ ਸੀ ਸ਼ਹੀਦ ਊਧਮ ਸਿੰਘ, ਪੰਜਾਬ ਦੀ ਅਣਖ ਦਾ ਦੂਜਾ ਨਾਮ। ਅੱਜ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਪੂਰਾ ਦੇਸ਼ ਉਨ੍ਹਾਂ ਨੂੰ ਸਿਜਦਾ ਕਰ ਰਿਹਾ ਹੈ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰ ਰਿਹਾ ਹੈ।  

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਟਵੀਟ ਕੀਤਾ ਗਿਆ ਅਤੇ ਕਿਹਾ ਗਿਆ ਕਿ "ਪੰਜਾਬ ਦੀ ਅਣਖ ਦਾ ਦੂਜਾ ਨਾਮ ਹੈ ਸ਼ਹੀਦ ਊਧਮ ਸਿੰਘ ਜੀ… ਜਲ੍ਹਿਆਂਵਾਲੇ ਬਾਗ ‘ਚ ਬੇਦੋਸ਼ਿਆਂ ‘ਤੇ ਹੋਏ ਖ਼ੂਨੀ ਤਸ਼ੱਦਦ ਨੇ ਊਧਮ ਸਿੰਘ ਦੀ ਜ਼ਿੰਦਗੀ ਨੂੰ ਨਵਾਂ ਰਾਹ ਤੇ ਮਕਸਦ ਦੇ ਦਿੱਤਾ…ਪੰਜਾਬ ਤੋਂ ਲੰਡਨ ਜਾ ਕੇ ਆਪਣੇ ਮਕਸਦ ਨੂੰ ਅੰਜਾਮ ‘ਚ ਬਦਲ ਦਿੱਤਾ… ਪੰਜਾਬ ਦੀ ਧਰਤੀ ਦੇ ਅਣਖੀ ਯੋਧੇ ਸ਼ਹੀਦ ਊਧਮ ਸਿੰਘ ਜੀ ਨੂੰ ਉਹਨਾਂ ਦੇ ਸ਼ਹੀਦੀ ਦਿਹਾੜੇ ਮੌਕੇ ਦਿਲੋਂ ਸਿਜਦਾ ਕਰਦਾ ਹਾਂ…." 

ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਟਵੀਟ ਰਾਹੀਂ ਕਿਹਾ ਗਿਆ ਕਿ "ਕ੍ਰਾਂਤੀਕਾਰੀ ਸ਼ਹੀਦ ਅਤੇ ਜੰਗ-ਏ-ਅਜ਼ਾਦੀ ਦੇ ਮਹਾਨਾਇਕ, ਸ.ਊਧਮ ਸਿੰਘ ਜੀ ਦੀ ਸ਼ਹੀਦੀ ਨੂੰ ਸਨਿਮਰ ਸਤਿਕਾਰ। ਆਪਣੀ ਸ਼ਹਾਦਤ ਨਾਲ ਉਨ੍ਹਾਂ ਵਤਨਪ੍ਰਸਤੀ ਦਾ ਲਾਸਾਨੀ ਇਤਿਹਾਸ ਰਚਿਆ ਅਤੇ ਤਕਰੀਬਨ 2 ਸਦੀਆਂ ਤੋਂ ਦੇਖਿਆ ਜਾ ਰਿਹਾ 'ਅਜ਼ਾਦ ਭਾਰਤ' ਦਾ ਸੁਪਨਾ ਸੱਚ ਕਰ ਦਿਖਾਇਆ।" 

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ "ਸ਼ਹੀਦ ਊਧਮ ਸਿੰਘ ਦੀ ਬਹਾਦਰੀ ਅਤੇ ਸੂਰਮਗਤੀ ਨੂੰ ਸਾਰਾ ਮੁਲਕ ਸਿਜਦਾ ਕਰਦਾ ਹੈ। ਦੇਸ਼ ਦੀ ਅਜ਼ਾਦੀ ਤੋਂ ਪਹਿਲਾਂ ਅੰਗਰੇਜਾਂ ਵੱਲੋਂ ਕੀਤੇ ਜ਼ੁਲਮਾਂ ਦਾ 22 ਸਾਲ ਬਾਅਦ ਬਦਲਾ ਲੈਣਾ, ਗਦਰ ਲਹਿਰ 'ਚ ਮੋਹਰੀ ਕਿਰਦਾਰ ਅਦਾ ਕਰਨਾ, ਬੱਬਰ ਅਕਾਲੀਆਂ ਦੇ ਸੰਘਰਸ਼ ਨੂੰ ਨਵਾਂ ਮੁਕਾਮ ਦੇਣਾ ਅਤੇ ਦੇਸ਼ ਪ੍ਰੇਮ ਹੀ ਪ੍ਰਥਮ ਰੱਖਣਾ, ਇਹਨਾਂ ਗੁਣਾਂ ਕਰਕੇ ਇਸ ਮਹਾਨ ਸ਼ਹੀਦ ਨੂੰ ਹਮੇਸ਼ਾ ਯਾਦ ਰੱਖਿਆ ਜਾਂਦਾ ਰਹੇਗਾ। ਆਓ, ਅੱਜ ਇਸ ਮਹਾਨ ਯੋਧੇ ਦੀ ਸ਼ਹੀਦੀ ਨੂੰ ਰਲ਼ਕੇ ਪ੍ਰਣਾਮ ਕਰੀਏ!"

ਦੱਸ ਦਈਏ ਕਿ ਸ਼ਹੀਦ ਊਧਮ ਸਿੰਘ ਜੀ ਦੀ ਕਹਾਣੀ ਪ੍ਰੇਰਨਾ ਸਰੋਤ ਹੈ ਅਤੇ ਅੱਜ ਵੀ ਉਨ੍ਹਾਂ ਦੀ ਜੀਵਨ ਦੀ ਕਹਾਣੀ ਸੁਣ ਕੇ ਰੋਂਗਟੇ ਖੜੇ ਕਰ ਦਿੰਦੀ ਹੈ। ਇਸ ਲਈ ਅੱਜ ਵੀ ਪੂਰਾ ਦੇਸ਼ ਸ਼ਹੀਦ ਊਧਮ ਸਿੰਘ ਨੂੰ ਸਲਾਮ ਕਰਦਾ ਹੈ।  

ਇਹ ਵੀ ਪੜ੍ਹੋ: Jalandhar News: 10 ਦਿਨ ਪਹਿਲਾਂ ਜੇਲ੍ਹ ਤੋਂ ਬਾਹਰ ਆਏ ਨੌਜਵਾਨ 'ਤੇ ਕੀਤੀ ਗਈ ਫਾਇਰਿੰਗ, ਜਾਣੋ ਪੂਰਾ ਮਾਮਲਾ  

(For more news apart from Shaheed Udham Singh Death Anniversary, stay tuned to Zee PHH)

Trending news