ਦੱਸਿਆ ਜਾ ਰਿਹਾ ਹੈ ਕਿ ਸਪਨਾ ਚੌਧਰੀ ਦੀ ਭਾਬੀ ਵੱਲੋਂ ਦਾਜ ਮੰਗਣ ਦੇ ਦੋਸ਼ ਲਗਾਏ ਗਏ ਹਨ।
Trending Photos
Sapna Choudhary news: ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਮੁੜ ਵਿਵਾਦਾਂ 'ਚ ਘਿਰ ਗਈ ਹੈ ਅਤੇ ਉਸਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸਦੀ ਭਾਬੀ ਵੱਲੋਂ ਦਾਜ ਮੰਗਣ ਦੇ ਦੋਸ਼ ਲਗਾਏ ਗਏ ਹਨ।
ਦਰਅਸਲ, ਸਪਨਾ ਚੌਧਰੀ, ਉਨ੍ਹਾਂ ਦੇ ਭਰਾ ਅਤੇ ਮਾਂ ਦੇ ਖਿਲਾਫ ਪਲਵਲ ਦੀ ਮਹਿਲਾ ਥਾਨੇ ਵਿੱਚ ਦਾਜ ਮੰਗਣ ਅਤੇ ਮਾਰਪੀਟ ਕਰਨ ਦੇ ਗੰਭੀਰ ਆਰੋਪ ਲਗਾਏ ਗਏ ਹਨ। ਇਹ ਮੁਕਦਮਾ ਸਪਨਾ ਚੌਧਰੀ ਦੀ ਭਾਬੀ ਵੱਲੋਂ ਦਰਜ ਕਰਵਾਇਆ ਗਿਆ ਹੈ। ਸਪਨਾ ਚੌਧਰੀ ਦੀ ਭਾਬੀ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਦਾਜ ਵਿੱਚ ਕ੍ਰੇਟਾ ਕਾਰ ਮੰਗ ਗਈ ਸੀ। ਫਿਲਹਾਲ, ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਦੱਸ ਦਈਏ ਕਿ ਸਪਨਾ ਚੌਧਰੀ ਦੇ ਭਰਾ ਕਰਨ ਸਣੇ ਉਨ੍ਹਾਂ ਦੀ ਮਾਂ ਨੀਲਮ 'ਤੇ ਦਾਜ ਮੰਗਣ ਦਾ ਸੰਗੀਨ ਇਲਜ਼ਾਮ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਸਪਨਾ ਚੌਧਰੀ ਦੇ ਭਰਾ 'ਤੇ ਜਿਨਸੀ ਸ਼ੋਸ਼ਣ ਵਰਗੇ ਗੰਭੀਰ ਆਰੋਪ ਵੀ ਲਗਾਏ ਗਏ ਹਨ।
ਇਹ ਵੀ ਪੜ੍ਹੋ: Ludhiana news: ਲੁਧਿਆਣਾ ਦੇ ਕਾਰੋਬਾਰੀਆਂ ਨੇ ਕਿਹਾ ਸਰਕਾਰ ਨੇ ਸਾਡੇ ਸੁਝਾਅ ਕੀਤੇ ਨਜ਼ਰ ਅੰਦਾਜ
ਸਪਨਾ ਚੌਧਰੀ ਦੀ ਭਾਬੀ ਪਲਵਲ ਦੀ ਰਹਿਣ ਵਾਲੀ ਹੈ ਅਤੇ ਉਸਨੇ ਕਿਹਾ ਕਿ ਸਾਲ 2018 ਵਿੱਚ ਉਨ੍ਹਾਂ ਦਾ ਵਿਆਹ ਦਿੱਲੀ ਦੇ ਰਹਿਣ ਵਾਲੇ ਸਪਨਾ ਚੌਧਰੀ ਦੇ ਭਰਾ ਕਰਨ ਦੇ ਨਾਲ ਹੋਇਆ ਸੀ। ਉਸਨੇ ਇਹ ਵੀ ਕਿਹਾ ਕਿ ਵਿਆਹ ਦੇ ਬਾਅਦ ਹੀ ਉਸਨੂੰ ਦਾਜ ਲਈ ਪ੍ਰਤਾੜਿਤ ਕੀਤਾ ਗਿਆ। ਇਸਦੇ ਨਾਲ ਹੀ ਉਸਨੇ ਆਰੋਪ ਲਗਾਇਆ ਕਿ ਉਸ ਨਾਲ ਮਾਰਪੀਟ ਵੀ ਕੀਤੀ ਗਈ।
ਸਪਨਾ ਦੀ ਭਾਬੀ ਵੱਲੋਂ ਕਿਹਾ ਗਿਆ ਕਿ ਜਦੋਂ ਉਸਤੋਂ ਕ੍ਰੇਟਾ ਗੱਡੀ ਦੀ ਮੰਗ ਕੀਤੀ ਗਈ ਅਤੇ ਉਸਦੇ ਪਿਤਾ ਵੱਲੋਂ ਤਿੰਨ ਲੱਖ ਰੁਪਏ ਨਗਦ ਦਿੱਤੇ। ਹਾਲਾਂਕਿ ਸੋਹਰਿਆਂ ਦੀ ਦਾਜ ਦੀ ਮੰਗ ਪੂਰੀ ਨਹੀਂ ਹੋਈ।
ਇਹ ਵੀ ਪੜ੍ਹੋ: ਮੋਗਾ ਪੁਲਿਸ ਦਾ ਵੱਡਾ ਐਕਸ਼ਨ! ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਸਬੰਧ ਰੱਖਣ ਵਾਲੇ ਲੋਕਾਂ ਦੇ ਘਰ ਛਾਪੇਮਾਰੀ
(For more news apart from Sapna Choudhary, stay tuned to Zee PHH)