Sangrur News: ਪੀਣ ਵਾਲਾ ਪਾਣੀ ਨਾ ਮਿਲਣ 'ਤੇ ਲੋਕਾਂ ਨੇ ਸੀਵਰੇਜ ਬੋਰਡ ਦਫਤਰ ਦੇ ਬਾਹਰ ਕੀਤਾ ਮੁਜ਼ਾਹਰਾ
Advertisement
Article Detail0/zeephh/zeephh2351892

Sangrur News: ਪੀਣ ਵਾਲਾ ਪਾਣੀ ਨਾ ਮਿਲਣ 'ਤੇ ਲੋਕਾਂ ਨੇ ਸੀਵਰੇਜ ਬੋਰਡ ਦਫਤਰ ਦੇ ਬਾਹਰ ਕੀਤਾ ਮੁਜ਼ਾਹਰਾ

Sangrur News:  ਔਰਤਾਂ ਅਤੇ ਮਰਦਾਂ ਨੇ ਇਸ ਮੌਕੇ ਖਾਲੀ ਬਾਲਟੀਆਂ ਖੜਕਾ ਕੇ  ਸੀਵਰੇਜ ਬੋਰਡ ਦਫਤਰ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ।

Sangrur News: ਪੀਣ ਵਾਲਾ ਪਾਣੀ ਨਾ ਮਿਲਣ 'ਤੇ ਲੋਕਾਂ ਨੇ ਸੀਵਰੇਜ ਬੋਰਡ ਦਫਤਰ ਦੇ ਬਾਹਰ ਕੀਤਾ ਮੁਜ਼ਾਹਰਾ

Sangrur News(ਕੀਰਤੀਪਾਲ ਕੁਮਾਰ): ਸੰਗਰੂਰ 'ਚ ਪੈਂਦੇ ਅਜੀਤ ਨਗਰ ਮਹੱਲਾ ਨਿਵਾਸੀਆਂ ਵੱਲੋਂ ਪੀਣ ਵਾਲਾ ਪਾਣੀ ਨਾ ਮਿਲਣ ਦੇ ਰੋਸ ਵਜੋਂ ਸੀਵਰੇਜ ਬੋਰਡ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮੁਹੱਲਾ ਨਿਵਾਸੀ ਨੇ ਦਫ਼ਤਰ ਬਾਹਰ ਖਾਲੀ ਬਾਲਟੀਆਂ ਖੜਕਾਈਆਂ ਅਤੇ ਡਮਰੂ ਵੀ ਬਜਾਇਆ।

ਮੁਹੱਲਾ‌ ਨਿਵਾਸੀਆਂ ਦਾ ਕਹਿਣਾ ਹੈ ਕਿ 10 ਦਿਨਾਂ ਤੋਂ ਸਾਡੇ ਘਰਾਂ ਵਿੱਚ ਪਾਣੀ ਨਹੀਂ ਆ ਰਿਹਾ। ਜਿਸ ਕਾਰਨ ਸਾਨੂੰ ਕਾਫੀ ਮੁਸ਼ਕਲਾਂ ਦਾ ਸਹਾਮਣਾ ਕਰਨਾ ਪੈ ਰਿਹਾ ਹੈ। ਇੱਥੋਂ ਤੱਕ ਕਿ ਕਈ ਦਿਨ ਹੋ ਗਏ ਸਾਡੇ ਬੱਚੇ ਬਿਨਾਂ ਵਰਦੀ ਤੋਂ ਸਕੂਲ ਜਾਂਦੇ ਹਨ ਕਿਉਂਕਿ ਵਰਦੀਆਂ ਧੋਣ ਵਾਸਤੇ ਪਾਣੀ ਨਹੀਂ ਮਿਲ ਰਿਹਾ ਅਤੇ ਸਾਡੇ ਮਹੱਲੇ ਵਿੱਚ ਲਗਾਤਾਰ ਇਹ ਪ੍ਰੋਬਲਮ ਚਲਦੀ ਆ ਰਹੀ ਹੈ।

ਇਸ ਮੌਕੇ ਇੱਕ ਬਜ਼ੁਰਗ ਔਰਤ ਤਾਂ ਰੋਣ ਹੀ ਲੱਗ ਪਈ ਉਸ ਨੇ ਕਿਹਾ ਕਿ ਅਸੀਂ ਦਿਹਾੜੀਆਂ ਕਰੀਏ ਜਾਂ ਪਾਣੀ ਢੋਈਏ ਅਤੇ ਕਿਹਾ ਕਿ ਅਸੀਂ ਨਰਿੰਦਰ ਕੌਰ ਭਰਾਜ ਜੋ ਕਿ ਇੱਥੇ ਐਮਐਲਏ ਹਨ। ਉਹਨਾਂ ਨੂੰ ਮੰਗ ਪੱਤਰ ਵੀ ਦੇ ਚੁੱਕੇ ਹਾਂ ਸੀਵਰੇਜ ਬੋਰਡ ਦਫਤਰ ਦੇ ਵਿੱਚ ਵੀ ਆਪਣੀਆਂ ਲਿਖਤ ਸ਼ਿਕਾਇਤਾਂ ਦਰਜ ਕਰਵਾ ਚੁੱਕੇ ਹਾਂ ਸਾਨੂੰ ਇਹ ਭਰੋਸਾ ਦਿੱਤਾ ਜਾਂਦਾ ਹੈ ਕਿ ਤੁਹਾਡਾ ਕੰਮ ਜਲਦੀ ਹੋ ਜਾਵੇਗਾ। ਲੇਕਿਨ ਹੁਣ ਜਦੋਂ ਬਿਲਕੁਲ ਪਾਣੀ ਨਹੀਂ ਆਇਆ ਤਾਂ ਸਾਨੂੰ ਧਰਨਾ ਲਗਾਉਣ ਦੇ ਲਈ ਮਜਬੂਰ ਹੋਣਾ ਪਿਆ ਹੈ।

ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਐਨਾ ਬੁਰਾ ਹਾਲ ਨਹੀਂ ਸੀ, ਜਿਨਾਂ ਆਮ ਆਦਮੀ ਪਾਰਟੀ ਸਰਕਾਰ ਵੇਲੇ ਸਾਡੇ ਪੀਣ ਵਾਲੇ ਪਾਣੀ ਦਾ ਹੋਇਆ ਹੈ। ਨਾ ਤਾਂ ਮਹੱਲੇ ਦੇ ਵਿੱਚ ਸਟਰੀਟ ਲਾਈਟਾਂ ਲੱਗੀਆਂ ਹੋਈਆਂ ਹਨ ਅਤੇ ਜਿਹੜੀਆਂ ਗਲੀਆਂ ਬਣੀਆਂ ਹੋਈਆਂ ਸਨ। ਉਹ ਵੀ ਥਾਂ-ਥਾਂ ਤੋਂ ਦਬ ਗਈਆਂ ਹਨ।

ਇਸ ਮੌਕੇ ਐਕਸੀਅਨ ਸੀਵਰੇਜ ਬੋਰਡ ਐਸ ਐਸ ਢਿੱਲੋਂ ਨੇ ਕਿਹਾ ਕਿ ਛੇ ਨਵੇਂ ਟਿਊਬਲ ਹੋਰ ਲੱਗਣੇ ਹਨ। ਜਿਸ ਤੋਂ ਬਾਅਦ ਅਜਿਹੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੁਹੱਲਾ ਨਿਵਾਸੀਆਂ ਦੇ ਵਾਸਤੇ ਟੈਂਕਰ ਪਾਣੀ ਦੇ ਭੇਜੇ ਜਾਣਗੇ ਪਰ ਮਹੱਲਾ ਨਿਵਾਸੀਆਂ ਨੇ ਕਿਹਾ ਕਿ ਅਸੀਂ ਹਜ਼ਾਰ ਹਜ਼ਾਰ ਰੁਪਏ ਦੇ ਟੈਂਕਰ ਆਪ ਖਰੀਦ ਰਹੇ ਹਾਂ, ਪ੍ਰਸ਼ਾਸਨ ਵੱਲੋਂ ਸਾਡੇ ਕੋਲੇ ਕੋਈ ਵੀ ਟੈਂਕਰ ਨਹੀਂ ਪਹੁੰਚਿਆ।

ਸਥਾਨਕ ਵਾਸੀਆਂ ਨੇ ਕਿਹਾ ਕਿ ਸਾਡੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡੇ ਪੱਧਰ ਤੇ ਸੰਘਰਸ਼ ਕਰਾਂਗੇ।

Trending news