ਸਲਮਾਨ ਖਾਨ ਦੀ Bigg Boss 16 ਤੋਂ ਹੋਈ ਛੁੱਟੀ! ਹੁਣ ਇਹ ਮਸ਼ਹੂਰ ਸੈਲੀਬ੍ਰਿਟੀ ਕਰੇਗਾ ਸ਼ੋਅ ਨੂੰ ਹੋਸਟ
Advertisement

ਸਲਮਾਨ ਖਾਨ ਦੀ Bigg Boss 16 ਤੋਂ ਹੋਈ ਛੁੱਟੀ! ਹੁਣ ਇਹ ਮਸ਼ਹੂਰ ਸੈਲੀਬ੍ਰਿਟੀ ਕਰੇਗਾ ਸ਼ੋਅ ਨੂੰ ਹੋਸਟ

Salman Khan's leave from Bigg Boss 16: ਬਿੱਗ ਬੌਸ 16 ਦੀ ਟੀਆਰਪੀ ਰੇਸ ਵਿੱਚ ਟਾਪ 10 ਵਿੱਚ ਬਣੇ ਬਿੱਗ ਬੌਸ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ। ਸਲਮਾਨ ਖਾਨ ਪਿਛਲੇ ਕਈ ਸਾਲਾਂ ਤੋਂ ਇਸ ਸ਼ੋਅ ਨੂੰ ਹੋਸਟ ਕਰ ਰਹੇ ਹਨ ਪਰ ਹੁਣ ਖਬਰ ਹੈ ਕਿ ਉਹ ਹੁਣ ਬਿੱਗ ਬੌਸ 16 ਦਾ ਹਿੱਸਾ ਨਹੀਂ ਰਹੇਂਗੇ।

 

ਸਲਮਾਨ ਖਾਨ ਦੀ Bigg Boss 16 ਤੋਂ ਹੋਈ ਛੁੱਟੀ! ਹੁਣ ਇਹ ਮਸ਼ਹੂਰ ਸੈਲੀਬ੍ਰਿਟੀ ਕਰੇਗਾ ਸ਼ੋਅ ਨੂੰ ਹੋਸਟ

Salman Khan's leave from Bigg Boss 16: ਬਿੱਗ ਬੌਸ 16 ਦੇ ਇਸ ਸੀਜ਼ਨ ਦੀ ਟੀਆਰਪੀ ਪਿਛਲੇ ਦੋ ਸੀਜ਼ਨ ਦੇ ਮੁਕਾਬਲੇ ਕਾਫੀ ਬਿਹਤਰ ਰਹੀ ਹੈ। ਬਿੱਗ ਬੌਸ 13 ਤੋਂ ਬਾਅਦ ਇਸ ਨੂੰ ਬਿੱਗ ਬੌਸ ਦੇ ਹੁਣ ਤੱਕ ਦੇ ਸਭ ਤੋਂ ਸਫਲ ਸੀਜ਼ਨਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਇਸ ਵਿਚਕਾਰ ਬਿੱਗ ਬੌਸ ਦੇ ਪ੍ਰੇਮੀਆਂ ਲਈ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਹਰ ਵੀਕੈਂਡ ਕਾ ਵਾਰ 'ਚ ਮੁਕਾਬਲੇਬਾਜ਼ਾਂ ਨੂੰ ਕਲਾਸ ਦੇਣ ਵਾਲੇ ਸਲਮਾਨ ਖਾਨ (Khan) ਅਗਲੇ ਕੁਝ ਐਪੀਸੋਡਾਂ ਤੋਂ ਬਾਅਦ ਨਜ਼ਰ ਨਹੀਂ ਆਉਣਗੇ। ਟੀਵੀ 'ਤੇ ਸਲਮਾਨ ਖਾਨ ਨੂੰ ਪਸੰਦ ਕਰਨ ਵਾਲਿਆਂ ਲਈ ਇਹ ਖਬਰ ਵੱਡਾ ਝਟਕਾ ਹੋ ਸਕਦੀ ਹੈ

ਮੀਡੀਆ ਰਿਪੋਰਟਾਂ ਮੁਤਾਬਕ ਬਿੱਗ ਬੌਸ ਨਾਲ ਕੰਟ੍ਰੈਕਟ ਖ਼ਤਮ ਹੋਣ ਕਰਕੇ ਸਲਮਾਨ ਖਾਨ ਹੁਣ ਸ਼ੋਅ ਨੂੰ ਹੋਸਟ ਕਰਨ ਨੂੰ ਅਲਵਿਦਾ ਕਹਿਣ ਵਾਲੇ ਹਨ। ਉਨ੍ਹਾਂ ਦੀ ਜਗ੍ਹਾ ਕੋਈ ਹੋਰ ਸੈਲੀਬ੍ਰਿਟੀ ਸ਼ੋਅ ਦੀ ਮੇਜ਼ਬਾਨੀ ਕਰੇਗੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਲਮਾਨ ਖਾਨ ਨੇ ਸ਼ੋਅ ਦੀ ਮੇਜ਼ਬਾਨੀ ਤੋਂ ਹੱਟੇ ਹੋਣ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ ਸੀ ਪਰ ਫਿਰ ਕੁਝ ਦਿਨਾਂ ਲਈ ਹੀ ਸੀ। 

ਪ੍ਰਸ਼ੰਸਕਾਂ ਵਿੱਚ ਭਾਈਜਾਨ ਦੇ ਨਾਂ ਨਾਲ ਮਸ਼ਹੂਰ ਸਲਮਾਨ ਖਾਨ ਉਦੋਂ ਬੀਮਾਰ ਸਨ ਅਤੇ ਕਰਨ ਜੌਹਰ ਨੇ ਉਨ੍ਹਾਂ ਦੀ ਥਾਂ 'ਤੇ ਵੀਕੈਂਡ ਕਾ ਵਾਰ ਐਪੀਸੋਡ ਦੀ ਮੇਜ਼ਬਾਨੀ ਕੀਤੀ ਸੀ। ਹਾਲਾਂਕਿ, ਸਲਮਾਨ ਖਾਨ ਕੁਝ  ਐਪੀਸੋਡਾਂ ਤੋਂ ਬਾਅਦ (Salman Khan's leave from Bigg Boss) ਵਾਪਸ ਆਏ ਸਨ। ਪ੍ਰਸ਼ੰਸਕਾਂ ਨੇ ਆਪਣੇ ਪਸੰਦੀਦਾ ਅਭਿਨੇਤਾ ਨੂੰ ਸ਼ੋਅ ਵਿੱਚ ਵਾਪਸ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇਖੁਸ਼ੀ ਜ਼ਾਹਰ ਕੀਤੀ ਸੀ ।

ਇਹ ਵੀ ਪੜ੍ਹੋ: ਬਾਲੀਵੁੱਡ ਸਟਾਰ ਕਾਰਤਿਕ ਆਰੀਅਨ ਤੇ ਕ੍ਰਿਤੀ ਸੈਨਨ ਨੇ ਜਲੰਧਰ 'ਚ ਮਨਾਈ ਲੋਹੜੀ, ਵੇਖੋ ਖੂਬਸੂਰਤ ਵੀਡੀਓ  

ਸਲਮਾਨ ਖਾਨ ਬਿੱਗ ਬੌਸ ਸੀਜ਼ਨ 2 ਤੋਂ ਹੁਣ ਤੱਕ ਸ਼ੋਅ ਨੂੰ ਹੋਸਟ ਕਰ ਰਹੇ ਹਨ। ਸਲਮਾਨ ਹੁਣ ਇਸ ਸ਼ੋਅ ਨੂੰ ਹੋਸਟ ਨਹੀਂ ਕਰਨਗੇ। ਸੂਤਰਾਂ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ  ਕਰਨ ਜੌਹਰ ਉਨ੍ਹਾਂ ਦੀ ਜਗ੍ਹਾ ਸ਼ੋਅ ਨੂੰ ਹੋਸਟ ਕਰਨ (Salman Khan's leave from Bigg Boss) ਲਈ ਵਾਪਸੀ ਕਰਨਗੇ। ਉਹ ਵੀਕੈਂਡ ਕਾ ਵਾਰ ਵਿੱਚ (Karan Johar) ਵੀ ਨਜ਼ਰ ਆਉਣਗੇ।

Trending news