Kapurthala News: ਖਾੜੀ ਮੁਲਕਾਂ 'ਚ ਫਸੀਆਂ ਔਰਤਾਂ ਲਈ ਮਸੀਹਾ ਬਣੇ ਸੰਤ ਸੀਚੇਵਾਲ, ਕਰਵਾਈ ਘਰ ਵਾਪਸੀ
Advertisement
Article Detail0/zeephh/zeephh2452606

Kapurthala News: ਖਾੜੀ ਮੁਲਕਾਂ 'ਚ ਫਸੀਆਂ ਔਰਤਾਂ ਲਈ ਮਸੀਹਾ ਬਣੇ ਸੰਤ ਸੀਚੇਵਾਲ, ਕਰਵਾਈ ਘਰ ਵਾਪਸੀ

Kapurthala News: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 9 ਲੜਕੀਆਂ ਨੂੰ ਜਿਹੜੀਆਂ ਕਿ ਖਾੜੀ ਦੇਸ਼ਾਂ ਵਿੱਚ ਮੁਸੀਬਤ ਵਿੱਚ ਹੋਈਆਂ ਸਨ ਤੇ ਉਹਨਾਂ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਵਾਪਿਸ ਲਿਆਂਦਾ ਗਿਆ ਹੈ

 

Kapurthala News: ਖਾੜੀ ਮੁਲਕਾਂ 'ਚ ਫਸੀਆਂ ਔਰਤਾਂ ਲਈ ਮਸੀਹਾ ਬਣੇ ਸੰਤ ਸੀਚੇਵਾਲ, ਕਰਵਾਈ ਘਰ ਵਾਪਸੀ

Kapurthala News/ਚੰਦਰ ਮੜੀਆਪੰਜਾਬ ਦੇ ਵੱਖ- ਵੱਖ ਜ਼ਿਲ੍ਹਿਆਂ ਤੋਂ 9 ਲੜਕੀਆਂ ਨੂੰ ਜਿਹੜੀਆਂ ਕਿ ਖਾੜੀ ਦੇਸ਼ਾਂ ਵਿੱਚ ਮੁਸੀਬਤ ਵਿੱਚ ਸਨ ਉਹਨਾਂ ਨੂੰ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਵਾਪਿਸ ਲਿਆਂਦਾ ਗਿਆ ਹੈ। ਜਿਹੜੀਆਂ ਲੜਕੀਆਂ ਵਾਪਿਸ ਆਈਆਂ ਹਨ ਉਹ ਜ਼ਿਲ੍ਹਾ, ਕਪੂਰਥਲਾ, ਮੋਗਾ, ਫਿਰੋਜ਼ਪੁਰ ਅਤੇ ਜਲੰਧਰ ਨਾਲ ਸੰਬੰਧਤ ਹਨ। ਅੱਜ ਇਹਨਾਂ 9 ਲੜਕੀਆਂ ਵਿੱਚ ਅੱਜ ਸਾਡੇ ਕੋਲ 4 ਲੜਕੀਆਂ ਪਹੁੰਚੀਆਂ ਹਨ। ਉਹਨਾਂ ਦੀ ਦੁੱਖਭਰੀ ਕਹਾਣੀ ਸੁਣ ਕਿ ਲੂਹ ਕੰਢੇ ਖੜ੍ਹੇ ਹੋ ਜਾਂਦੇ ਹਨ। ਇਹ ਲੜਕੀਆਂ ਅਗਸਤ-ਸਤੰਬਰ ਮਹੀਨੇ ਦੌਰਾਨ ਇਰਾਕ, ਓਮਾਨ ਅਤੇ ਕਤਰ ਵਿੱਚੋਂ ਵਾਪਿਸ ਆਈਆਂ ਹਨ।

ਜਲੰਧਰ ਜ਼ਿਲ੍ਹੇ ਦੀ ਰਹਿਣ ਵਾਲੀ ਪੀੜਤ ਲੜਕੀ ਜਿਹੜੀ ਕਿ ਇਰਾਕ ਵਿੱਚੋ ਵਾਪਿਸ ਆਈ ਨੇ ਦੱਸਿਆ ਕਿ ਉਸਦੀ ਚਾਚੀ ਨੇ ਹੀ ਉਸਨੂੰ ਉੱਥੇ ਬੁਲਾ ਕਿ ਫਸਾ ਦਿੱਤਾ ਸੀ। ਲੜਕੀ ਦੀ ਮਾਂ ਦੇ ਦੱਸੇ ਮੁਤਾਬਿਕ ਇਰਾਕ ਵਿੱਚ ਉਸਦੀ ਲੜਕੀ ਨਾਲ ਇੰਨਾ ਜ਼ਿਆਦਾ ਤਸ਼ਦੱਦ ਕੀਤਾ ਗਿਆ ਕਿ ਵਾਪਸੀ ਤੋਂ ਬਾਅਦ ਉਹ ਅੱਜ ਵੀ ਬਹੁਤ ਜ਼ਿਆਦਾ ਡਰੀ ਤੇ ਸਹਿਮੀ ਹੋਈ ਹੈ।

ਇਹ ਵੀ ਪੜ੍ਹੋ: Panchayat Elections 2024: ਪੰਚਾਇਤੀ ਚੋਣਾਂ ਨੂੰ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਹਥਿਆਰ ਤੇ ਗੋਲਾ-ਬਾਰੂਦ ਨਾਲ ਲੈ ਕੇ ਚੱਲਣ 'ਤੇ ਪਾਬੰਦੀ
 

ਇਸੇ ਤਰ੍ਹਾਂ 3 ਹੋਰ ਲੜਕੀਆਂ ਜਿਹੜੀਆਂ ਕਿ ਓਮਾਨ ਵਿੱਚੋਂ ਆਈਆਂ ਹਨ ਉਹਨਾਂ ਨਾਲ ਵੀ ਧੋਖਾ ਕੀਤਾ ਗਿਆ ਤੇ ਉੱਥੇ ਉਹਨਾਂ ਨੂੰ ਫਸਾ ਦਿੱਤਾ ਗਿਆ ਸੀ। ਇਹਨਾਂ ਲੜਕੀਆਂ ਦੀ ਵਾਪਸੀ ਨਾਲ ਹੁਣ ਲੜਕੀਆਂ ਦੀ ਗਿਣਤੀ 100 ਤੋਂ ਪਾਰ ਹੋ ਚੁੱਕੀ ਹੈ ਜਿਹਨਾਂ ਨੂੰ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਵਾਪਿਸ ਲਿਆਂਦਾ ਜਾ ਚੁੱਕਾ ਹੈ। ਅਸੀ ਵੱਖ ਵੱਖ ਦੇਸ਼ਾਂ ਵਿੱਚ ਭਾਰਤੀ ਦੂਤਾਵਾਸਾਂ ਤੇ ਵਿਦੇਸ਼ ਮੰਤਰਾਲੇ ਦੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਹਨਾਂ ਵੱਲੋਂ ਲਗਾਤਾਰ ਸਹਿਯੋਗ ਦਿੱਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਅਸੀ ਮੁੜ ਤੋਂ ਅਪੀਲ ਕਰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦੇ ਝੂਠੇ ਦਿਲਾਸਿਆਂ ਜਾਂ ਲਾਰੇ ਲੱਪਿਆਂ ਵਿੱਚ ਆ ਕੇ ਆਪਣੀਆਂ ਧੀਆਂ ਨੂੰ ਅਰਬ ਮੁਲਕਾਂ ਵਿੱਚ ਨਾ ਭੇਜੋ। ਆਏ ਦਿਨੀ ਉੱਥੇ ਲੜਕੀਆਂ ਨੂੰ ਲੈ ਕੇ ਆ ਰਹੀਆਂ ਜਾਣਕਾਰੀਆਂ ਬਹੁਤ ਹੀ ਦੁੱਖਭਰੀਆਂ ਹਨ। ਕਿ ਕਿਵੇਂ ਉੱਥੇ ਲੜਕੀਆਂ ਨੂੰ ਘਰੇਲੂ ਕੰਮਾਂ ਦੇ ਕਹਿ ਕਿ ਉੱਥੇ ਬੁਲਾ ਕਿ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਸੋ ਲੜਕੀਆਂ ਨੂੰ ਅਰਬ ਮੁਲਕਾਂ ਵਿੱਚ ਭੇਜਣ ਤੋਂ ਗੁਰੇਜ਼ ਕਰੋ। ਅਸੀ ਨਾਲ ਹੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਅਪੀਲ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਫਰਜ਼ੀ ਏਜੰਟਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੇ ਮਾਮਲਿਆਂ ਤੇ ਠੱਲ ਪਾਈ ਜਾ ਸਕੇ।

ਇਹ ਵੀ ਪੜ੍ਹੋ: Ludhiana Cyber Fraud: ਵਰਧਮਾਨ ਗਰੁੱਪ ਦੇ ਚੇਅਰਮੈਨ ਤੇ ਪਦਮਸ਼੍ਰੀ SP ਓਸਵਾਲ ਨਾਲ 7 ਕਰੋੜ ਦੀ ਠੱਗੀ, ਦੋ ਗ੍ਰਿਫ਼ਤਾਰ
 

Trending news