Sri Anandpur Sahib: 6 ਅਤੇ 7 ਪੋਹ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਲ੍ਹਾ ਅਨੰਦਗੜ੍ਹ ਸਾਹਿਬ ਨੂੰ ਛੱਡਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਦੁਆਰਾ ਸਿੱਖ ਪੰਥ ਲਈ ਆਪਣੇ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਛੱਡਣ ਦੇ ਦਿਨ ਨੂੰ ਯਾਦ ਕਰਦੇ ਹੋਏ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਵੈਰਾਗਮਈ ਕੀਰਤਨ ਦੇ ਨਾਲ ਪੂਰਾ ਮਾਹੌਲ ਵੀ ਵੈਰਾਗਮਈ ਹੋ ਗਿਆ।
Trending Photos
Sri Anandpur Sahib: ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੱਖ ਪੰਥ ਲਈ ਆਪਣੇ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਛੱਡਣ ਦੀ ਯਾਦ ਨੂੰ ਤਾਜ਼ਾ ਕਰਣ ਲਈ ਹਰ ਸਾਲ ਦੀ ਤਰਾਂ ਇਸ ਵਾਰ ਵੀ ਦਸ਼ਮੇਸ਼ ਪੈਦਲ ਮਾਰਚ ਕੱਢਿਆ ਗਿਆ. ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਸਮੇਤ 6 - 7 ਪੋਹ ਦੀ ਹੱਡ ਚੀਰਵੀਂ ਠੰਡ ਵਿੱਚ ਸਿੰਘਾਂ ਦੇ ਕਹਿਣ ਤੇ ਰਾਤ ਸ਼੍ਰੀ ਅਨੰਦਪੁਰ ਸਾਹਿਬ ਛੱਡ ਗਏ ਸਨ ਕਿਉਂਕਿ ਉਹ ਜਾਣਦੇ ਸਨ ਕਿ ਮੁਗਲ ਅਤੇ ਪਹਾੜੀ ਰਾਜੇ ਝੂਠੀਆਂ ਸੋਹਾਂ ਖਾਂਦੇ ਹਨ ਤੇ ਇਹਨਾਂ ਤੇ ਯਕੀਨ ਨਹੀਂ ਕੀਤਾ ਜਾ ਸਕਦਾ ।
ਹਰ ਸਾਲ ਇਸੀ ਯਾਦ ਨੂੰ ਤਾਜ਼ਾ ਕਰਨ ਲਈ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ ਜਿਸ ਵਿੱਚ ਹਜ਼ਾਰਾਂ ਦੀ ਤਾਦਾਤ ਵਿੱਚ ਸੰਗਤ ਵੈਰਾਗਮਈ ਕੀਰਤਨ ਕਰਦੀ ਹੋਈ ਇਸ ਵਿਸ਼ਾਲ ਨਗਰ ਕੀਰਤਨ ਨਾਲ ਸ਼ਾਮਿਲ ਹੋਈ ਅਤੇ ਇਹ ਨਗਰ ਕੀਰਤਨ ਸ਼੍ਰੀ ਆਨੰਦਪੁਰ ਸਾਹਿਬ ਤੋਂ ਪੈਦਲ ਯਾਤਰਾ ਕਰਦਾ ਹੋਇਆ ਮਹਿੰਦੀਆਣਾ ਸਾਹਿਬ ਪਹੁੰਚੇਗਾ . ਦੱਸ ਦਈਏ ਕਿ ਇਸ ਮਹੀਨੇ ਵਿੱਚ ਕੋਈ ਵੀ ਸਿੱਖ ਖੁਸ਼ੀ ਵਾਲਾ ਪ੍ਰੋਗਰਾਮ ਨਹੀਂ ਕੀਤਾ ਜਾਂਦਾ ਤੇ ਨਾ ਹੀ ਘਰ ਵਿੱਚ ਮਿੱਠੇ ਪਕਵਾਨ ਪਕਾਏ ਜਾਂਦੇ ਹਨ ਤੇ ਪੂਰਾ ਅਨੰਦਪੁਰ ਸਾਹਿਬ ਵੈਰਾਗ ਵਿੱਚ ਡੁੱਬਿਆ ਹੁੰਦਾ ਹੈ।
6 -7 ਪੋਹ ਮਹੀਨੇ ਦੀ ਰਾਤ ਨੂੰ ਕੜਕਦੀ ਠੰਡੀ ਰਾਤ ਸਮੇਂ ਦਸਮ ਪਿਤਾ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਸਮੇਤ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲਾ ਕਿਲਾ ਅਨੰਦਗੜ੍ਹ ਛੱਡਿਆ ਸੀ , ਉਸ ਨੂੰ ਮੁੜ ਤਾਜ਼ਾ ਕਰਦੇ ਹੋਏ ਹਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਸ਼ਮੇਸ਼ ਅਲੌਕਿਕ ਨਗਰ ਕੀਰਤਨ ਕਿਲਾ ਅਨੰਦਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਆਰੰਭ ਹੋਇਆ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਅਲੌਕਿਕ ਨਗਰ ਕੀਰਤਨ ਆਰੰਭ ਕੀਤਾ ਗਿਆ , ਜਿਸ ਦੀ ਅਰਦਾਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਵੱਲੋਂ ਕੀਤੀ ਗਈ ਇਹ ਨਗਰ ਕੀਰਤਨ ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਗੁਰਦੁਆਰਾ ਸੀਸ ਗੰਜ ਸਾਹਿਬ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਹੁੰਦਾ ਹੋਇਆ ਆਪਣੇ ਅਗਲੇ ਪੜਾਵਾਂ ਤੱਕ ਜਾਵੇਗਾ।
ਇਹ ਵੀ ਪੜ੍ਹੋ: Sri Anandpur Sahib: ਸਿੱਖ ਇਤਿਹਾਸ 'ਚ 'ਸ਼ਹਾਦਤੀ ਪੈਂਡਾ'-ਇਸ ਦਿਨ ਵਿਛੜਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ
ਅਗਰ ਅੱਜ ਦੇ ਦਿਨ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ 6 ਪੋਹ ਨੂੰ ਕੜਾਕੇ ਦੀ ਠੰਢ ਵਿੱਚ ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਦਾ ਸਾਹਮਣਾ ਕਰਦਿਆਂ ਗੁਰੂ ਸਾਹਿਬ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਆਪਣੇ ਪਰਿਵਾਰ ਅਤੇ ਸਿੰਘਾਂ ਨਾਲ ਛੱਡਿਆ ਸੀ । ਪਹਾੜੀ ਰਾਜਿਆਂ ਅਤੇ ਮੁਗ਼ਲਾਂ ਵੱਲੋਂ ਗੀਤਾ ਅਤੇ ਕੁਰਾਨ ਦੀਆਂ ਕਸਮਾਂ ਖਾਣ ਮਗਰੋਂ ਗੁਰੂ ਗੋਬਿੰਦ ਸਿੰਘ ਨੇ ਸੰਗਤਾਂ ਦੀ ਬੇਨਤੀ ਕਰਨ 'ਤੇ ਅਨੰਦਗੜ੍ਹ ਦਾ ਕਿਲ੍ਹਾ ਛੱਡ ਦਿੱਤਾ ਪਰੰਤੂ ਰਾਜਿਆਂ ਅਤੇ ਮੁਗ਼ਲਾਂ ਨੇ ਕਸਮਾਂ ਤੋੜ ਦਿੱਤੀਆਂ ਅਤੇ ਪਿੱਛੋਂ ਹਮਲਾ ਕਰ ਦਿੱਤਾ।ਗੁਰੂ ਜੀ ਨੇ ਮਨੁੱਖਤਾ ਦੀ ਭਲਾਈ ਲਈ ਬਹੁਤ ਸਾਰੇ ਯੁੱਧ ਲੜੇ।ਪਰ ਇੱਕ ਸਮਾਂ ਇਹੋ ਜਿਹਾ ਆਇਆ ਜਿਸ ਸਮੇਂ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਮਿਲ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਦੁਸ਼ਮਨਾਂ ਦਾ ਮਕਸਦ ਸੀ ਗੁਰੂ ਜੀ ਤੇ ਸਿੱਖ ਕੌਮ ਨੂੰ ਖਤਮ ਕਰਨਾ ਤੇ ਉਹਨਾਂ ਦਾ ਧਾਰਮਿਕ ਸਥਾਨਾ ਤੇ ਕਬਜਾ ਕਰਨਾ । ਮੁਗਲ ਆਪਣੀ ਫੌਜ ਨਾਲ ਅਨੰਦਪੁਰ ਸਾਹਿਬ ਨੂੰ ਘੇਰਾ ਪਾਏ ਖੜੇ ਸਨ। ਮੁਗਲਾਂ ਨੇ ਬਾਹਰ ਜਾਣ ਦਾ ਕੋਈ ਰਸਤਾ ਨਹੀਂ ਛੱਡਿਆ।
ਇਸ ਸਮੇਂ ਦੌਰਾਨ ਮੁਗਲਾਂ ਨੇ ਚਾਲ ਖੇਡੀ ਤੇ ਗੁਰੂ ਜੀ ਨੂੰ ਇੱਕ ਸ਼ੰਦੇਸ਼ ਭੇਜਿਆ ਤੇ ਕਿਹਾ ਕਿ ਗੁਰੂ ਜੀ ਤੁਸੀ ਆਪਣੇ ਪਰਿਵਾਰ ਨਾਲ ਕਿਲ੍ਹਾ ਛੱਡ ਕੇ ਜਾ ਸਕਦੇ ਹੋ। ਅਸੀਂ ਤੁਹਾਡੇ ਪਰਿਵਾਰ ਤੇ ਸਾਥੀਆਂ ਨੂੰ ਕੁਝ ਨਹੀਂ ਕਹਾਂਗੇ। ਮੁਗਲਾਂ ਵਲੋਂ ਕੁਰਾਨ ਤੇ ਹੱਥ ਰੱਖ ਕੇ ਕਸਮਾਂ ਵੀ ਖਾਧੀਆਂ ਗਈਆਂ। ਗੁਰੂ ਸਾਹਿਬ ਨੂੰ ਪਤਾ ਸੀ ਕਿ ਇਹ ਕਸਮਾਂ ਵਾਅਦੇ ਸਾਰੇ ਝੂਠੇ ਹਨ।ਗੁਰੂ ਸਾਹਿਬ ਨੇ ਸਿੱਖਾਂ ਨੂੰ ਆਪਣੀ ਗੱਲ ਦਾ ਯਕੀਨ ਦਵਾਉਣ ਲਈ ਇੱਕ ਸਮਾਨ ਨਾਲ ਭਰੀ ਹੋਈ ਰੇੜੀ ਤਿਆਰ ਕਰਵਾਈ ਜਿਸ ਵਿੱਚ ਕੁਝ ਵੀ ਨਹੀਂ ਸੀ ਤੇ ਉਸ ਸਮਾਨ ਉੱਤੇ ਰੇਸ਼ਮੀ ਕੱਪੜਾ ਪਵਾ ਦਿੱਤਾ ਜੋ ਮੁਗਲਾਂ ਨੂੰ ਲੱਗੇ ਕਿ ਇਸ ਵਿੱਚ ਬਹੁਤ ਹੀ ਕੀਮਤੀ ਸਮਾਨ ਹੈ ਤੇ ਫਿਰ ਗੁਰੂ ਸਾਹਿਬ ਨੇ ਇਸ ਸਮਾਨ ਵਾਲੀ ਰੇੜੀ ਨੂੰ ਕਿਲੇ 'ਚੋਂ ਬਾਹਰ ਭੇਜਿਆ। ਇਹ ਵੇਖ ਕੇ ਮੁਗਲਾਂ ਨੇ ਆਪਣੇ ਵਾਅਦੇ ਨੂੰ ਭੁਲਾ ਕੇ ਉਸ ਰੇਹੜੀ ਤੇ ਹਮਲਾ ਕਰ ਦਿੱਤਾ ਤੇ ਸਮਾਨ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਇਹ ਸਭ ਗੁਰੂ ਜੀ ਨੇ ਸਿੱਖਾਂ ਨੂੰ ਵਿਖਾਇਆ ਤੇ ਕਿਹਾ ਕਿ ਮੁਗਲ ਕਦੀ ਵੀ ਆਪਣੇ ਵਾਅਦੇ ਦੇ ਪੱਕੇ ਨਹੀਂ ਹੋ ਸਕਦੇ।
ਇਸ ਤੋਂ ਬਾਅਦ ਯੁੱਧ ਦੀ ਸ਼ੁਰੂਆਤ ਹੋ ਗਈ। ਗੁਰੂ ਸਾਹਿਬ ਨੂੰ ਪੰਜ ਸਿੰਘਾ ਨੇ ਬੇਨਤੀ ਕੀਤੀ ਕਿ ਗੁਰੂ ਜੀ ਤੁਸੀਂ ਕਿਲ੍ਹਾ ਛੱਡ ਕੇ ਆਪਣੇ ਪਰਿਵਾਰ ਨਾਲ ਇੱਥੋਂ ਚਲੇ ਜਾਓ ਤੁਹਾਡੇ ਜਾਣ ਨਾਲ ਸਿੱਖੀ ਤੇ ਮਨੁੱਖਤਾ ਬਚੀ ਰਹਿ ਸਕਦੀ ਹੈ ਤੇ ਛੇ ਪੋਹ ਦੀ ਉਹ ਰਾਤ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਖਰੀ ਵਾਰ ਸ੍ਰੀ ਅਨੰਦਪੁਰ ਸਾਹਿਬ ਨੂੰ ਅਲਵਿਦਾ ਕਿਹਾ ਸੀ ਤੇ ਆਪਣੇ ਪਰਿਵਾਰ ਤੇ ਸਿੰਘਾਂ ਨਾਲ ਸਰਸਾ ਨਦੀ ਵੱਲ ਚਾਲੇ ਪਾ ਦਿੱਤੇ , ਸਰਸਾ ਨਦੀ ਊਫ਼ਾਨ ਤੇ ਸੀ ਜਿਸ ਕਾਰਨ ਕਈ ਸਿੰਘ ਸ਼ਹੀਦ ਹੋ ਗਏ। ਕਈ ਸਰਸਾ ਨਦੀ ਪਾਰ ਕਰਦੇ ਰੁੜ੍ਹ ਗਏ। ਗੁਰੂ ਸਾਹਿਬ ਦੇ ਪਰਿਵਾਰ ਦਾ ਤਿੰਨ ਭਾਗਾਂ 'ਚ ਵਿਛੋੜਾ ਪੈ ਗਿਆ। ਵੱਡੇ ਸਾਹਿਬਜ਼ਾਦੇ ਅਤੇ ਕੁਝ ਸਿੰਘ ਗੁਰੂ ਸਾਹਿਬ ਨਾਲ ਸਰਸਾ ਪਾਰ ਕਰਕੇ ਚਮਕੌਰ ਸਾਹਿਬ ਪਹੁੰਚ ਗਏ ਅਤੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਦੇ ਨਾਲ ਨਦੀ ਪਾਰ ਕਰ ਕੇ ਕੁੰਮੇ ਮਾਸ਼ਕੀ ਦੀ ਝੁੱਗੀ ਪਹੁੰਚੇ, ਛੋਟੇ ਸਾਹਿਬਜ਼ਾਦਿਆਂ ਨੂੰ ਗੁਰੂਘਰ ਦਾ ਰਸੋਈਆਂ ਗੰਗੂ ਬ੍ਰਾਹਮਣ ਆਪਣੇ ਨਾਲ ਘਰ ਲੈ ਗਿਆ ਅਤੇ ਬਾਅਦ ਵਿੱਚ ਗੰਗੂ ਨੇ ਦਗਾ ਕਰਦਿਆਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨੂੰ ਮੁਗਲਾਂ ਦੇ ਹਵਾਲੇ ਕਰਵਾ ਦਿੱਤਾ।
6 ਤੇ 7 ਪੋਹ ਦੀ ਦਰਮਿਆਨੀ ਰਾਤ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਛੱਡ ਗਏ ਸਨ । ਉਸ ਦਿਨ ਦੇ ਵੈਰਾਗ ਨੂੰ ਯਾਦ ਕਰ ਇੱਕ ਵੈਰਾਗਮਈ ਨਗਰ ਕੀਰਤਨ ਕੱਢਿਆ ਜਾਂਦਾ ਹੈ ਜਿਸ ਵਿੱਚ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਹਰ ਇਨਸਾਨ ਉਸ ਦਿਨ ਨੂੰ ਯਾਦ ਕਰਦਾ ਵਾਹਿਗੁਰੂ ਦਾ ਨਾਮ ਜਪਦਾ ਨਜ਼ਰ ਆਉਂਦਾ ਹੈ ।
ਇਹ ਵੀ ਪੜ੍ਹੋ: Religion Punjab News: ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ, CM ਮਾਨ ਨੇ ਟਵੀਟ ਕਰ ਦਿੱਤੀ ਸ਼ਰਧਾਂਜਲੀ