ਫਰਜ਼ੀ ਰੇਡ ਦੇ ਬਹਾਨੇ ਪੰਜਾਬ ‘ਚ ਲੁੱਟ ਦੀਆਂ ਵਾਰਦਾਤਾਂ ਵਧੀਆਂ, ਕਿਸਾਨ ਦੇ ਘਰੋਂ ਲੁੱਟੇ ਲੱਖਾਂ ਰੁਪਏ
Advertisement
Article Detail0/zeephh/zeephh1334905

ਫਰਜ਼ੀ ਰੇਡ ਦੇ ਬਹਾਨੇ ਪੰਜਾਬ ‘ਚ ਲੁੱਟ ਦੀਆਂ ਵਾਰਦਾਤਾਂ ਵਧੀਆਂ, ਕਿਸਾਨ ਦੇ ਘਰੋਂ ਲੁੱਟੇ ਲੱਖਾਂ ਰੁਪਏ

ਖੰਨਾ ਦੇ ਪਿੰਡ ਰੋਹਣੋਂ-ਖੁਰਦ ਵਿਖੇ ਸਵੇਰੇ ਅਣਪਛਾਤੇ 4-5 ਵਿਅਕਤੀਆਂ ਵੱਲੋਂ ਕਿਸਾਨ ਘਰ ਇਨਕਮ ਟੈਕਸ ਦੀ ਰੇਡ ਬਹਾਨੇ ਤਕਰੀਬਨ 25 ਲੱਖ ਰੁਪਏ ਦੀ ਲੁੱਟ ਕੀਤੀ ਗਈ। ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਫਰਜ਼ੀ ਰੇਡ ਦੇ ਬਹਾਨੇ ਪੰਜਾਬ ‘ਚ ਲੁੱਟ ਦੀਆਂ ਵਾਰਦਾਤਾਂ ਵਧੀਆਂ, ਕਿਸਾਨ ਦੇ ਘਰੋਂ ਲੁੱਟੇ ਲੱਖਾਂ ਰੁਪਏ

ਚੰਡੀਗੜ੍ਹ- ਪੰਜਾਬ ਵਿੱਚ ਆਏ ਦਿਨ ਲੁੱਟ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਲੁਟੇਰਿਆਂ ਵੱਲੋਂ ਲੁੱਟ ਲਈ ਨਵੇਂ ਢੰਗ ਤਰੀਕੇ ਆਪਣਾਏ ਜਾ ਰਹੇ ਹਨ। ਪੰਜਾਬ ਵਿੱਚ ਹੁਣ ਫਰਜ਼ੀ ਰੇਡ ਦੀ ਬਹਾਨੇ ਘਰਾਂ ਵਿੱਚ ਦਾਖਲ ਹੋ ਕੇ ਲੁੱਟ ਦੀ ਵਾਰਦਾਤਾਂ ਨੂੰ ਅੰਜ਼ਾਮ ਦੇਣ ਦੀਆਂ ਘਟਨਾਵਾਂ ਸਾਹਮਣੇ ਆਉਣ ਲੱਗੀਆਂ ਹਨ।

ਖੰਨਾ ਦੇ ਪਿੰਡ ਰੋਹਣੋਂ-ਖੁਰਦ ਵਿਖੇ ਸਵੇਰੇ ਅਣਪਛਾਤੇ 4-5 ਵਿਅਕਤੀਆਂ ਵੱਲੋਂ ਕਿਸਾਨ ਘਰ ਇਨਕਮ ਟੈਕਸ ਦੀ ਰੇਡ ਬਹਾਨੇ ਤਕਰੀਬਨ 25 ਲੱਖ ਰੁਪਏ ਦੀ ਲੁੱਟ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਰੋਹਣੋਂ-ਖੁਰਦ ਦੇ ਨਿਵਾਸੀ ਕਿਸਾਨ ਸੱਜਣ ਸਿੰਘ ਦੇ ਘਰ ਕਾਰ ਵਿੱਚ 4-5 ਅਣਪਛਾਤੇ ਵਿਆਕਤੀ ਨਕਲੀ ਆਮਦਨ ਟੈਕਸ ਅਧਿਕਾਰੀ ਬਣ ਕੇ ਦਾਖਲ ਹੁੰਦੇ ਹਨ। ਜਿਸ ਤੋਂ ਬਾਅਦ ਕਿਸਾਨ ‘ਤੇ ਪਿਸਤੌਲ ਤਾਣ ਕੇ ਉਹ ਘਰ ‘ਚ ਪਏ 25 ਲੱਖ ਰੁਪਏ ਲੈ ਕੇ ਫ਼ਰਾਰ ਹੋ ਜਾਂਦੇ ਹਨ।

 ਕਿਸਾਨ ਵੱਲੋਂ ਇਸ ਸਬੰਧੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਮੌਕੇ ‘ਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਪਹੁੰਚਦੇ ਹਨ। ਜਿੰਨਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਜਾਂਦੀ ਹੈ ਜਿਸਨੂੰ ਆਧਾਰ ਬਣਾ ਕੇ ਪੁਲਿਸ ਵੱਲੋਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿ ਲੁੱਟ ਦੀ ਵਾਰਦਾਤ ਨੂੰ ਕਿਸੇ ਭੇਤੀ ਨੇ ਹੀ ਅੰਜਾਮ ਦਿੱਤਾ ਹੈ ਕਿਉਕਿ ਲੁਟੇਰਿਆਂ ਨੂੰ ਪਤਾ ਸੀ ਕਿ ਕਿਸਾਨ ਸੱਜਣ ਸਿੰਘ ਨੇ ਜ਼ਮੀਨ ਦਾ ਸੌਦਾ ਕਰਨਾ ਸੀ। ਜਿਸ ਦਾ ਬਿਆਨਾ ਦੇਣ ਲਈ 25 ਲੱਖ ਰੁਪਏ ਘਰ 'ਚ ਰੱਖੇ ਸਨ।

WATCH LIVE TV

Trending news