Ripudaman Singh Malik- ਕੈਨੇਡਾ ਵਿਚ ਰਿਪੁਦਮਨ ਸਿੰਘ ਮਲਿਕ ਦਾ ਗੋਲੀ ਮਾਰ ਕੇ ਕਤਲ, ਏਅਰ ਇੰਡੀਆ ਬੰਬ ਧਮਾਕੇ 'ਚ ਆਇਆ ਸੀ ਨਾਂ
Advertisement

Ripudaman Singh Malik- ਕੈਨੇਡਾ ਵਿਚ ਰਿਪੁਦਮਨ ਸਿੰਘ ਮਲਿਕ ਦਾ ਗੋਲੀ ਮਾਰ ਕੇ ਕਤਲ, ਏਅਰ ਇੰਡੀਆ ਬੰਬ ਧਮਾਕੇ 'ਚ ਆਇਆ ਸੀ ਨਾਂ

1985 ਦੇ ਕਨਿਸ਼ਕ ਬੰਬ ਧਮਾਕੇ ਦੇ ਕੇਸ ਵਿੱਚ ਬਰੀ ਹੋਏ ਪੰਜਾਬੀ ਮੂਲ ਦੇ ਕੈਨੇਡੀਅਨ ਸਿੱਖ ਆਗੂ ਅਤੇ ਕਾਰੋਬਾਰੀ ਰਿਪੁਦਮਨ ਸਿੰਘ ਮਲਿਕ ਦੀ ਕੈਨੇਡਾ ਦੇ ਸਰੀ ਵਿਚ ਸਵੇਰੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਸ ਦੀ ਮੌਤ ਉਸ ਸਮੇਂ ਹੋ ਗਈ ਜਦੋਂ ਉਹ ਆਪਣੀ ਕਾਰ ਵਿੱਚ ਜਾ ਰਿਹਾ ਸੀ। ਰਸਤੇ ਵਿੱਚ ਬਾਈਕ ਸਵਾਰ ਨੌਜਵਾਨਾਂ ਨੇ ਉਨ੍ਹਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ।

Ripudaman Singh Malik- ਕੈਨੇਡਾ ਵਿਚ ਰਿਪੁਦਮਨ ਸਿੰਘ ਮਲਿਕ ਦਾ ਗੋਲੀ ਮਾਰ ਕੇ ਕਤਲ, ਏਅਰ ਇੰਡੀਆ ਬੰਬ ਧਮਾਕੇ 'ਚ ਆਇਆ ਸੀ ਨਾਂ

ਚੰਡੀਗੜ: 1985 ਦੇ ਕਨਿਸ਼ਕ ਬੰਬ ਧਮਾਕੇ ਦੇ ਕੇਸ ਵਿੱਚ ਬਰੀ ਹੋਏ ਪੰਜਾਬੀ ਮੂਲ ਦੇ ਕੈਨੇਡੀਅਨ ਸਿੱਖ ਆਗੂ ਅਤੇ ਕਾਰੋਬਾਰੀ ਰਿਪੁਦਮਨ ਸਿੰਘ ਮਲਿਕ ਦੀ ਕੈਨੇਡਾ ਦੇ ਸਰੀ ਵਿਚ ਸਵੇਰੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਸ ਦੀ ਮੌਤ ਉਸ ਸਮੇਂ ਹੋ ਗਈ ਜਦੋਂ ਉਹ ਆਪਣੀ ਕਾਰ ਵਿੱਚ ਜਾ ਰਿਹਾ ਸੀ। ਰਸਤੇ ਵਿੱਚ ਬਾਈਕ ਸਵਾਰ ਨੌਜਵਾਨਾਂ ਨੇ ਉਨ੍ਹਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ।

 

ਕਦੋਂ ਵਾਪਰੀ ਘਟਨਾ

ਘਟਨਾ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਸਵੇਰੇ 9.30 ਵਜੇ ਗੋਲੀ ਚੱਲਣ ਦੀ ਆਵਾਜ਼ ਆਈ। ਫਿਰ ਰਿਪੁਦਮਨ ਸਿੰਘ ਮਲਿਕ ਨੂੰ ਵੀ ਗੋਲੀ ਲੱਗੀ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕੁਝ ਪੁਲਿਸ ਅਧਿਕਾਰੀਆਂ ਨੇ ਮੁਢਲੀ ਸਹਾਇਤਾ ਦੇ ਕੇ ਉਸ ਨੂੰ ਹੋਸ਼ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ ਗੋਲੀਆਂ ਐਨੀਆਂ ਨੇੜਿਓਂ ਚਲਾਈਆਂ ਗਈਆਂ ਕਿ ਰਿਪੁਦਮਨ ਦਾ ਬਚਣਾ ਅਸੰਭਵ ਸੀ। ਮੌਕੇ ਤੋਂ ਸੜੀ ਹੋਈ ਕਾਰ ਬਰਾਮਦ ਹੋਈ ਹੈ।

 

ਭਾਰਤ ਵਿਚ ਬਲੈਕ ਲਿਸਟ ਸੀ ਰਿਪੁਦਮਨ ਸਿੰਘ

ਰਿਪੁਦਮਨ ਸਿੰਘ ਮਲਿਕ ਇਕ ਦਹਾਕੇ ਤੋਂ ਭਾਰਤੀ ਬਲੈਕ ਲਿਸਟ ਵਿਚ ਸਨ। ਉਸਨੂੰ 2020 ਵਿਚ ਸਿੰਗਲ ਐਂਟਰੀ ਵੀਜ਼ਾ ਅਤੇ ਹਾਲ ਹੀ ਵਿੱਚ 2022 ਵਿੱਚ ਮਲਟੀਪਲ ਵੀਜ਼ਾ ਦਿੱਤਾ ਗਿਆ ਸੀ। ਉਸਨੇ ਹਾਲ ਹੀ ਵਿਚ ਮਈ ਮਹੀਨੇ ਵਿਚ ਆਂਧਰਾ ਪ੍ਰਦੇਸ, ਦਿੱਲੀ, ਪੰਜਾਬ ਅਤੇ ਮਹਾਰਾਸ਼ਟਰ ਦੀ ਤੀਰਥ ਯਾਤਰਾ ਕੀਤੀ।

 

1985 ਏਅਰ ਇੰਡੀਆ ਬੰਬ ਧਮਾਕਾ

ਹੁਣ ਰਿਪੁਦਮਨ ਦੀ ਹੱਤਿਆ ਕਿਉਂ ਕੀਤੀ ਗਈ, ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ ਅਤੇ ਜਾਂਚ ਏਜੰਸੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਰਿਪੁਦਮਨ ਸਿੰਘ ਮਲਿਕ ਹਮੇਸ਼ਾ ਹੀ ਵਿਵਾਦਾਂ 'ਚ ਰਹੇ ਹਨ। ਉਨ੍ਹਾਂ ਦੇ ਜੀਵਨ ਦਾ ਸਭ ਤੋਂ ਵੱਡਾ ਵਿਵਾਦ 1985 ਦਾ ਏਅਰ ਇੰਡੀਆ ਬੰਬ ਧਮਾਕਾ ਸੀ। ਇਸ ਹਮਲੇ ਵਿਚ 331 ਯਾਤਰੀਆਂ ਦੀ ਮੌਤ ਹੋ ਗਈ ਸੀ। ਉਹ ਜਹਾਜ਼ ਦਿੱਲੀ ਤੋਂ ਕੈਨੇਡਾ ਲਈ ਰਵਾਨਾ ਹੋਇਆ ਸੀ। ਪਰ ਜਹਾਜ਼ ਆਇਰਲੈਂਡ ਦੇ ਹਵਾਈ ਖੇਤਰ ਵਿੱਚ ਅਸਮਾਨ ਵਿੱਚ ਫਟ ਗਿਆ ਅਤੇ 331 ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

 

ਅਦਾਲਤ ਨੇ 20 ਸਾਲਾਂ ਬਾਅਦ ਬਰੀ ਕਰ ਦਿੱਤਾ

ਇਹ ਇਕ ਅੱਤਵਾਦੀ ਘਟਨਾ ਸੀ ਅਤੇ ਕਈ ਲੋਕਾਂ ਦੇ ਨਾਮ ਸਾਹਮਣੇ ਆਏ ਸਨ। ਇਨ੍ਹਾਂ ਵਿਚੋਂ ਇਕ ਰਿਪੁਦਮਨ ਸਿੰਘ ਮਲਿਕ ਸੀ, ਜਿਸ ਨੂੰ ਖਾਲਿਸਤਾਨੀ ਤੋਂ ਹੋਰ ਵੀ ਕਈ ਨਾਵਾਂ ਨਾਲ ਸੰਬੋਧਨ ਕੀਤਾ ਜਾਂਦਾ ਸੀ। ਕਈ ਸਾਲਾਂ ਤੋਂ ਉਸ 'ਤੇ ਖਾਲਿਸਤਾਨੀ ਹੋਣ ਦਾ ਦੋਸ਼ ਲੱਗਾ ਰਿਹਾ। ਪਰ ਫਿਰ ਉਸ ਘਟਨਾ ਦੇ 20 ਸਾਲ ਬਾਅਦ ਅਦਾਲਤ ਨੇ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਬਰੀ ਕਰ ਦਿੱਤਾ ਅਤੇ ਉਹ ਬੇਕਸੂਰ ਪਾਏ ਗਏ।

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕੀਤੀ

ਵੈਸੇ ਕੁਝ ਦਿਨ ਪਹਿਲਾਂ ਰਿਪੁਦਮਨ ਸਿੰਘ ਮਲਿਕ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕੀਤੀ ਸੀ। ਉਨ੍ਹਾਂ ਵੱਲੋਂ ਪੀਐਮ ਮੋਦੀ ਨੂੰ ਇੱਕ ਪੱਤਰ ਲਿਖਿਆ ਗਿਆ ਸੀ, ਜਿਸ ਵਿੱਚ ਉਨ੍ਹਾਂ ਨੇ ਸਰਕਾਰ ਵੱਲੋਂ ਸਿੱਖ ਭਾਈਚਾਰੇ ਲਈ ਚੁੱਕੇ ਗਏ ਕਦਮਾਂ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਸੀ। ਇਸ ਦੇ ਨਾਲ ਹੀ, ਕਿਉਂਕਿ ਸਰਕਾਰ ਨੇ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋਂ ਘੋਸ਼ਿਤ ਕੀਤਾ ਸੀ, ਰਿਪੁਦਮਨ ਸਿੰਘ ਮਲਿਕ ਵੱਲੋਂ ਵੀ ਇਸ ਕਦਮ ਦੀ ਸ਼ਲਾਘਾ ਕੀਤੀ ਗਈ ਸੀ। ਪਰ ਹੁਣ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ ਪਰ ਕੈਨੇਡਾ 'ਚ ਇਕ ਹੋਰ ਸਿੱਖ ਦਾ ਕਤਲ ਹੋਣ ਕਾਰਨ ਇਹ ਵਿਵਾਦ ਹੋਰ ਵੱਡਾ ਹੋ ਗਿਆ ਹੈ।

 

ਕਦੇ ਕੱਟੜਪੰਥੀ ਸੀ ਪਰ ਬਾਅਦ ਵਿਚ ਇਸ ਵਿਚਾਰਧਾਰਾ ਤੋਂ ਹੋਏ ਦੂਰ

ਰਿਪੁਦਮਨ ਸਿੰਘ ਦੀ ਕੱਟੜਪੰਥੀਆਂ ਵੱਲੋਂ ਹੱਤਿਆ ਕੀਤੇ ਜਾਣ ਦਾ ਸ਼ੱਕ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਖਾਲਿਸਤਾਨ ਦੀ ਵਿਚਾਰਧਾਰਾ ਤੋਂ ਦੂਰ ਹੋ ਕੇ ਕੈਨੇਡਾ ਦੇ ਕੱਟੜਪੰਥੀਆਂ ਨੂੰ ਭਾਰਤ ਸਰਕਾਰ ਪ੍ਰਤੀ ਜਾਗਰੂਕ ਕਰ ਰਿਹਾ ਸੀ। ਰਿਪੁਦਮਨ ਸਿੰਘ ਮਲਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਕਰਕੇ ਸੁਰਖੀਆਂ ਵਿਚ ਆਏ ਸਨ। ਰਿਪੁਦਮਨ ਅਤੇ ਬਲਵੰਤ ਸਿੰਘ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਕੈਨੇਡਾ ਦੇ ਸਿੱਖ ਭਾਈਚਾਰੇ ਵਿੱਚ ਭਾਰੀ ਗੁੱਸਾ ਹੈ। ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਵੀ ਪਹੁੰਚ ਗਿਆ ਸੀ, ਜਿਸ ਕਾਰਨ ਰਿਪੁਦਮਨ ਸਿੰਘ ਨੇ ਛਪਾਈ ਬੰਦ ਕਰਕੇ ਪਾਵਨ ਸਰੂਪ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤੇ ਸਨ।

 

WATCH LIVE TV

Trending news