TDI ਰੈਜ਼ੀਡੈਂਟਸ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਜਵਿੰਦਰ ਸਿੰਘ (ਰਾਜ) ਤੇ ਮੀਤ ਪ੍ਰਧਾਨ ਜਸਵੀਰ ਸਿੰਘ ਗੜਾਂਗ ਨੇ ਦੱਸਿਆ ਕਿ ਲੰਘੀ ਰਾਤ ਕਰੀਬ ਸਾਢੇ 9 ਵਜੇ ਬੱਤੀ ਗੁੱਲ ਹੋ ਗਈ ਤੇ ਹਨੇਰੇ ਤੇ ਗਰਮੀ ਕਾਰਨ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ।
Trending Photos
ਮੋਹਾਲੀ: ਸਥਾਨਿਕ ਸ਼ਹਿਰ ਦੇ TDI ਸੈਕਟਰ ਦੇ ਵਸਨੀਕਾਂ ਨੇ ਲੰਮਾ ਸਮਾਂ ਬੱਤੀ ਗੁੱਲ ਹੋਣ ਕਾਰਨ ਬੀਤੇ ਕਲ ਲਾਂਡਰਾਂ-ਬਨੂੜ ਹਾਈਵੇਅ ’ਤੇ ਚੱਕਾ ਜਾਮ ਕਰਕੇ ਨਾਅਰੇਬਾਜ਼ੀ ਕੀਤੀ।
TDI ਰੈਜ਼ੀਡੈਂਟਸ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਜਵਿੰਦਰ ਸਿੰਘ (ਰਾਜ) ਤੇ ਮੀਤ ਪ੍ਰਧਾਨ ਜਸਵੀਰ ਸਿੰਘ ਗੜਾਂਗ ਨੇ ਦੱਸਿਆ ਕਿ ਲੰਘੀ ਰਾਤ ਕਰੀਬ ਸਾਢੇ 9 ਵਜੇ ਬੱਤੀ ਗੁੱਲ ਹੋ ਗਈ ਤੇ ਹਨੇਰੇ ਤੇ ਗਰਮੀ ਕਾਰਨ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ, ਕਿਉਂਕਿ ਇਨਵਰਟਰ ਵੀ ਜਵਾਬ ਦੇ ਗਏ ਸਨ। ਸੈਕਟਰ ਵਾਸੀਆਂ ਨੇ ਅੱਜ ਰੋਸ ਵਿੱਚ ਆ ਕੇ ਪਿੰਡ ਭਾਗੋਮਾਜਰਾ ਨੇੜੇ ਲਾਂਡਰਾਂ-ਬਨੂੜ ਹਾਈਵੇਅ ਜਾਮ ਕਰਕੇ ਨਾਅਰੇਬਾਜ਼ੀ ਕੀਤੀ।
ਪ੍ਰਧਾਨ ਰਾਜਵਿੰਦਰ ਸਿੰਘ ਨੇ ਦੱਸਿਆ
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕੰਪਨੀ ਦੇ ਸੇਲਜ਼ ਆਫ਼ਿਸ ਨੂੰ ਵੀ ਤਾਲਾ ਲਗਾ ਦਿੱਤਾ। ਇਸ ਤੋਂ ਕਰੀਬ ਘੰਟੇ ਬਾਅਦ ਸੁਸਾਇਟੀ ਕੰਪਨੀ ਦੇ ਨੁਮਾਇੰਦੇ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਬਿਜਲੀ ਸਪਲਾਈ ਬਹਾਲ ਕਰਵਾਉਣ ਦਾ ਭਰੋਸਾ ਦੇ ਕੇ ਸੈਕਟਰ ਵਾਸੀਆਂ ਨੂੰ ਸ਼ਾਂਤ ਕੀਤਾ। ਪ੍ਰਧਾਨ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਸਾਢੇ 9 ਵਜੇ ਦੀ ਗੁੱਲ ਹੋਈ ਬਿਜਲੀ ਦੂਜੇ ਦਿਨ ਸ਼ਾਮ ਨੂੰ ਕਰੀਬ 4 ਵਜੇ ਆਈ।