ਰਿਸ਼ਭ ਪੰਤ ਦੀ ਜਾਨ ਬਚਾਉਣ ਵਾਲੇ ਡਰਾਈਵਰ ਅਤੇ ਆਪਰੇਟਰ ਨੂੰ ਹਰਿਆਣਾ ਸਰਕਾਰ ਵੱਲੋਂ ਕੀਤਾ ਗਿਆ ਸਨਮਾਨਿਤ
Advertisement
Article Detail0/zeephh/zeephh1545477

ਰਿਸ਼ਭ ਪੰਤ ਦੀ ਜਾਨ ਬਚਾਉਣ ਵਾਲੇ ਡਰਾਈਵਰ ਅਤੇ ਆਪਰੇਟਰ ਨੂੰ ਹਰਿਆਣਾ ਸਰਕਾਰ ਵੱਲੋਂ ਕੀਤਾ ਗਿਆ ਸਨਮਾਨਿਤ

ਦੱਸਿਆ ਜਾ ਰਿਹਾ ਹੈ ਕਿ 2023 ਵਿੱਚ ਰਿਸ਼ਭ ਪੰਤ ਦੇ ਆਈਪੀਐਲ ਅਤੇ ਕਈ ਵੱਡੇ ਮੁਕਾਬਲਿਆਂ ਤੋਂ ਖੁੰਝਣ ਦੀ ਉਮੀਦ ਹੈ।

ਰਿਸ਼ਭ ਪੰਤ ਦੀ ਜਾਨ ਬਚਾਉਣ ਵਾਲੇ ਡਰਾਈਵਰ ਅਤੇ ਆਪਰੇਟਰ ਨੂੰ ਹਰਿਆਣਾ ਸਰਕਾਰ ਵੱਲੋਂ ਕੀਤਾ ਗਿਆ ਸਨਮਾਨਿਤ

Republic Day 2023: ਭਾਰਤੀ ਕ੍ਰਿਕਟਰ ਰਿਸ਼ਭ ਪੰਤ (Rishabh Pant news) ਦੀ ਜਾਨ ਬਚਾਉਣ ਵਾਲੇ ਡਰਾਈਵਰ ਸੁਸ਼ੀਲ ਕੁਮਾਰ ਅਤੇ ਆਪਰੇਟਰ ਪਰਮਜੀਤ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ (Haryana CM Manohar Lal Khattar) ਵੱਲੋਂ ਗਣਤੰਤਰ ਦਿਵਸ 2023 ਮੌਕੇ ਸਨਮਾਨਿਤ ਕੀਤਾ ਗਿਆ।  

ਦੱਸ ਦਈਏ ਕਿ ਪਿਛਲੇ ਮਹੀਨੇ ਹਰਿਆਣਾ ਰੋਡਵੇਜ਼ ਦੇ ਡਰਾਈਵਰ ਸੁਸ਼ੀਲ ਕੁਮਾਰ ਅਤੇ ਆਪਰੇਟਰ ਪਰਮਜੀਤ ਨੇ ਰਿਸ਼ਭ ਪੰਤ (Rishabh Pant news) ਦੀ ਜਾਨ ਬਚਾਈ ਸੀ। ਇਸ ਦੌਰਾਨ ਗਣਤੰਤਰ ਦਿਵਸ (Republic Day 2023) ਮੌਕੇ ਉਨ੍ਹਾਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (Haryana CM Manohar Lal Khattar) ਵੱਲੋਂ ਸਨਮਾਨਿਤ ਕੀਤਾ ਗਿਆ।  

ਦੱਸਣਯੋਗ ਹੈ ਕਿ ਸੜਕ ਹਾਦਸੇ ਤੋਂ ਬਾਅਦ ਭਾਰਤੀ ਬੱਲੇਬਾਜ਼ ਰਿਸ਼ਭ ਪੰਤ ਨੇ ਆਪਣੇ ਸਾਰੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਦਾ ਸਮਰਥਨ ਅਤੇ ਸ਼ੁਭਕਾਮਨਾਵਾਂ ਲਈ ਧੰਨਵਾਦ ਕੀਤਾ। ਫਿਲਹਾਲ ਰਿਸ਼ਭ ਪੰਤ ਦਾ ਇਲਾਜ ਚੱਲ ਰਿਹਾ ਹੈ ਅਤੇ ਉਹ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦਾਖਲ ਹਨ। 

ਰਿਸ਼ਭ ਪੰਤ ਨੇ ਕਿਹਾ ਕਿ ਉਸ ਦੀ ਸਰਜਰੀ ਸਫਲ ਰਹੀ ਅਤੇ ਉਸ ਦੀ "ਰਿਕਵਰੀ" ਹੋ ਰਹੀ ਹੈ। ਉਸਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਅਤੇ ਸਰਕਾਰੀ ਅਥਾਰਟੀਆਂ ਦੇ "ਅਵਿਸ਼ਵਾਸ਼ਯੋਗ ਸਮਰਥਨ" ਲਈ ਧੰਨਵਾਦ ਵੀ ਕੀਤਾ।

ਇਹ ਵੀ ਪੜ੍ਹੋ: ਬਠਿੰਡਾ 'ਚ CM ਭਗਵੰਤ ਮਾਨ ਨੇ ਲਹਿਰਾਇਆ ਝੰਡਾ, ਪੰਜਾਬੀਆਂ ਲਈ ਕੀਤੇ ਵੱਡੇ ਐਲਾਨ

ਦੱਸਿਆ ਜਾ ਰਿਹਾ ਹੈ ਕਿ 2023 ਵਿੱਚ ਰਿਸ਼ਭ ਪੰਤ ਦੇ ਆਈਪੀਐਲ ਅਤੇ ਕਈ ਵੱਡੇ ਮੁਕਾਬਲਿਆਂ ਤੋਂ ਖੁੰਝਣ ਦੀ ਉਮੀਦ ਹੈ। ਇੱਕ ਰਿਪੋਰਟ ਦਾ ਕਹਿਣਾ ਸੀ ਕਿ ਸੜਕ ਹਾਦਸੇ ਵਿੱਚ ਪੰਤ ਦੇ ਗੋਡਿਆਂ ਦੇ ਤਿੰਨੇ ਪ੍ਰਮੁੱਖ ਲਿਗਾਮੈਂਟ 'ਤੇ ਫਰਕ ਪਿਆ ਸੀ ਅਤੇ ਉਹਨਾਂ ਵਿੱਚੋਂ ਦੋ ਦਾ ਪਹਿਲਾਂ ਹੀ ਪੁਨਰ ਨਿਰਮਾਣ ਹੋ ਗਿਆ ਸੀ ਅਤੇ ਤੀਜੇ ਦੀ ਸਰਜਰੀ ਹੋਣੀ ਬਾਕੀ ਹੈ।  

ਦੱਸ ਦਈਏ ਕਿ ਹਾਲ ਹੀ ਵਿੱਚ ICC ਵੱਲੋਂ ਪੁਰਸ਼ ਟੈਸਟ ਟੀਮ ਆਫ ਦ ਈਅਰ 2022 ਦਾ ਐਲਾਨ ਕੀਤਾ ਗਿਆ ਜਿਸ ਵਿੱਚ ਭਾਰਤ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਸ਼ਾਮਿਲ ਕੀਤਾ ਗਿਆ।  ਦੱਸਣਯੋਗ ਹੈ ਕਿ ਇਸ ਟੀਮ ਵਿੱਚ ਰਿਸ਼ਭ ਪੰਤ ਤੋਂ ਇਲਾਵਾ ਕਿਸੇ ਹੋਰ ਭਾਰਤੀ ਖਿਡਾਰੀ ਦਾ ਨਾਮ ਸ਼ਾਮਿਲ ਨਹੀਂ ਕੀਤਾ ਗਿਆ ਹੈ।  

ਇਹ ਵੀ ਪੜ੍ਹੋ: ਜਲੰਧਰ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਝੜਪ: ਲਤੀਫਪੁਰਾ ਵਾਸੀਆਂ ਨੇ ਰਾਜਪਾਲ ਦਾ ਕਰਨਾ ਸੀ ਘਿਰਾਓ

Trending news