ਜਨਮਦਿਨ ਵਾਲੇ ਦਿਨ ਹੀ ਰਣਜੀਤ ਬਾਵਾ ਦੇ PA ਦੀ ਹੋਈ ਮੌਤ, ਬਾਵਾ ਨੇ ਕਿਹਾ "ਅਸੀਂ ਬਹੁਤ ਅੱਗੇ ਜਾਣਾ ਸੀ"
Advertisement
Article Detail0/zeephh/zeephh1520818

ਜਨਮਦਿਨ ਵਾਲੇ ਦਿਨ ਹੀ ਰਣਜੀਤ ਬਾਵਾ ਦੇ PA ਦੀ ਹੋਈ ਮੌਤ, ਬਾਵਾ ਨੇ ਕਿਹਾ "ਅਸੀਂ ਬਹੁਤ ਅੱਗੇ ਜਾਣਾ ਸੀ"

ਦੱਸ ਦਈਏ ਕਿ ਰਣਜੀਤ ਬਾਵਾ ਦੇ ਪੀਏ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਅਤੇ ਉਸਦੀ ਮੌਤ ਉਸਦੇ ਜਨਮਦਿਨ ਵਾਲੇ ਦਿਨ ਹੀ ਹੋਈ ਹੈ।

ਜਨਮਦਿਨ ਵਾਲੇ ਦਿਨ ਹੀ ਰਣਜੀਤ ਬਾਵਾ ਦੇ PA ਦੀ ਹੋਈ ਮੌਤ, ਬਾਵਾ ਨੇ ਕਿਹਾ "ਅਸੀਂ ਬਹੁਤ ਅੱਗੇ ਜਾਣਾ ਸੀ"

Ranjit Bawa PA Deputy Vohra death news: ਪੰਜਾਬ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਪੀਏ ਦੀ ਆਪਣੇ ਜਨਮਦਿਨ ਵਾਲੇ ਦਿਨ ਹੀ ਸੜਕ ਹਾਦਸੇ ‘ਚ ਮੌਤ ਹੋ ਗਈ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਤਾਂ ਰਣਜੀਤ ਬਾਵਾ ਭਾਵੁਕ ਹੋ ਗਏ। 

ਆਪਣੇ ਪੀਏ ਦੀ ਮੌਤ ‘ਤੇ ਦੁੱਖ ਦਾ ਪ੍ਰਗਟ ਕਰਦਿਆਂ ਰਣਜੀਤ ਬਾਵਾ ਨੇ ਕਿਹਾ ਕਿ "ਮੇਰਾ ਭਰਾ ਡਿਪਟੀ ਵੋਹਰਾ ਚਲਾ ਗਿਆ ਇਸ ਦੁਨੀਆ ਤੋਂ ਹਮੇਸ਼ਾ ਲਈ ਛੱਡ ਕੇ।" 

ਰਣਜੀਤ ਬਾਵਾ ਨੇ ਹੋਰ ਵੀ ਕਿਹਾ ਕਿ "ਭਾਜੀ ਬਹੁਤ ਲੋੜ ਸੀ, ਆਪਾਂ ਹਾਲੇ ਬਹੁਤ ਕੰਮ ਕਰਨਾ ਸੀ, ਬਹੁਤ ਸਫ਼ਰ ਕਰਨਾ ਸੀ। ਅਲਵਿਦਾ ਭਾਜੀ, ਤੁਹਾਡੇ ਵਰਗਾ ਸੱਚਾ, ਦਲੇਰ ਤੇ ਵੱਡੇ ਦਿਲ ਵਾਲਾ ਭਰਾ ਨਹੀਂ ਲੱਭਣਾ ਹੁਣ ਕਦੇ। ਮੈਨੂੰ ਇੱਕਲਾ ਕਰਤਾ ਤੁਸੀਂ।" 

ਦੱਸ ਦਈਏ ਕਿ ਰਣਜੀਤ ਬਾਵਾ ਦੇ ਪੀਏ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਅਤੇ ਉਸਦੀ ਮੌਤ ਉਸਦੇ ਜਨਮਦਿਨ ਵਾਲੇ ਦਿਨ ਹੀ ਹੋਈ ਹੈ। ਇਸ ਖ਼ਬਰ 'ਤੇ ਕਮੈਂਟ ਕਰਦਿਆਂ ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰ ਗਿਪੀ ਗਰੇਵਾਲ ਨੇ ਵੀ ਦੁੱਖ ਪ੍ਰਗਟਾਇਆ।  

ਇਸ ਤੋਂ ਇਲਾਵਾ ਰਾਜਵੀਰ ਜਾਵੰਦਾ ਨੇ ਲਿਖਿਆ ਕਿ "ਬਹੁਤ ਦੁੱਖ ਵਾਲੀ ਖ਼ਬਰ ਮਿਲੀ। ਡਿਪਟੀ ਵੋਹਰਾ ਮਿਹਨਤੀ ਇਨਸਾਨ ਸੀ ਸਾਡਾ ਵੀਰ" ਇਸ ਦੇ ਨਾਲ ਹੀ ਕੇਵੀ ਢਿੱਲੋਂ ਅਤੇ ਜਸਬੀਰ ਜੱਸੀ ਵਰਗੇ ਕਲਾਕਾਰਾਂ ਨੇ ਵੀ ਰਣਜੀਤ ਬਾਵਾ ਦੇ ਪੀਏ ਦੀ ਮੌਤ 'ਤੇ ਦੁੱਖ ਪ੍ਰਗਟਾਇਆ।  

ਇਹ ਵੀ ਪੜ੍ਹੋ: ਕੁਝ ਮਹੀਨੇ ਪਹਿਲਾਂ ਹੀ ਮਿਲਿਆ ਸੀ ਵਰਕ ਪਰਮਿਟ, ਪੰਜਾਬ ਦੇ ਸਿੱਖ ਨੌਜਵਾਨ ਦੀ ਕੈਨੇਡਾ 'ਚ ਸੜਕ ਹਾਦਸੇ 'ਚ ਹੋਈ ਮੌਤ

ਪੰਜਾਬੀ ਕਲਾਕਾਰਾਂ ਤੋਂ ਇਲਾਵਾ ਰਣਜੀਤ ਬਾਵਾ ਦੇ ਪ੍ਰਸ਼ੰਸਕਾਂ ਵੱਲੋਂ ਵੀ ਡਿਪਟੀ ਵੋਹਰਾ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਗਿਆ।

ਇਹ ਵੀ ਪੜ੍ਹੋ: ਕੈਨੇਡਾ ਦੀ ਮਹਿਲਾ ਨੇ ਸਿੱਖ ਬੱਚਿਆਂ ਲਈ ਤਿਆਰ ਕੀਤੇ ਅਨੋਖੇ ਹੈਲਮੇਟ, ਹਰ ਕੋਈ ਕਰ ਰਿਹਾ ਤਾਰੀਫ਼

(For more news apart from Ranjit Bawa PA Deputy Vohra's death, stay tuned to Zee PHH)

Trending news