ਰਾਹੁਲ ਨੇ ਕਿਹਾ ਕਿ ਹਿੰਦੁਸਤਾਨ ਦੇ ਹਰ ਸੂਬੇ ਦਾ ਆਪਣਾ ਇਤਿਹਾਸ ਹੈ। ਹਰ ਸੂਬੇ ਦੀ ਭਾਸ਼ਾ, ਆਪਣਾ ਇਤਿਹਾਸ ਅਤੇ ਜਿਊਣ ਦਾ ਤਰੀਕਾ ਹੁੰਦਾ ਹੈ। ਇਸ ਲਈ ਪੰਜਾਬ ਨੂੰ ਪੰਜਾਬ ਤੋਂ ਹੀ ਚਲਾਇਆ ਜਾਣਾ ਚਾਹੀਦਾ ਹੈ।
Trending Photos
Bharat Jodo Yatra Live Update: ਪੰਜਾਬ ’ਚ ਭਾਰਤ ਜੋੜੋ ਯਾਤਰਾ ਦੇ 5ਵੇਂ ਦਿਨ ਰਾਹੁਲ ਗਾਂਧੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸੀਹਤ ਦਿੰਦਿਆ ਕਿਹਾ ਕਿ, ਭਗਵੰਤ ਮਾਨ (Bhagwant Mann) ਨੂੰ ਦਿੱਲੀ ’ਚ ਬੈਠੇ ਅਰਵਿੰਦ ਕੇਜਰੀਵਾਲ (Arvind Kejriwal) ਦਾ ਰਿਮੋਟ ਕੰਟਰੋਲ ਨਹੀਂ ਬਣਨਾ ਚਾਹੀਦਾ।
ਰਾਹੁਲ ਨੇ ਆਪਣੇ ਭਾਸ਼ਣ ਦੇ ਆਖ਼ਰ ’ਚ ਕਿਹਾ ਕਿ ਹਿੰਦੁਸਤਾਨ ਦੇ ਹਰ ਸੂਬੇ ਦਾ ਆਪਣਾ ਇਤਿਹਾਸ ਹੈ। ਹਰ ਸੂਬੇ ਦੀ ਭਾਸ਼ਾ, ਆਪਣਾ ਇਤਿਹਾਸ ਅਤੇ ਜਿਊਣ ਦਾ ਤਰੀਕਾ ਹੁੰਦਾ ਹੈ। ਇਸ ਲਈ ਪੰਜਾਬ ਨੂੰ ਪੰਜਾਬ ਤੋਂ ਹੀ ਚਲਾਇਆ ਜਾਣਾ ਚਾਹੀਦਾ ਹੈ।
ਪੰਜਾਬ ਦੇ CM ਨੂੰ ਕਹਿਣਾ ਚਾਹੁੰਦਾ ਹਾਂ...ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਹਾਂ...ਤੁਸੀਂ ਪੰਜਾਬ ਦੇ CM ਹੋ...ਪੰਜਾਬ ਨੂੰ ਪੰਜਾਬ ਤੋਂ ਚਲਾਇਆ ਜਾਣਾ ਚਾਹੀਦਾ ਹੈ...ਦਿੱਲੀ-ਕੇਜਰੀਵਾਲ ਦੇ ਦਬਾਅ ’ਚ ਨਹੀਂ ਆਉਣਾ ਚਾਹੀਦਾ। ਇਹ ਪੰਜਾਬ ਦੇ ਲਈ ਇੱਜਤ ਦੀ ਗੱਲ ਹੈ। ਤੁਹਾਨੂੰ ਕਿਸਾਨਾਂ-ਮਜ਼ਦੂਰਾਂ ਦੀ ਗੱਲ ਸੁਣ ਕੇ ਕੰਮ ਕਰਨਾ ਚਾਹੀਦਾ ਹੈ, ਕਿਸੇ ਦਾ ਰਿਮੋਟ ਕੰਟਰੋਲ ਨਹੀਂ ਬਣਨਾ ਚਾਹੀਦਾ ਹੈ। ਕਾਂਗਰਸ ਦੀ ਸਰਕਾਰ ’ਚ ਪੰਜਾਬ ਇਥੋਂ ਹੀ ਚਲਦਾ ਸੀ।
ਤੁਸੀਂ ਵੀ ਸੁਣੋ, ਰਾਹੁਲ ਗਾਂਧੀ ਨੇ CM ਭਗਵੰਤ ਮਾਨ ਨੂੰ ਕੀ ਦਿੱਤੀ ਨਸੀਹਤ?
ਹੁਸ਼ਿਆਰਪੁਰ ’ਚ ਕਾਂਗਰਸ MP ਸੰਤੋਖ ਸਿੰਘ ਚੌਧਰੀ ਦੇ ਦਿਹਾਂਤ ਤੋਂ ਬਾਅਦ ਰਾਹੁਲ ਗਾਂਧੀ (Rahul Gandhi) ਦਾ ਇਹ ਪਹਿਲਾਂ ਸੰਬੋਧਨ ਸੀ। ਰਾਹੁਲ ਨੇ ਕਿਹਾ 4-5 ਦਿਨਾਂ ਬਾਅਦ ਥਕਾਵਟ ਬਿਲਕੁਲ ਗਾਇਬ ਹੋ ਗਈ ਹੈ, ਬਾਰਿਸ਼, ਹਨੇਰੀ, ਪਸੀਨਾ...ਪਰ ਥਕੇ ਨਹੀਂ। ਇਸ ਦੇ ਪਿੱਛੇ ਉਹ ਆਪਣੀ ਤਾਕਤ ਦਾ ਪ੍ਰਯੋਗ ਨਹੀਂ ਕਰ ਰਹੇ ਬਲਕਿ ਲੋਕਾਂ ਦੀ ਸ਼ਕਤੀ ਹੈ। ਤੁਹਾਡਾ ਪਿਆਰ ਮੈਨੂੰ ਅੱਗੇ ਵੱਧਣ ਲਈ ਪ੍ਰੇਰਿਤ ਕਰ ਰਿਹਾ ਹੈ।
ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਦੌਰਾਨ ਕਿਸਾਨਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ 1 ਸਾਲ ਦਿੱਲੀ ਦਾ ਬਾਰਡਰਾਂ ’ਤੇ ਬੈਠਕੇ ਤਪਸਿਆ ਕੀਤੀ, ਜਿਸ ’ਚ 700 ਕਿਸਾਨ ਸ਼ਹੀਦ ਹੋ ਗਏ। ਪਰ ਜਦੋਂ ਉਨ੍ਹਾਂ ਸ਼ਹੀਦ ਕਿਸਾਨਾਂ ਲਈ ਸੰਸਦ ’ਚ ਮੌਨ ਰੱਖਣ ਦੀ ਗੱਲ ਕੀਤੀ ਤਾਂ ਸਰਕਾਰ ਨੇ ਇਨਕਾਰ ਕਰ ਦਿੱਤਾ। ਹੋਰ ਤਾਂ ਹੋਰ ਕਿਸਾਨਾਂ ਨੂੰ ਸ਼ਹੀਦ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ।
ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਦੌਰਾਨ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਤੇਗ ਬਹਾਦੁਰ ਜੀ ਦਾ ਨਾਮ ਲੈਂਦਿਆ ਦੇਸ਼ ’ਚ ਮੁਹਬੱਤ ਫ਼ੈਲਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਿੱਖ ਗੁਰੂਆਂ ਨੇ ਦੂਸਰੇ ਧਰਮਾਂ ਦਾ ਸਤਿਕਾਰ, ਮਿਹਨਤ ਕਰਨ ਅਤੇ ਨਫ਼ਰਤ ਨਾ ਫੈਲਾਉਣ ਦਾ ਸੰਦੇਸ਼ ਦਿੱਤਾ। ਭਾਜਪਾ (BJP) ਦੀ ਸਰਕਾਰ ਦੇਸ਼ ’ਚ ਨਫ਼ਰਤ ਫੈਲਾ ਰਹੀ ਹੈ, ਜਦਕਿ ਉਹ ਹਰ ਜਗ੍ਹਾ ਮੁਹਬੱਤ ਦੀ ਦੁਕਾਨ ਖੋਲ੍ਹਣ ਦੀ ਗੱਲ ਕਰ ਰਹੇ ਹਨ।
ਇਹ ਵੀ ਪੜ੍ਹੋ: ਕੈਬਨਿਟ ਮੰਤਰੀ ਭੁੱਲਰ ਦਾ ਦਾਅਵਾ, "ਟਰਾਂਸਪੋਰਟ ਵਿਭਾਗ ਨੇ ਪਿਛਲੇ ਸਾਲ ਦੇ ਮੁਕਾਬਲੇ 367.67 ਕਰੋੜ ਵੱਧ ਕਮਾਏ"