ਜਾਣੋ ਰਾਹੁਲ ਗਾਂਧੀ ਨੂੰ ਕਿਹੋ ਜਿਹੀ ਕੁੜੀ ਚਾਹੀਦੀ ਹੈ
Advertisement
Article Detail0/zeephh/zeephh1505967

ਜਾਣੋ ਰਾਹੁਲ ਗਾਂਧੀ ਨੂੰ ਕਿਹੋ ਜਿਹੀ ਕੁੜੀ ਚਾਹੀਦੀ ਹੈ

ਇੰਟਰਵਿਊ ਦੌਰਾਨ ਉਨ੍ਹਾਂ ਨੇ ਵਾਹਨਾਂ ਅਤੇ ਬਾਈਕ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਕੋਲ ਆਪਣੀ ਕੋਈ ਨਿੱਜੀ ਕਾਰ ਨਹੀਂ ਹੈ। 

 

ਜਾਣੋ ਰਾਹੁਲ ਗਾਂਧੀ ਨੂੰ ਕਿਹੋ ਜਿਹੀ ਕੁੜੀ ਚਾਹੀਦੀ ਹੈ

Rahul Gandhi on marriage news: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਦੱਸਿਆ ਗਿਆ ਕਿ ਉਨ੍ਹਾਂ ਨੂੰ ਕਿਹੋ ਜਿਹੀ ਕੁੜੀ ਚਾਹੀਦੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਉਹ ਵਿਆਹ ਲਈ ਅਜਿਹੀ ਕੁੜੀ ਚਾਹੁੰਦੇ ਹਨ ਜਿਸ ਵਿਚ ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ (Indira Gandhi) ਅਤੇ ਮਾਂ ਸੋਨੀਆ ਗਾਂਧੀ (Sonia Gandhi) ਵਰਗੇ ਗੁਣ ਹੋਣ। 

ਇਕ ਯੂ-ਟਿਊਬ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਰਾਹੁਲ ਗਾਂਧੀ ਤੋਂ ਉਨ੍ਹਾਂ ਦੀ ਦਾਦੀ ਨਾਲ ਰਿਸ਼ਤੇ ਬਾਰੇ ਪੁੱਛਿਆ ਗਿਆ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦਾ ਪਿਆਰ ਸੀ ਉਹ ਉਨ੍ਹਾਂ ਦੀ ਦੂਜੀ ਮਾਂ ਸੀ। 

ਇਸ ਦੌਰਾਨ ਜਦੋਂ ਰਾਹੁਲ ਗਾਂਧੀ ਤੋਂ ਪੁੱਛਿਆ ਗਿਆ ਕਿ ਕੀ ਉਹ ਇੰਦਰਾ ਗਾਂਧੀ (Indira Gandhi) ਵਰਗੇ ਗੁਣਾਂ ਵਾਲੀ ਕਿਸੇ ਕੁੜੀ ਨਾਲ ਵਿਆਹ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਕਿਹਾ ਕਿ ਇਹ ਇੱਕ ਦਿਲਚਸਪ ਸਵਾਲ ਹੈ ਕਿਉਂਕਿ ਉਨ੍ਹਾਂ ਨੂੰ ਇੱਕ ਅਜਿਹੀ ਕੁੜੀ ਚਾਹੀਦੀ ਹੈ ਜਿਸ ਵਿੱਚ ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਅਤੇ ਮਾਂ ਸੋਨੀਆ ਗਾਂਧੀ (Sonia Gandhi) ਦੇ ਗੁਣ ਹੋਣ।

ਲੋਕਾਂ ਵੱਲੋਂ ਉਨ੍ਹਾਂ ਨੂੰ 'ਪੱਪੂ' ਕਹਿਣ 'ਤੇ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਉਸਦਾ ਬੁਰਾ ਨਹੀਂ ਮੰਨਦੇ ਹਨ ਕਿਉਂਕਿ ਇਹ ਸਭ ਪ੍ਰਚਾਰ ਦਾ ਹਿੱਸਾ ਹੈ ਅਤੇ ਜੋ ਲੋਕ ਅਜਿਹਾ ਕਹਿੰਦੇ ਹਨ ਉਹ ਆਪਣੇ-ਆਪ 'ਚ ਪ੍ਰੇਸ਼ਾਨ ਅਤੇ ਡਰੇ ਹੁੰਦੇ ਹਨ। 

ਇਹ ਵੀ ਪੜ੍ਹੋ: ਤਾਜ ਮਹਿਲ ਦੇਖਣ ਆਇਆ ਵਿਦੇਸ਼ੀ ਨਿਕਲਿਆ ਕੋਰੋਨਾ ਪਾਜ਼ੀਟਿਵ, ਰਿਪੋਰਟ ਆਉਣ ਤੋਂ ਬਾਅਦ ਹੋਇਆ ਗਾਇਬ

ਉਨ੍ਹਾਂ ਇਹ ਵੀ ਕਿਹਾ ਕਿ ਇਹ ਬੋਲਣ ਵਾਲੇ ਦੇ ਅੰਦਰ ਦਾ ਡਰ ਹੈ। ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਜੇਕਰ ਕਿਸੇ ਨੂੰ ਉਨ੍ਹਾਂ ਨੂੰ ਗਾਲਾਂ ਕੱਢਣੀਆਂ ਪਈਆਂ ਤਾਂ ਉਨ੍ਹਾਂ ਨੂੰ ਗਾਲ ਦਿਓ, ਤੇ ਉਹ ਉਸ ਦਾ ਸਵਾਗਤ ਕਰਨਗੇ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਉਹ ਕਿਸੇ ਨਾਲ ਨਫ਼ਰਤ ਨਹੀਂ ਕਰਦਾ। ਉਨ੍ਹਾਂ ਕਿਹਾ ਕਿ "ਤੁਸੀਂ ਮੈਨੂੰ ਗਾਲ੍ਹਾਂ ਕੱਢਦੇ ਹੋ… ਮੈਂ ਤੁਹਾਨੂੰ ਨਫ਼ਰਤ ਨਹੀਂ ਕਰਦਾ"।

ਇੰਟਰਵਿਊ ਦੌਰਾਨ ਉਨ੍ਹਾਂ ਨੇ ਵਾਹਨਾਂ ਅਤੇ ਬਾਈਕ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਕੋਲ ਆਪਣੀ ਕੋਈ ਨਿੱਜੀ ਕਾਰ ਨਹੀਂ ਹੈ। ਹਾਲਾਂਕਿ ਉਨ੍ਹਾਂ ਦੀ ਮਾਂ ਦੇ ਕੋਲ ਇੱਕ ਕਾਰ ਹੈ ਅਤੇ ਉਹ ਜਦੋਂ ਵੀ ਲੰਡਨ ਵਿੱਚ ਰਹਿੰਦੇ ਸਨ ਤਾਂ ‘ਆਰਐਸ 20’ ਬਾਈਕ ਚਲਾਉਂਦੇ ਸਨ। ਰਾਹੁਲ ਗਾਂਧੀ ਨੇ ਦੱਸਿਆ ਕਿ ਉਨ੍ਹਾਂ ਨੂੰ ਬਾਈਕ ਚਲਾਉਣਾ ਪਸੰਦ ਹੈ ਅਤੇ ਉਨ੍ਹਾਂ ਨੂੰ ਇੱਕ ਵਾਰ ਲੈਂਬਰੇਟਾ (ਸਕੂਟਰ) ਵੀ ਪਸੰਦ ਆਇਆ ਸੀ।

ਇਹ ਵੀ ਪੜ੍ਹੋ: ਪੰਜਾਬ 'ਚ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਲਈ ਖ਼ੁਸ਼ਖ਼ਬਰੀ

(For more news apart from Rahul Gandhi on marriage, stay tuned to Zee PHH)

Trending news