ਰਾਹੁਲ ਗਾਂਧੀ ਦੇ ਇੱਕ ਪ੍ਰੋਗਰਾਮ ਵਿੱਚ ਰਾਸ਼ਟਰੀ ਗੀਤ ਦੀ ਬਜਾਏ ਚੱਲਿਆ ਕੋਈ ਹਰ ਗੀਤ, ਲੋਕ ਕਹਿੰਦੇ, 'ਇਹ ਕਿਹੜਾ ਰਾਸ਼ਟਰੀ ਗੀਤ ਹੈ?'
Trending Photos
Rahul Gandhi Bharat Jodo Yatra news: ਕਾਂਗਰਸ ਦੇ ਲੀਡਰ ਰਾਹੁਲ ਗਾਂਧੀ ਫਿਲਹਾਲ ਭਾਰਤ ਜੋੜੋ ਯਾਤਰਾ ਦੀ ਅਗੁਵਾਈ ਕਰ ਰਹੇ ਹਨ ਅਤੇ ਇਸ ਦੌਰਾਨ ਮਹਾਰਾਸ਼ਟਰ ਵਿੱਚ ਬੁੱਧਵਾਰ ਨੂੰ ਇੱਕ ਸਮਾਗਮ ਵਿੱਚ ਰਾਸ਼ਟਰੀ ਗੀਤ ਦੀ ਬਜਾਏ ਇੱਕ ਗਲਤ ਗੀਤ ਵਜਾਉਣ ਦਾ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਜਿਵੇਂ ਹੀ ਇਹ ਵੀਡੀਓ ਵਾਇਰਲ ਹੋਈ ਤਾਂ ਭਾਜਪਾ ਦੇ ਕਈ ਨੇਤਾਵਾਂ ਨੇ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ 'ਤੇ ਨਿਸ਼ਾਨੇ ਸਾਧੇ ਅਤੇ ਉਨ੍ਹਾਂ ਦੀ ਆਲੋਚਨਾ ਵੀ ਕੀਤੀ। ਮਹਾਰਾਸ਼ਟਰ ਬੀਜੇਪੀ ਦੇ ਲੀਡਰ ਨਿਤੇਸ਼ ਰਾਣੇ ਨੇ ਇਹ ਵੀਡੀਓ ਨੂੰ ਸ਼ੇਅਰ ਕਰਦਿਆਂ ਟਵੀਟ ਕੀਤਾ ਕਿ "ਪੱਪੂ ਕਾ ਕਾਮੇਡੀ ਸਰਕਸ"। ਇਸੇ ਤਰ੍ਹਾਂ ਤਾਮਿਲਨਾਡੂ ਦੇ ਬੀਜੇਪੀ ਨੇਤਾ ਅਮਰ ਪ੍ਰਸਾਦ ਰੈੱਡੀ ਵੱਲੋਂ ਵੀ ਇਹ ਵੀਡੀਓ ਸਾਂਝੀ ਕੀਤੀ ਗਈ। ਵੀਡੀਓ ਨੂੰ ਸ਼ੇਅਰ ਕਰਦਿਆਂ ਅਮਰ ਪ੍ਰਸਾਦ ਨੇ ਲਿਖਿਆ, "ਰਾਹੁਲ ਗਾਂਧੀ ਇਹ ਕੀ ਆ?"
ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਮਹਾਰਾਸ਼ਟਰ ਦੇ ਵਾਸ਼ਿਮ ਜ਼ਿਲ੍ਹੇ ਵਿੱਚ ਵਾਪਰੀ ਹੈ ਜਦੋਂ ਰਾਹੁਲ ਗਾਂਧੀ ਦੀ ਅਗੁਵਾਈ ਵਿੱਚ ਕੀਤੀ ਜਾ ਰਹੀ ਭਾਰਤ ਜੋੜੋ ਯਾਤਰਾ ਦਾ ਇੱਕ ਸਮਾਗਮ ਕੀਤਾ ਜਾ ਰਿਹਾ ਸੀ।
ਦੱਸ ਦਈਏ ਕਿ ਵਾਸ਼ਿਮ ਵਿੱਚ ਹੋਏ ਸਮਾਗਮ ਦੌਰਾਨ ਰਾਹੁਲ ਗਾਂਧੀ ਨੇ ਭਾਸ਼ਣ ਦਿੱਤਾ ਅਤੇ ਅੰਤ 'ਚ ਰਾਸ਼ਟਰੀ ਗੀਤ ਦਾ ਐਲਾਨ ਕੀਤਾ। ਰਾਹੁਲ ਗਾਂਧੀ ਨੇ ਮਾਈਕ 'ਤੇ ਵੀ ਦੁਹਰਾਇਆ ਕਿ ਹ੍ਹੁਣ ਸਮਾਂ ਹੈ ਰਾਸ਼ਟਰੀ ਗੀਤ ਦਾ। ਐਲਾਨ ਤੋਂ ਬਾਅਦ ਸਟੇਜ 'ਤੇ ਮੌਜੂਦ ਆਗੂਆਂ ਨੇ ਆਪਣੀ ਥਾਂ ਲੈ ਲਈ ਅਤੇ ਕੁਝ ਹੀ ਸਕਿੰਟਾਂ 'ਚ ਸੰਗੀਤ ਚੱਲਿਆ। ਹਾਲਾਂਕਿ ਉਹ ਰਾਸ਼ਟਰੀ ਗੀਤ ਨਹੀਂ ਸੀ।
ਹੋਰ ਪੜ੍ਹੋ: ਰਾਹੁਲ ਗਾਂਧੀ ਖ਼ਿਲਾਫ਼ ਭਾਰਤ ਜੋੜੋ ਯਾਤਰਾ ਦੌਰਾਨ ਫ਼ਿਲਮ ਦਾ ਗਾਣਾ ਚਲਾਉਣ 'ਤੇ ਕੇਸ ਹੋਇਆ ਦਰਜ
ਜਿਵੇਂ ਹੀ ਸਟੇਜ 'ਤੇ ਮੌਜੂਦ ਆਗੂਆਂ ਨੂੰ ਚੇਤਾ ਲੱਗਿਆ, ਰਾਹੁਲ ਗਾਂਧੀ ਨੇ ਨੇਤਾਵਾਂ ਨੂੰ ਇਸ਼ਾਰਾ ਕੀਤਾ ਜਿਸ ਤੋਂ ਬਾਅਦ ਸੰਗੀਤ ਬੰਦ ਕਰ ਦਿੱਤਾ ਗਿਆ ਅਤੇ ਬਾਅਦ 'ਚ ਰਾਸ਼ਟਰੀ ਗੀਤ ਜਨ ਗਣ ਮਨ ਵਜਾਇਆ ਗਿਆ।
ਗੌਰਤਲਬ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਕਸਰ ਟ੍ਰੋਲ ਹੁੰਦੇ ਹਨ ਅਤੇ ਉਨ੍ਹਾਂ ਦੀ ਕੋਈ ਵੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੁੰਦੀ ਹੈ। ਹਾਲਾਂਕਿ ਭਾਰਤ ਜੋੜੋ ਯਾਤਰਾ ਵਿੱਚ ਰਾਹੁਲ ਗਾਂਧੀ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਹੋਰ ਪੜ੍ਹੋ: Gas Cylinder: LPG ਸਿਲੰਡਰ ਨੂੰ ਲੈ ਕੇ ਸਰਕਾਰ ਦਾ ਵੱਡਾ ਬਦਲਾਅ, ਹਰ ਗਾਹਕ ਨੂੰ ਮਿਲੇਗਾ ਇਹ ਫਾਇਦਾ...
(For more updates related to Rahul Gandhi's Bharat Jodo Yatra, stay tuned to Zee News PHH)