ਪੰਜਾਬੀ ਬਣੇਗੀ ਸਰਕਾਰੀ ਅਤੇ ਨਿੱਜੀ ਇਮਾਰਤਾਂ ਦਾ ਸ਼ਿੰਗਾਰ, ਸਰਕਾਰ ਨੇ ਦਿੱਤੇ ਨਵੇਂ ਆਦੇਸ਼
Advertisement
Article Detail0/zeephh/zeephh1482815

ਪੰਜਾਬੀ ਬਣੇਗੀ ਸਰਕਾਰੀ ਅਤੇ ਨਿੱਜੀ ਇਮਾਰਤਾਂ ਦਾ ਸ਼ਿੰਗਾਰ, ਸਰਕਾਰ ਨੇ ਦਿੱਤੇ ਨਵੇਂ ਆਦੇਸ਼

ਨਵੇਂ ਹੁਕਮਾਂ ਮੁਤਾਬਕ ਹੁਣ ਸੂਬੇ ਭਰ ’ਚ ਸਰਕਾਰੀ ਅਤੇ ਨਿੱਜੀ ਇਮਾਰਤਾਂ ’ਤੇ ਲਗਾਏ ਜਾਣ ਵਾਲੇ ਸਾਈਨ ਬੋਰਡ ਪੰਜਾਬੀ ਭਾਸ਼ਾ ’ਚ ਹੋਣਗੇ। 

ਪੰਜਾਬੀ ਬਣੇਗੀ ਸਰਕਾਰੀ ਅਤੇ ਨਿੱਜੀ ਇਮਾਰਤਾਂ ਦਾ ਸ਼ਿੰਗਾਰ, ਸਰਕਾਰ ਨੇ ਦਿੱਤੇ ਨਵੇਂ ਆਦੇਸ਼

Sign Board in Punjab Language: ਸੂਬੇ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੁਆਰਾ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਹੱਲਾਸ਼ੇਰੀ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।

ਇਸ ਮਕਸਦ ਨਾਲ ਪੰਜਾਬ ਸਰਕਾਰ ਦੁਆਰਾ ਹੁਣ ਨਿੱਜੀ ਇਮਾਰਤਾਂ ’ਤੇ ਲੱਗਣ ਵਾਲੇ ਸਾਈਨ ਬੋਰਡਾਂ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਨਵੇਂ ਹੁਕਮਾਂ ਮੁਤਾਬਕ ਹੁਣ ਸੂਬੇ ਭਰ ’ਚ ਸਰਕਾਰੀ ਅਤੇ ਨਿੱਜੀ ਇਮਾਰਤਾਂ ’ਤੇ ਲਗਾਏ ਜਾਣ ਵਾਲੇ ਸਾਈਨ ਬੋਰਡ ਪੰਜਾਬੀ ਭਾਸ਼ਾ ’ਚ ਹੋਣਗੇ। 

ਸੂਬਾ ਸਰਕਾਰ ਦੁਆਰਾ ਇਨ੍ਹਾਂ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸਦੇ ਨਾਲ ਹੀ 21 ਫਰਵਰੀ ਤੱਕ ਦਾ ਅਲਟੀਮੇਟਮ ਵੀ ਦੇ ਦਿੱਤਾ ਗਿਆ ਹੈ। ਹੁਕਮ ਦੀ ਤਾਮੀਲ ਨਾ ਕਰਨ ਵਾਲਿਆਂ ਨੂੰ 21 ਫ਼ਰਵਰੀ ਤੋਂ ਜ਼ੁਰਮਾਨਾ ਲਗਾਇਆ ਜਾਵੇਗਾ। 

ਪੰਜਾਬ ਦੇ ਮੰਡੀ ਬੋਰਡ, ਨਗਰ ਨਿਗਮ, ਕਾਰਪੋਰੇਸ਼ਨ, ਸਰਕਾਰੀ ਦਫ਼ਤਰਾਂ, ਪੁਲਿਸ ਥਾਣਿਆਂ ਅਤੇ ਤਹਿਸੀਲਾਂ ’ਚ ਪੰਜਾਬ ਭਾਸ਼ਾ ’ਚ ਲਿਖੇ ਸਾਈਨ ਬੋਰਟ ਹੀ ਨਜ਼ਰ ਆਉਣਗੇ। ਇੱਥੇ ਤੱਕ ਕਿ ਨਿੱਜੀ ਇਮਾਰਤਾਂ ਅਤੇ ਦਫ਼ਤਰਾਂ ਲਈ ਵੀ ਇਹ ਨਿਯਮ ਲਾਗੂ ਕਰ ਦਿੱਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਰਾਜ ਭਾਸ਼ਾ ਐਕਟ -1967 ਦੀ ਧਾਰਾ 4 ਅਤੇ ਪੰਜਾਬ ਰਾਜ ਭਾਸ਼ਾ (ਸੋਧਿਆ) ਐਕਟ-2008 ਤਹਿਤ ਇਹ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜਿਸ ਤਹਿਤ ਸੜਕਾਂ ਦੇ ਮੀਲ-ਪੱਥਰ, ਨਾਮ ਪੱਟੀਆਂ ਅਤੇ ਸੜਕਾਂ ਦੇ ਨਾਮ ਗੁਰਮੁਖੀ ਲਿਪੀ ’ਚ ਲਿਖਣੇ ਲਾਜ਼ਮੀ ਕਰ ਦਿੱਤੇ ਗਏ ਹਨ। ਜੇਕਰ ਕੋਈ ਹੋਰ ਭਾਸ਼ਾ ਲਿਖਣ ਦੀ ਲੋੜ ਪਵੇ ਤਾਂ ਉਸਨੂੰ ਪੰਜਾਬੀ ਤੋਂ ਹੇਠਾਂ ਛੋਟੇ ਫ਼ੌਂਟ ’ਚ ਲਿਖਿਆ ਜਾਵੇਗਾ। 

ਇਹ ਵੀ ਪੜ੍ਹੋ:  ਲਾੜ੍ਹੇ ਦੀ ਫੁੱਲਾਂ ਵਾਲੀ ਕਾਰ ’ਤੇ ਮੱਧੂ ਮੁੱਖੀਆਂ ਦਾ ਹਮਲਾ, ਵਿਆਹ ਤੋਂ ਪਹਿਲਾਂ ਪਹੁੰਚਿਆ ਹਸਪਤਾਲ 

 

Trending news