Punjab Farmers News: ਦੂਜੇ ਪਾਸੇ ਸਵੇਰ ਤੋਂ ਪੈ ਰਹੀ ਬਾਰਿਸ਼ ਕਾਰਨ ਮੰਡੀਆਂ ਵਿੱਚ ਪਿਆ ਕਿਸਾਨਾਂ ਦਾ ਝੋਨਾ ਭਿੱਜ ਗਿਆ ਹੈ ਜਿਸ ਕਰਕੇ ਕਿਸਾਨ ਬਹੁਤ ਜ਼ਿਆਦਾ ਪਰੇਸ਼ਾਨ ਹਨ। ਦੂਸਰੇ ਪਾਸੇ ਸਰਕਾਰ ਦਾ ਖਰੀਦਿਆ ਹੋਇਆ ਝੋਨਾ ਵੀ ਭਾਰੀ ਬਾਰਿਸ਼ ਹੇਠ ਆ ਚੁੱਕਿਆ ਹੈ।
Trending Photos
Moga Farmers News: ਪੰਜਾਬ 'ਚ ਅੱਜ ਸਵੇਰ ਤੋਂ ਹੀ ਆਸਮਾਨ 'ਚ ਬੱਦਲ ਛਾਏ ਹੋਏ ਹਨ ਅਤੇ ਤੇਜ਼ ਤੁਫਾਨ ਦੇਖਣ ਨੂੰ ਮਿਲਿਆ ਹੈ। ਮੋਗਾ ਦੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਅਤੇ ਘੱਟ ਤੋਂ ਘੱਟ ਤਾਪਮਾਨ 21,℃ ਰਿਕਾਰਡ ਕੀਤਾ ਗਿਆ। ਕਿਸਾਨਾਂ ਉੱਤੇ ਇੱਕ ਵਾਰ ਫਿਰ ਤੋਂ ਕੁਦਰਤ ਦੀ ਮਾਰ ਵੇਖਣ ਨੂੰ ਮਿਲ ਰਹੀ ਹੈ। ਮੰਡੀ ਵਿੱਚ ਕਿਸਾਨਾਂ ਦੀਆਂ ਮੁਸ਼ਕਿਲਾਂ ਵੱਧ ਰਹੀਆਂ ਹਨ।
ਸੋਮਵਾਰ ਨੂੰ ਸਵੇਰ ਤੋਂ ਹੀ ਪੰਜਾਬ 'ਚ ਮੌਸਮ ਦਾ ਮਿਜ਼ਾਜ਼ ਬਦਲ ਗਿਆ। ਸੋਮਵਾਰ ਸਵੇਰੇ ਕਈ ਇਲਾਕਿਆਂ 'ਚ ਮੀਂਹ ਪਿਆ। ਮੋਗਾ ਵਿੱਚ ਸਵੇਰੇ 6 ਵਜੇ ਤੋਂ ਹੀ ਬਿਨਾਂ ਰੁਕੇ ਮੀਂਹ ਪੈ ਰਿਹਾ ਹੈ। ਕਾਲੇ ਬੱਦਲਾਂ ਦੇ ਨਾਲ-ਨਾਲ ਤੇਜ਼ ਹਵਾਵਾਂ ਨੇ ਮੌਸਮ ਠੰਡਾ ਕਰ ਦਿੱਤਾ।
ਮੌਸਮ ਵਿਭਾਗ ਮੁਤਾਬਕ 15 ਅਤੇ 16 ਅਕਤੂਬਰ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਸੀ। ਤਾਪਮਾਨ ਦੀ ਗੱਲ ਕਰੀਏ ਤਾਂ ਅੱਜ ਤਾਪਮਾਨ ਗਿਰਾਵਟ ਦਰਜ ਕੀਤੀ ਗਈ ਹੈ। ਹੁਣ ਦੇਸ਼ ਭਰ 'ਚ ਮੌਸਮ ਦਾ ਪੈਟਰਨ ਬਦਲਣ ਵਾਲਾ ਹੈ। ਜਿੱਥੇ ਪਹਿਲਾਂ ਲੋਕਾਂ ਨੂੰ ਗਰਮੀ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਉੱਥੇ ਹੀ ਹੁਣ ਮੌਸਮ ਦੇ ਚੱਲਦਿਆਂ ਰਾਹਤ ਮਿਲਣ ਵਾਲੀ ਹੈ।
ਦੂਜੇ ਪਾਸੇ ਸਵੇਰ ਤੋਂ ਪੈ ਰਹੀ ਬਾਰਿਸ਼ ਕਾਰਨ ਮੰਡੀਆਂ ਵਿੱਚ ਪਿਆ ਕਿਸਾਨਾਂ ਦਾ ਝੋਨਾ ਭਿੱਜ ਗਿਆ ਹੈ ਜਿਸ ਕਰਕੇ ਕਿਸਾਨ ਬਹੁਤ ਜ਼ਿਆਦਾ ਪਰੇਸ਼ਾਨ ਹਨ। ਦੂਸਰੇ ਪਾਸੇ ਸਰਕਾਰ ਦਾ ਖਰੀਦਿਆ ਹੋਇਆ ਝੋਨਾ ਵੀ ਭਾਰੀ ਬਾਰਿਸ਼ ਹੇਠ ਆ ਚੁੱਕਿਆ ਹੈ। ਨਾਭਾ ਮੰਡੀ ਵਿੱਚ 3 ਲੱਖ 50 ਹਜ਼ਾਰ ਬੋਰੀ ਅਤੇ ਮੰਡੀ ਦੇ ਸੈਂਟਰਾਂ ਵਿੱਚ 2 ਲੱਖ ਬੋਰੀ ਖੁੱਲੇ ਅਸਮਾਨ ਵਿੱਚ ਪਈ ਹੈ।
ਮੰਡੀ ਵਿੱਚ ਕਿਤੇ ਵੀ ਪ੍ਰਸ਼ਾਸਨ ਦਾ ਪ੍ਰਬੰਧ ਕੀਤਾ ਕੋਈ ਨਜ਼ਰ ਨਹੀਂ ਆ ਰਿਹਾ ਹੈ। ਸੈਲਰਾਂ ਦੀ ਹੜਤਾਲ ਹੋਣ ਕਾਰਨ ਕੋਈ ਵੀ ਲਿਫਟਿੰਗ ਨਹੀਂ ਹੋ ਰਹੀ ਹੈ ਜੋ ਕਿਸਾਨਾਂ ਨੇ ਝੋਨੇ ਦੀ ਫਸਲ ਦੀ ਵਾਢੀ ਕੀਤੀ ਹੈ ਉਹ ਮੰਡੀ ਵਿੱਚ ਭਿੱਜ ਚੁੱਕੀ ਹੈ ਜੋ ਖੇਤਾਂ ਵਿੱਚ ਖੜੀ ਹੈ ਉਹ ਖ਼ਰਾਬ ਹੋ ਰਹੀ ਹੈ।
ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਬਦਲਿਆ ਮੌਸਮ! ਅੱਜ ਸਵੇਰੇ ਹੀ ਛਾਏ ਕਾਲੇ ਬੱਦਲ, ਮੀਂਹ ਦਾ ਅਲਰਟ
ਦੂਸਰੇ ਪਾਸੇ ਮੰਡੀ ਦੇ ਵਿੱਚ ਆਏ ਕਿਸਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੋਈ ਵੀ ਪ੍ਰਬੰਧ ਵਧੀਆ ਨਹੀਂ ਕੀਤੇ ਹੋਏ ਜਿਸ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਉਹਨਾਂ ਨੇ ਕਿਹਾ ਕਿ ਮੰਡੀ ਦੇ ਵਿੱਚ ਝੋਨੇ ਦੀ ਫਸਲ ਲਾਹੁਣ ਲਈ ਥਾਂ ਹੀ ਨਹੀਂ ਮਿਲ ਰਹੀ। ਮੰਡੀ ਵਿੱਚ ਬੋਰੀਆਂ ਹੀ ਬੋਰੀਆਂ ਨਜ਼ਰ ਆ ਰਹੀਆਂ ਹਨ। ਉਹਨਾਂ ਕਿਹਾ ਕਿ ਇਸ ਵਾਰ ਝੋਨੇ ਦੀ ਫਸਲ ਬਹੁਤ ਵਧੀਆ ਸੀ ਪਰ ਫਿਰ ਇੱਕ ਵਾਰ ਕਿਸਾਨਾਂ ਦੀਆਂ ਆਸਾਂ ਉੱਤੇ ਪਾਣੀ ਫਿਰ ਚੁੱਕਿਆ ਹੈ।