Punjab Budget Session 2023: ਇਸ ਤਰੀਕ ਨੂੰ ਪੇਸ਼ ਹੋਵੇਗਾ 'ਆਪ' ਸਰਕਾਰ ਦਾ ਪਹਿਲਾ ਮੁਕੰਮਲ ਬਜਟ
Advertisement
Article Detail0/zeephh/zeephh1580730

Punjab Budget Session 2023: ਇਸ ਤਰੀਕ ਨੂੰ ਪੇਸ਼ ਹੋਵੇਗਾ 'ਆਪ' ਸਰਕਾਰ ਦਾ ਪਹਿਲਾ ਮੁਕੰਮਲ ਬਜਟ

ਪੰਜਾਬ ਦੇ ਲੋਕਾਂ ਨੂੰ ਸੂਬਾ ਸਰਕਾਰ ਦੇ ਪਹਿਲੇ ਮੁਕੰਮਲ ਬਜਟ ਦਾ ਬੇਸਬਰੀ ਨਾਲ ਇੰਤਜ਼ਾਰ ਸੀ ਅਤੇ ਹੁਣ ਜਲਦ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਪਣਾ ਦੂਜਾ ਬਜਟ ਪੇਸ਼ ਕੀਤਾ ਜਾਵੇਗਾ।  

Punjab Budget Session 2023: ਇਸ ਤਰੀਕ ਨੂੰ ਪੇਸ਼ ਹੋਵੇਗਾ 'ਆਪ' ਸਰਕਾਰ ਦਾ ਪਹਿਲਾ ਮੁਕੰਮਲ ਬਜਟ

Punjab Vidhan Sabha Budget Session 2023 date and schedule: ਪੰਜਾਬ ਦੇ ਲੋਕ ਲੰਬੇ ਸਮੇਂ ਤੋਂ ਬਜਟ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਇਸ ਦੌਰਾਨ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਵਿਧਾਨਸਭਾ ਬਜਟ ਸੈਸ਼ਨ 3 ਮਾਰਚ ਤੋਂ ਸ਼ੁਰੂ ਹੋਵੇਗਾ। 

ਦੱਸ ਦਈਏ ਕਿ ਕੇਂਦਰੀ ਬਜਟ 2023 ਦੇ ਪੇਸ਼ ਹੋਣ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਸੂਬਾ ਸਰਕਾਰ ਦੇ ਪਹਿਲੇ ਮੁਕੰਮਲ ਬਜਟ ਦਾ ਬੇਸਬਰੀ ਨਾਲ ਇੰਤਜ਼ਾਰ ਸੀ ਅਤੇ ਹੁਣ ਜਲਦ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਪਣਾ ਦੂਜਾ ਬਜਟ ਪੇਸ਼ ਕੀਤਾ ਜਾਵੇਗਾ।  

Punjab Vidhan Sabha Budget Session 2023 date and schedule: 

ਮਿਲੀ ਜਾਣਕਾਰੀ ਮੁਤਾਬਕ ਇਸ ਸਾਲ ਦਾ ਬਜਟ ਸੈਸ਼ਨ 3 ਮਾਰਚ ਤੋਂ ਸ਼ੁਰੂ ਹੋਵੇਗਾ ਅਤੇ ਇਹ ਸੈਸ਼ਨ 24 ਮਾਰਚ ਤੱਕ ਚੱਲੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ 3 ਮਾਰਚ ਤੋਂ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਸਦੀ ਸ਼ੁਰੂਆਤ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਦੇ ਭਾਸ਼ਣ ਨਾਲ ਹੋਵੇਗੀ।  

ਇਹ ਵੀ ਪੜ੍ਹੋ: ਗੈਂਗਸਟਰ ਟੈਰਰ ਫੰਡਿਗ ਮਾਮਲੇ 'ਚ ਐਕਸ਼ਨ 'ਚ NIA ; 8 ਸੂਬਿਆਂ 'ਚ 70 ਥਾਵਾਂ 'ਤੇ ਮਾਰਿਆ ਛਾਪਾ

ਇਸ ਤੋਂ ਬਾਅਦ 6 ਮਾਰਚ ਨੂੰ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਦੇ ਭਾਸ਼ਣ 'ਤੇ ਚਰਚਾ ਹੋਵੇਗੀ ਤੇ 7 ਮਾਰਚ ਨੂੰ ਗ਼ੈਰ ਸਰਕਾਰੀ ਕੰਮ ਹੋਣਗੇ ਅਤੇ ਬਾਅਦ ਵਿੱਚ 10 ਮਾਰਚ ਨੂੰ ਪੰਜਾਬ ਵਿਧਾਨ ਸਭਾ ਵਿੱਚ ਆਪ ਸਰਕਾਰ ਦਾ ਪਹਿਲਾ ਮੁਕੰਮਲ ਬਜਟ ਪੇਸ਼ ਕੀਤਾ ਜਾਵੇਗਾ।  

ਦੱਸ ਦਈਏ ਕਿ 11 ਮਾਰਚ ਨੂੰ ਭਾਵੇਂ ਸ਼ਨੀਵਾਰ ਹੈ ਪਰ ਆਪ ਸਰਕਾਰ ਵੱਲੋਂ ਸ਼ਨੀਵਾਰ ਨੂੰ ਵੀ ਸੈਸ਼ਨ ਰੱਖਿਆ ਗਿਆ ਹੈ ਅਤੇ ਇਸ ਦੌਰਾਨ ਬਜਟ 'ਤੇ ਡਿਬੇਟ ਹੋਵੇਗੀ। ਇਸ ਤੋਂ ਬਾਅਦ G20 ਸੰਮੇਲਨ ਨੂੰ ਦੇਖਦਿਆਂ 7-8 ਦਿਨਾਂ ਦਾ ਬ੍ਰੇਕ ਰੱਖਿਆ ਗਿਆ ਹੈ। ਬ੍ਰੇਕ ਤੋਂ ਬਾਅਦ 22 ਤੇ 24 ਮਾਰਚ ਨੂੰ ਮੁੜ ਸੈਸ਼ਨ ਸ਼ੁਰੂ ਹੋਵੇਗਾ। 

ਇਹ ਵੀ ਪੜ੍ਹੋ: Punjab News: ਫਿਰੋਜ਼ਪੁਰ 'ਚ ਦਿਨ-ਦਿਹਾੜੇ ਗੁੰਡਾਗਰਦੀ, ਔਰਤ 'ਤੇ ਤਲਵਾਰ ਤੇ ਰਾਡ ਨਾਲ ਕੀਤਾ ਹਮਲਾ

Trending news