Beas River Water Level: ਹਾਈ ਅਲਰਟ 'ਤੇ ਬਿਆਸ ਦਰਿਆ ਨਾਲ ਲੱਗਦੇ ਇਲਾਕੇ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਹਦਾਇਤ
Advertisement
Article Detail0/zeephh/zeephh1786055

Beas River Water Level: ਹਾਈ ਅਲਰਟ 'ਤੇ ਬਿਆਸ ਦਰਿਆ ਨਾਲ ਲੱਗਦੇ ਇਲਾਕੇ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਹਦਾਇਤ

Sultanpur Lodhi Beas River Water Level News: ਬਿਆਸ ਦਰਿਆ ਦੇ ਵਿੱਚ ਪਾਣੀ ਦੇ ਪੱਧਰ ਦੇ ਵਧਣ ਨੂੰ ਲੈ ਕੇ ਵੱਡੀ ਤਬਾਹੀ ਦੇ ਸੰਕੇਤ ਨਜ਼ਰ ਆ ਰਹੇ ਹਨ। 

Beas River Water Level: ਹਾਈ ਅਲਰਟ 'ਤੇ ਬਿਆਸ ਦਰਿਆ ਨਾਲ ਲੱਗਦੇ ਇਲਾਕੇ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਹਦਾਇਤ

Punjab's Sultanpur Lodhi Beas River Water Level News: ਸਤਲੁਜ ਦਰਿਆ ਤੋਂ ਬਾਅਦ ਹੁਣ ਬਿਆਸ ਦਰਿਆ ਦਾ ਪਾਣੀ ਪੂਰੇ ਸਿਖਰਾਂ 'ਤੇ ਹੈ ਅਤੇ ਇਹ ਪਾਣੀ ਹੁਣ ਆਪਣੇ ਨਾਲ ਲਗਦੇ ਇਲਾਕਿਆਂ ਵਿੱਚ ਵੱਡੀ ਤਬਾਹੀ ਦੇ ਸੰਕੇਤ ਦੇ ਰਿਹਾ ਹੈ। ਗੱਲ ਕਰੀਏ ਸੁਲਤਾਨਪੁਰ ਲੋਧੀ ਦੀ ਤਾਂ ਪ੍ਰਸ਼ਾਸ਼ਨ ਮੁਤਾਬਿਕ ਇਥੋਂ ਦੇ ਮੰਡ ਖੇਤਰ ਦਾ ਇਲਾਕਾ ਅਲਰਟ 'ਤੇ ਹੈ ਕਿਉਂਕਿ ਸਤਲੁਜ ਦਰਿਆ ਪਾਣੀ ਨੇ ਇਲਾਕੇ ਨੂੰ ਬਹੁਤ ਵੱਡੀ ਮਾਰ ਮਾਰੀ ਹੈ ਤੇ ਜਿਸਦਾ ਪਾਣੀ ਨਿਕਾਸ ਹੋਣ ਨਾਲ ਲਗਦੇ ਬਿਆਸ ਦਰਿਆ ਵਿੱਚ ਜਾ ਮਿਲਿਆ ਅਤੇ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਵੱਧ ਹੋ ਗਿਆ।

ਭਾਵੇਂ ਸਤਲੁਜ ਦਰਿਆ ਦੀ ਮਾਰ ਹੇਠ ਆਏ ਲੋਕਾਂ ਤੇ ਕਿਸਾਨਾਂ ਨੂੰ ਵੱਡੀ ਰਾਹਤ ਜਰੂਰ ਮਿਲੀ ਹੈ। ਪਰ ਹੁਣ ਬਿਆਸ ਦਰਿਆ ਨਾਲ ਲਗਦੇ ਇਲਾਕੇ ਦੇ ਲੋਕਾਂ ਲਈ ਵੀ ਵੱਡੀ ਮੁਸ਼ਕਿਲ ਖੜ੍ਹੀ ਹੋਣ ਜਾ ਰਹੀ ਹੈ। ਇਸਦਾ ਇੱਕ ਵੱਡਾ ਕਾਰਨ ਹਿਮਾਚਲ ਪ੍ਰਦੇਸ਼ ਦੇ ਵਿੱਚ ਬਾਰਿਸ਼ ਦੇ ਮੌਸਮ ਨੂੰ ਵੇਖਦੇ ਹੋਏ ਦੋ ਦਿਨ ਦੇ ਲਈ ਯੈਲੋ ਅਲਰਟ ਹੈ, ਜਿਸ ਤੋਂ ਬਾਅਦ ਪੋਂਗ ਡੈਮ ਦੇ ਵਿੱਚੋਂ ਵੱਡੇ ਪੱਧਰ 'ਤੇ ਪਾਣੀ ਛੱਡਿਆ ਗਿਆ ਹੈ। 

ਸੰਬੰਧਿਤ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਦੱਸਿਆ ਗਿਆ ਹੈ ਕਿ ਕਰੀਬ ਸੱਠ ਹਜ਼ਾਰ ਕਿਉਸਿਕ ਤੋਂ ਵੱਧ ਪਾਣੀ ਪੌਂਗ ਡੈਮ ਵਿੱਚੋਂ ਛੱਡਿਆ ਗਿਆ ਹੈ ਜੋ ਹਰੀਕੇ ਹੈਡ ਤੋਂ ਹੁੰਦਾ ਹੋਇਆ ਅੱਗੇ ਜਾ ਕੇ ਬਿਆਸ ਦਰਿਆ ਦੇ ਵਿੱਚ ਪਵੇਗਾ। ਇਸਦੇ ਨਾਲ ਮੁੜ ਤੋਂ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਲੋਕਾਂ ਦੀਆਂ ਮੁਸ਼ਕਲਾਂ ਵਧਣਗੀਆਂ ਕਿਉਂਕਿ ਇਸ ਇਲਾਕੇ ਦੇ ਵਿੱਚ ਛੇ ਤੋਂ ਸੱਤ ਪਿੰਡ ਬਿਆਸ ਦਰਿਆ ਦੇ ਕੰਡੇ 'ਤੇ ਸਥਿਤ ਹਨ। 

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਪਾਣੀ ਕੱਲ ਪੋਂਗ ਡੈਮ ਤੋਂ ਛੱਡਿਆ ਗਿਆ ਹੈ ਉਹ ਅੱਜ ਸਵੇਰੇ 10 ਵਜੇ ਤੱਕ ਸੁਲਤਾਨਪੁਰ ਲੋਧੀ ਦੇ ਬਿਆਸ ਦਰਿਆ ਵਿੱਚ ਪਹੁੰਚ ਸਕਦਾ ਹੈ। ਜਿਸ ਮਗਰੋਂ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਪਿਆ ਹੈ। ਪ੍ਰਸ਼ਾਸਨ ਵੱਲੋਂ ਸਥਾਨਕ ਲੋਕਾਂ ਨੂੰ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਉਹ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਸਥਾਨਾਂ 'ਤੇ ਚਲੇ ਜਾਣ।

ਬਿਆਸ ਦਰਿਆ ਦੇ ਵਿੱਚ ਪਾਣੀ ਦੇ ਪੱਧਰ ਦੇ ਵਧਣ ਨੂੰ ਲੈ ਕੇ ਵੱਡੀ ਤਬਾਹੀ ਦੇ ਸੰਕੇਤ ਨਜ਼ਰ ਆ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਕਿਵੇਂ ਇਸ ਵੱਡੀ ਆਪਦਾ ਨਾਲ ਨਜਿੱਠਣਗੇ ਤੇ ਲੋਕਾਂ ਦੀ ਮਦਦ ਕਰਨਗੇ, ਇਹ ਤੇ ਆਉਣ ਵਾਲੇ ਕੁਝ ਹੀ ਘੰਟਿਆਂ ਵਿੱਚ ਪਤਾ ਚਲ ਜਾਵੇਗਾ।

- ਸੁਲਤਾਨਪੁਰ ਲੋਧੀ ਤੋਂ ਚੰਦਰ ਮੜੀਆ ਦੀ ਰਿਪੋਰਟ

ਇਹ ਵੀ ਪੜ੍ਹੋ: Punjab Flood 2023: ਹੜ੍ਹ ਪੀੜਤਾਂ ਦੀ ਸੇਵਾ ਲਈ ਇੱਕ ਦਿਨ ਦੀ ਤਨਖ਼ਾਹ ਦੇਣਗੇ SGPC ਦੇ ਮੁਲਾਜ਼ਮ

(For more news apart from Punjab's Sultanpur Lodhi Beas River Water Level News, stay tuned to Zee PHH)

Trending news