Punjab State Dear Holi Bumper Lottery: ਦਿੱਲੀ ਦੇ ਦਰਜੀ ਦੀ ਪੰਜਾਬ 'ਚ ਲੱਗੀ ਲਾਟਰੀ, ਬਣਿਆ ਕਰੋੜਪਤੀ
Advertisement

Punjab State Dear Holi Bumper Lottery: ਦਿੱਲੀ ਦੇ ਦਰਜੀ ਦੀ ਪੰਜਾਬ 'ਚ ਲੱਗੀ ਲਾਟਰੀ, ਬਣਿਆ ਕਰੋੜਪਤੀ

Punjab State Dear Holi Bumper Lottery Result 2023: ਲਾਟਰੀ ਵਿਜੇਤਾ ਦਿੱਲੀ ਦਾ ਰਹਿਣ ਵਾਲਾ ਹੈ, ਜੋ ਕਿ ਲੁਧਿਆਣਾ ਦੀ ਇੱਕ ਫੈਕਟਰੀ ਵਿੱਚ ਕਟਰ ਮਾਸਟਰ ਦਾ ਕੰਮ ਕਰਦਾ ਹੈ। ਓਧਰ 2.5 ਕਰੋੜ ਲਾਟਰੀ ਵਾਲੇ ਵਿਅਕਤੀ ਨੇ ਕਿਹਾ ਕਿ ਉਸ ਨੂੰ ਕਾਫੀ ਖੁਸ਼ੀ ਮਹਿਸੂਸ ਹੋਈ ਹੈ।

Punjab State Dear Holi Bumper Lottery: ਦਿੱਲੀ ਦੇ ਦਰਜੀ ਦੀ ਪੰਜਾਬ 'ਚ ਲੱਗੀ ਲਾਟਰੀ, ਬਣਿਆ ਕਰੋੜਪਤੀ

Punjab State Dear Holi Bumper Lottery Result 2023: ਪੰਜਾਬ ਆਏ ਬੰਦੇ ਦੀ ਰਾਤੋ ਰਾਤ ਕਿਸਮਤ ਹੀ ਬਦਲ ਗਈ ਹੈ। ਕਿਹਾ ਜਾਂਦਾ ਹੈ ਕਿ ਰੱਬ ਜਦੋਂ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ। ਦੱਸ ਦੇਈਏ ਕਿ ਦਿੱਲੀ ਦੇ ਰਹਿਣ ਵਾਲੇ ਹੌਜ਼ਰੀ ਕਟਰ ਮਾਸਟਰ ਨੇ 2.5 ਕਰੋੜ ਦੀ ਲਾਟਰੀ ਜਿੱਤੀ ਹੈ ਅਤੇ ਇਸ ਤੋਂ ਬਾਅਦ ਉਸਦੀ ਕਿਸਮਤ ਹੀ ਬਦਲ ਗਈ ਹੈ। ਇਸ ਤੋਂ ਬਾਅਦ ਲੁਧਿਆਣਾ ਸਥਿਤ ਲਾਟਰੀ ਵਿਕਰੇਤਾ ਨੇ ਖਰੀਦਦਾਰ ਦਾ ਨਿੱਘਾ ਸਵਾਗਤ ਕੀਤਾ ਹੈ।  

ਦਰਅਸਲ ਲੁਧਿਆਣਾ ਹੌਜ਼ਰੀ ਕਟਰ ਮਾਸਟਰ ਨੇ ਗਾਂਧੀ ਬ੍ਰਦਰ ਘੰਟਾਘਰ ਵਿਖੇ ਸਥਿਤ ਲਾਟਰੀ ਸਟਾਲ ਤੋਂ ਇੱਕ ਲਾਟਰੀ ਖਰੀਦੀ ਸੀ। ਜਦੋਂ ਉਸ ਨੰਬਰ ਵਾਲੀ ਲਾਟਰੀ ਨਿਕਲੀ ਤਾਂ ਲਾਟਰੀ ਵੇਚਣ ਵਾਲੇ ਨੇ ਇਸ ਨੂੰ ਖਰੀਦਣ ਵਾਲੇ ਵਿਅਕਤੀ ਨੂੰ ਫੋਨ ਕਰਕੇ ਕਿਹਾ ਕਿ ਉਹ ਜਿੱਤ ਗਿਆ ਹੈ ਅਤੇ ਉਸ ਨੂੰ 2.5 ਕਰੋੜ ਦੀ ਲਾਟਰੀ ਨਿਕਲੀ ਹੈ।

ਇਹ ਵੀ ਪੜ੍ਹੋ: Jalandhar By-Poll: ਕਾਂਗਰਸ ਨੇ ਮਰਹੂਮ ਸੰਤੋਖ ਚੌਧਰੀ ਦੀ ਪਤਨੀ ਨੂੰ ਐਲਾਨਿਆ ਉਮੀਦਵਾਰ, ਰਾਹੁਲ ਗਾਂਧੀ ਨੇ ਨਿਭਾਇਆ ਆਪਣਾ ਵਾਅਦਾ 

2.5 ਕਰੋੜ ਦੀ ਲਾਟਰੀ (Punjab State Dear Holi Bumper Lottery Result 2023) ਜਿੱਤਣ ਤੋਂ ਬਾਅਦ ਹੌਜ਼ਰੀ ਕਟਰ ਮਾਸਟਰ ਨੇ ਕਿਹਾ ਕਿ ਉਸਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਉਹ ਕਰੋੜਪਤੀ ਬਣ ਗਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਉਕਤ ਖਰੀਦਦਾਰ ਨੇ ਦੱਸਿਆ ਕਿ ਉਹ ਇੱਕ ਫੈਕਟਰੀ ਵਿੱਚ ਕਟਰ ਮਾਸਟਰ ਦਾ ਕੰਮ ਕਰਦਾ ਹੈ ਅਤੇ ਕਿਰਾਏ 'ਤੇ ਰਹਿੰਦਾ ਹੈ।

ਇਸ ਮੌਕੇ ਗੱਲਬਾਤ ਕਰਦੇ ਹੋਏ ਲੋਟਰੀ ਦੇ ਮਾਲਕ ਨੇ ਕਿਹਾ ਕਿ ਦਿੱਲੀ ਦੇ ਇਸ ਵਿਅਕਤੀ ਵੱਲੋਂ ਲਾਟਰੀ (Punjab State Dear Holi Bumper Lottery Result 2023) ਪਾਈ ਗਈ ਸੀ ਜੋ ਕਿ ਢਾਈ ਕਰੋੜ ਦੀ ਸੀ ਅਤੇ ਕਿਹਾ ਕਿ ਹੋਲੀ ਵਾਲੇ ਦਿਨ ਇਹ ਲੋਟਰੀ ਕੱਢੀ ਗਈ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਦੇ ਉੱਥੋਂ ਕਈ ਲਾਟਰੀ ਨਿਕਲ ਚੁੱਕੀਆਂ ਹਨ।  

ਓਧਰ 2.5 ਕਰੋੜ ਲਾਟਰੀ ਵਾਲੇ ਵਿਅਕਤੀ ਨੇ ਕਿਹਾ ਕਿ ਉਸ ਨੂੰ ਕਾਫੀ ਖੁਸ਼ੀ ਮਹਿਸੂਸ ਹੋਈ ਹੈ। ਉਹਨਾਂ ਨੇ ਕਿਹਾ ਕਿ ਉਹ ਦਿੱਲੀ ਵਿੱਚ ਹੋਜਰੀ ਫੈਕਟਰੀ ਕਟਰ ਮਾਸਟਰ ਦਾ ਕੰਮ ਕਰਦਾ ਹੈ ਅਤੇ ਉਸਦੇ ਪਰਿਵਾਰ ਵਿੱਚ ਬੇਟੀ ਅਤੇ ਬੇਟਾ ਹੈ।ਉਹਨਾਂ ਨੇ ਕਿਹਾ ਕਿ ਉਸਦਾ ਪਹਿਲਾ ਸੁਪਨਾ ਘਰ ਖਰੀਦਣਾ ਹ ਅਤੇ ਉਸ ਤੋਂ ਬਾਅਦ ਕੰਮ ਨੂੰ ਸੈੱਟ ਕਰਨਾ ਹੈ।

(ਭਰਤ ਸ਼ਰਮਾ ਦੀ ਰਿਪੋਰਟ)

Trending news