Punjab News: ਸਕਾਰਪੀਓ ਗੱਡੀ ਨੂੰ ਅਚਾਨਕ ਲੱਗੀ ਭਿਆਨਕ ਅੱਗ, ਕਾਰ ਸਵਾਰ ਬਾਲ- ਬਾਲ ਬਚੇ
Advertisement
Article Detail0/zeephh/zeephh1903505

Punjab News: ਸਕਾਰਪੀਓ ਗੱਡੀ ਨੂੰ ਅਚਾਨਕ ਲੱਗੀ ਭਿਆਨਕ ਅੱਗ, ਕਾਰ ਸਵਾਰ ਬਾਲ- ਬਾਲ ਬਚੇ

Sri Kiratpur Sahib car Fire news: ਇਸ ਤੋਂ ਪਹਿਲਾਂ ਕਿ ਗੱਡੀ ਵਿੱਚੋਂ ਉੱਤਰ ਪਾਉਂਦੇ ਕਿ ਗੱਡੀ ਵਿੱਚ ਉਹਨਾਂ ਨੇ ਵੇਖਿਆ ਕਿ ਗੱਡੀ ਨੂੰ ਅੱਗ ਲੱਗੀ ਹੋਈ ਸੀ ਤੇ ਉਹਨਾਂ ਨੇ ਜਲਦੀ ਜਲਦੀ ਕਾਰ ਦਾ ਸ਼ੀਸ਼ਾ ਖੋਲ ਕੇ ਆਪਣੀ ਜਾਨ ਬਚਾਈ।

 

Punjab News: ਸਕਾਰਪੀਓ ਗੱਡੀ ਨੂੰ ਅਚਾਨਕ ਲੱਗੀ ਭਿਆਨਕ ਅੱਗ, ਕਾਰ ਸਵਾਰ ਬਾਲ- ਬਾਲ ਬਚੇ

Sri Kiratpur Sahib car Fire news: ਚੰਡੀਗੜ੍ਹ ਮਨਾਲੀ ਮੁੱਖ ਮਾਰਗ ਤੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਸਕਾਰਪੀਓ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਗੱਡੀ ਵਿੱਚ ਦੋ ਜਣੇ ਬੈਠੇ ਹੋਏ ਸਨ ਤੇ ਹਰਿਆਣੇ ਤੋਂ ਉਹ ਹਿਮਾਚਲ ਮਨਾਲੀ ਵੱਲ ਜਾ ਰਹੇ ਸਨ। ਇਸ ਦੌਰਾਨ  ਕੀਰਤਪੁਰ ਸਾਹਿਬ ਦੇ ਕੋਲ ਰਿਲਾਇੰਸ ਦੇ ਪੈਟਰੋਲ ਪੰਪ ਤੋਂ ਤੇਲ ਭਰਾਉਣ ਤੋਂ ਬਾਅਦ ਇਹ ਸਕਾਰਪੀਓ ਮਨਾਲੀ ਵੱਲ ਨੂੰ ਜਾਣ ਲੱਗੀ ਤਾਂ ਕੁਝ ਹੀ ਦੂਰੀ ਤੇ ਇਹਨਾਂ ਨੂੰ ਗੱਡੀ ਵਿੱਚੋਂ ਕੁਝ ਆਵਾਜ਼ ਆਉਣ ਲੱਗੀ ਜਿਸ ਨੂੰ ਦੇਖਣ ਲਈ ਇਹਨਾਂ ਨੇ ਗੱਡੀ ਨੂੰ ਹੋਲੀ ਕੀਤਾ। 

ਇਸ ਤੋਂ ਪਹਿਲਾਂ ਕਿ ਗੱਡੀ ਵਿੱਚੋਂ ਉੱਤਰ ਪਾਉਂਦੇ ਕਿ ਗੱਡੀ ਵਿੱਚ ਉਹਨਾਂ ਨੇ ਵੇਖਿਆ ਕਿ ਗੱਡੀ ਨੂੰ ਅੱਗ ਲੱਗੀ ਹੋਈ ਸੀ ਤੇ ਉਹਨਾਂ ਨੇ ਜਲਦੀ ਜਲਦੀ ਕਾਰ ਦਾ ਸ਼ੀਸ਼ਾ ਖੋਲ ਕੇ ਆਪਣੀ ਜਾਨ ਬਚਾਈ। ਦੇਖਦੇ ਹੀ ਦੇਖਦੇ ਗੱਡੀ ਅੱਗ ਦਾ ਗੋਲਾ ਬਣ ਗਈ ਤੇ ਸੜ ਕੇ ਸਵਾਹ ਹੋ ਗਈ। ਗੱਡੀ ਵਿੱਚ ਦੋ ਸਵਾਰ ਦੋਨੋਂ ਠੀਕ ਠਾਕ ਹਨ। ਅੱਗ ਲੱਗਣ ਦਾ ਕਾਰਨ ਹਾਲੇ ਤੱਕ ਕੁਝ ਵੀ ਨਹੀਂ ਪਤਾ ਲੱਗਿਆ।

ਇਹ ਵੀ ਪੜ੍ਹੋ:  Punjab News:ਅਧਿਆਪਕਾਂ ਯੂਨੀਅਨ ਦਾ ਵੱਡਾ ਬਿਆਨ- ਸਰਕਾਰ ਨੇ ਨਹੀਂ ਕੀਤੇ ਪੱਕੇ, ਸਿਰਫ਼ ਤਨਖ਼ਾਹ 'ਚ ਹੋਇਆ ਵਾਧਾ
 

 

Trending news