ਪਰਿਵਾਰਾਂ ਵੱਲੋਂ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਗਿਆ ਹੈ ਅਤੇ ਨਾਲ ਹੀ ਕਮਲ ਮਾਂਗਟ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਮੁੱਦੇ ਨੂੰ ਲਗਾਤਾਰ ਚੁੱਕਿਆ ਅਤੇ ਸਰਕਾਰਾਂ ਦੇ ਖ਼ਿਲਾਫ਼ ਲੜਾਈ ਵੀ ਲੜੀ।
Trending Photos
Punjab Pearl Group Chit Fund Scam news: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਰਲ ਗਰੁੱਪ ਦੀ ਜ਼ਮੀਨਾਂ ਕਬਜ਼ੇ 'ਚ ਲੈਕੇ ਲੋਕਾਂ ਦੇ ਪੈਸੇ ਮੋੜਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸਦੇ ਨਾਲ ਉਮਰ ਭਰ ਦੀ ਕਮਾਈ ਗਵਾਉਣ ਵਾਲਿਆਂ ਨੂੰ ਇੱਕ ਆਸ ਬੱਝੀ ਹੈ। ਦੱਸ ਦਈਏ ਕਿ ਇਹ 60 ਹਜ਼ਾਰ ਕਰੋੜ ਦਾ ਚਿੱਟ ਫੰਡ ਘੁਟਾਲਾ ਹੈ।
ਪਰਲ ਗਰੁੱਪ ਵੱਲੋਂ ਚਿੱਟ ਫੰਡ ਘੁਟਾਲੇ ਦੇ ਵਿੱਚ ਕੀਤੇ ਘਪਲੇ ਨੂੰ ਲੈ ਕੇ ਹੁਣ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਪਰਲ ਗਰੁੱਪ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰਕੇ, ਉਨ੍ਹਾਂ ਦੇ ਪੈਸੇ ਪੰਜਾਬ ਦੇ ਲੋਕਾਂ ਨੂੰ ਮੋੜਨ ਦਾ ਐਲਾਨ ਕਰ ਦਿੱਤਾ ਗਿਆ ਹੈ।
ਦੇਸ਼ ਭਰ 'ਚੋਂ 5 ਕਰੋੜ ਤੋਂ ਵੱਧ ਲੋਕਾਂ ਨੇ ਪਰਲ ਕੰਪਨੀ ਦੇ ਵਿੱਚ ਨਿਵੇਸ਼ ਕੀਤਾ ਸੀ ਤੇ ਲੋਕਾਂ ਦੇ ਕਰੋੜਾਂ ਰੁਪਏ ਦਾ ਗਬਨ ਕਰਨ ਵਾਲੀ ਇਸ ਕੰਪਨੀ ਦੇ ਮਾਲਕ ਨਿਰਮਲ ਸਿੰਘ ਭੰਗੂ ਜੇਲ੍ਹ ਦੇ ਵਿੱਚ ਹੈ। ਹੁਣ ਮੁੱਖ ਮੰਤਰੀ ਨੇ ਲੋਕਾਂ ਨੂੰ ਇਨਸਾਫ ਦਵਾਉਣ ਦਾ ਫੈਸਲਾ ਕੀਤਾ ਹੈ। (Punjab Pearl Group Chit Fund Scam news)
ਲੁਧਿਆਣਾ ਦੇ ਵਿੱਚ ਵੀ ਪਿੰਡਾਂ ਦੇ ਅੰਦਰ ਪਰਲ ਗਰੁੱਪ ਵੱਲੋਂ ਲੋਕਾਂ ਦੇ ਨਾਲ ਠੱਗੀ ਮਾਰੀ ਗਈ ਸੀ ਤੇ ਉਨ੍ਹਾਂ ਨੂੰ ਵੀ ਆਸ ਬਝੀ ਹੈ। ਲੁਧਿਆਣਾ ਦੇ ਧੰਨਸੂ 'ਚ ਪਰਲ ਗਰੁੱਪ ਦੀ ਸੈਂਕੜੇ ਏਕੜ ਪ੍ਰਾਈਮ ਲੋਕੇਸ਼ਨ ਤੇ ਪਈ ਹੈ ਜਿਸ 'ਤੇ ਸਭ ਤੋਂ ਪਹਿਲਾਂ ਕਬਜ਼ਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪਰਲ ਗਰੁੱਪ ਦੇ ਘੁਟਾਲੇ ਨੂੰ ਲੈਕੇ ਲੋਕਾਂ ਨੂੰ ਇਨਸਾਫ਼ ਦਵਾਉਣ ਦੇ ਲਈ ਕਮਲ ਮਾਂਗਟ ਵੱਲੋਂ ਮੁਹਿੰਮ ਸ਼ੁਰੂ ਕੀਤੀ ਗਈ ਸੀ।
ਇਹ ਵੀ ਪੜ੍ਹੋ: Punjab News: ਉੱਚ ਯੋਗਤਾ ਦੇ ਬਾਵਜੂਦ ਨੌਜਵਾਨ ਮੁੰਡੇ ਤੇ ਕੁੜੀਆਂ ਕਰ ਰਹੇ ਹਨ ਝੋਨੇ ਦੀ ਲੁਆਈ, ਜਾਣੋ ਵਜ੍ਹਾ
5 ਸਾਲ ਤੋਂ ਇਸ ਮਾਮਲੇ 'ਚ ਲਗਾਤਾਰ 2 ਪਰਚੇ ਪਵਾਉਣ ਤੋਂ ਬਾਅਦ ਹੁਣ ਉਨ੍ਹਾਂ ਇਸ ਮੁਹਿੰਮ ਨੂੰ ਬੂਰ ਪਿਆ ਹੈ। ਇਸ ਮਾਮਲੇ ਨੂੰ ਲੈਕੇ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ ਦੱਸਿਆ ਕਿ ਸਾਡੀ ਉਮਰ ਭਰ ਦੀ ਕਮਾਈ ਪਰਲ ਗਰੁੱਪ ਦੇ ਵਿੱਚ ਲੱਗੀ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਨਾਲ ਧੋਖਾ ਹੋ ਗਿਆ ਅਤੇ ਉਹਨਾਂ ਦੀ ਉਮਰ ਭਰ ਦੀ ਕਮਾਈ ਬਰਬਾਦ ਹੋ ਗਈ। ਪਰ ਹੁਣ ਮੁੱਖ ਮੰਤਰੀ ਪੰਜਾਬ ਦੇ ਐਲਾਨ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਆਸ ਬੱਝੀ ਹੈ ਕਿ ਉਹਨਾਂ ਨੂੰ ਇਨਸਾਫ ਮਿਲੇਗਾ ਅਤੇ ਉਨ੍ਹਾਂ ਦੀ ਉਮਰ ਭਰ ਦੀ ਕਮਾਈ ਜਿਹੜੀ ਉਨ੍ਹਾਂ ਨੇ ਪਰਲਜ਼ ਕੰਪਨੀ ਦੇ ਵਿੱਚ ਲਗਾਈ ਸੀ ਉਹ ਹੁਣ ਉਹਨਾਂ ਨੂੰ ਮਿਲ ਜਾਵੇਗੀ।
ਪਰਿਵਾਰਾਂ ਵੱਲੋਂ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਗਿਆ ਹੈ ਅਤੇ ਨਾਲ ਹੀ ਕਮਲ ਮਾਂਗਟ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਮੁੱਦੇ ਨੂੰ ਲਗਾਤਾਰ ਚੁੱਕਿਆ ਅਤੇ ਸਰਕਾਰਾਂ ਦੇ ਖ਼ਿਲਾਫ਼ ਲੜਾਈ ਵੀ ਲੜੀ।
ਇਹ ਵੀ ਪੜ੍ਹੋ: Gurbani Free Broadcast Row: ਐਸਜੀਪੀਸੀ ਆਪਣੇ ਪੱਧਰ 'ਤੇ ਕਰੇਗੀ ਗੁਰਬਾਣੀ ਦਾ ਪ੍ਰਸਾਰਣ, ਯੂਟਿਊਬ ਚੈਨਲ ਖੋਲ੍ਹਣ ਦੀ ਯੋਜਨਾ