Punjabi University Fire News: ਵੱਡੀ ਖ਼ਬਰ! ਪੰਜਾਬੀ ਯੂਨੀਵਰਸਿਟੀ ਦੇ ਪ੍ਰੀਖਿਆ ਸ਼ਾਖਾ ’ਚ ਲੱਗੀ ਭਿਆਨਕ ਅੱਗ!
Advertisement
Article Detail0/zeephh/zeephh1710344

Punjabi University Fire News: ਵੱਡੀ ਖ਼ਬਰ! ਪੰਜਾਬੀ ਯੂਨੀਵਰਸਿਟੀ ਦੇ ਪ੍ਰੀਖਿਆ ਸ਼ਾਖਾ ’ਚ ਲੱਗੀ ਭਿਆਨਕ ਅੱਗ!

Punjab's Patiala Latest News Today: ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਕਰਕੇ ਇਹ ਅੱਗ ਲੱਗੀ ਸੀ।   

Punjabi University Fire News: ਵੱਡੀ ਖ਼ਬਰ! ਪੰਜਾਬੀ ਯੂਨੀਵਰਸਿਟੀ ਦੇ ਪ੍ਰੀਖਿਆ ਸ਼ਾਖਾ ’ਚ ਲੱਗੀ ਭਿਆਨਕ ਅੱਗ!

Punjabi University Fire News: ਪੰਜਾਬ ਦੇ ਪਟਿਆਲਾ ਜ਼ਿਲ੍ਹੇ (Punjab's Patiala Latest News Today) ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਪਟਿਆਲਾ ਪੰਜਾਬੀ ਯੂਨੀਵਰਸਟੀ ਦੀ ਪ੍ਰੀਖਿਆ ਸ਼ਾਖਾ ਦੀ ਤੀਸਰੀ ਮੰਜਿਲ 'ਤੇ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਮੌਕੇ 'ਤੇ ਦਮਕਲ ਦੀਆਂ ਗੱਡੀਆਂ ਪਹੁੰਚੀਆਂ ਅਤੇ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। 

ਇਸ ਦੌਰਾਨ 2 ਸੁਰੱਖਿਆ ਕਰਮਚਾਰੀਆਂ ਦੇ ਬੇਹੋਸ਼ ਹੋਣ ਦੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਕਰਕੇ ਇਹ ਅੱਗ ਲੱਗੀ ਸੀ।  (Punjab's Patiala Latest News Today) 

ਬੇਹੋਸ਼ ਹੋਣ ਵਾਲੇ 2 ਲੋਕ ਯੂਨੀਵਰਸਿਟੀ ਦੇ ਹੀ ਸੁਰੱਖਿਆ ਗਾਰਡ ਦੱਸੇ ਜਾ ਰਹੇ ਹਨ, ਜੋ ਅੱਗ ਲੱਗਣ ਤੋਂ ਬਾਅਦ ਧੂੰਏਂ ਕਾਰਨ ਬੇਹੋਸ਼ ਹੋ ਗਏ ਸਨ। ਪਟਿਆਲਾ ਯੂਨੀਵਰਸਿਟੀ ਵਿੱਚ ਅਚਾਨਕ ਅੱਗ (Punjabi University Fire News) ਲੱਗਣ ਕਾਰਨ ਉੱਥੇ ਭਗਦੜ ਮੱਚ ਗਈ।  

ਇਹ ਵੀ ਪੜ੍ਹੋ: Faridkot Immigration scam: ਫਰੀਦਕੋਟ ਦੀ ਇੱਕ ਨਿੱਜੀ ਇਮੀਗ੍ਰੇਸ਼ਨ ਸੰਸਥਾ ਦਾ ਮੁਖੀ ਕਰੋੜਾਂ ਰੁਪਏ ਦੀ 'ਠੱਗੀ' ਮਾਰ ਕੇ ਹੋਇਆ ਫਰਾਰ!  

ਯੂਨੀਵਰਸਿਟੀ 'ਚ ਅੱਗ ਲੱਗਣ ਕਾਰਨ ਸਾਰਾ ਰਿਕਾਰਡ ਸੜ ਕੇ ਸੁਆਹ ਹੋ ਗਿਆ। ਦੱਸਣਯੋਗ ਹੈ ਕਿ ਇਸ ਸਮੇਂ ਯੂਨੀਵਰਸਿਟੀ 'ਚ ਪ੍ਰੀਖਿਆਵਾਂ ਵੀ ਚੱਲ ਰਹੀਆਂ ਹਨ ਅਤੇ ਇਸ ਸਮੇਂ ਬੱਚਿਆਂ ਲਈ ਅੱਗ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਅੱਗ ਲੱਗਣ ਕਾਰਨ ਉੱਥੇ ਸਾਰਾ ਰਿਕਾਰਡ ਸੜ ਗਿਆ ਹੈ।  

ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਲੱਗਣ ਦੀ ਘਟਨਾ ਸਵੇਰੇ 7 ਵਜੇ ਦੇ ਕਰੀਬ ਵਾਪਰੀ ਜਦੋਂ ਯੂਨੀਵਰਸਿਟੀ ਵਿੱਚ ਕੋਈ ਵੀ ਬੱਚਾ ਮੌਜੂਦ ਨਹੀਂ ਸੀ। ਇਸ ਕਰਕੇ ਕਿਸੇ ਵੀ ਬੱਚੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। 

ਇਹ ਵੀ ਪੜ੍ਹੋ: PSEB Class 12th Board Result 2023: 12ਵੀਂ 'ਚ ਅੱਵਲ ਵਿਦਿਆਥਣਾਂ ਨੂੰ ਪੰਜਾਬ ਸਰਕਾਰ ਵੱਲੋਂ ਮਿਲੇਗਾ ਇਨਾਮ!  

Trending news