ਫਿਰੋਜ਼ਪੁਰ ਵਿਖੇ ਲੇਡੀ ਕਾਂਸਟੇਬਲ ਨੂੰ ਗੋਲੀ ਮਾਰਨ ਤੋਂ ਬਾਅਦ ਪੁਲਿਸ ਵਿੱਚ ਤੈਨਾਤ ਗੁਰਸੇਵਕ ਸਿੰਘ ਨੇ ਖੁਦ ਨੂੰ ਵੀ ਗੋਲੀ ਮਾਰੀ ਦਿੱਤੀ
Trending Photos
Woman Constable Shot Dead In Ferozepur: ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਇੱਕ ਮਹਿਲਾ ਕਾਂਸਟੇਬਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਉਸ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਮਾਮਲਾ ਫ਼ਿਰੋਜ਼ਪੁਰ ਛਾਉਣੀ ਦਾ ਹੈ। ਇਸ ਗੱਲ ਦਾ ਪਤਾ ਲੱਗਦਿਆਂ ਹੀ ਪੁਲਿਸ 'ਚ ਹੜਕੰਪ ਮੱਚ ਗਿਆ। ਮੌਕੇ 'ਤੇ ਪਹੁੰਚ ਕੇ ਦੋਵਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਪੂਰੇ ਮਾਮਲੇ ਦੇ ਪਿੱਛੇ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਗੁਰਸੇਵਕ ਵੱਲੋਂ ਆਪਣੀ ਸਰਵਿਸ ਰਿਵਾਲਵਰ ਨਾਲ ਪਹਿਲਾਂ ਕੈਂਸਟੇਬਲ ਅਮਨਦੀਪ ਕੌਰ ਨੂੰ ਗੋਲੀ ਮਾਰੀ ਉਸ ਤੋਂ ਬਾਅਦ ਮੋਗਾ ਆ ਕੇ ਆਪਣੀ ਹੀ ਗੱਡੀ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਲਈ।ਲੇਡੀ ਕਾਂਸਟੇਬਲ ਅਮਨਦੀਪ ਕੌਰ ਜੋ ਕਿ ਫਿਰੋਜ਼ਪੁਰ ਕੈਂਟ ਥਾਣੇ ਵਿੱਚ ਤਾਇਨਾਤ ਸੀ। ਜਦੋਂਕਿ ਗੋਲੀ ਮਾਰਨ ਵਾਲਾ ਕਾਂਸਟੇਬਲ ਗੁਰਸੇਵਕ ਸਿੰਘ ਫਿਰੋਜ਼ਪੁਰ ਪੁਲੀਸ ਲਾਈਨ ਵਿੱਚ ਤਾਇਨਾਤ ਸੀ।
ਇਹ ਵੀ ਪੜ੍ਹੋ: ਵਿਰੋਧ ਵਿਚਾਲੇ ਪੰਜਾਬ 'ਚ ਰਾਮ ਰਹੀਮ ਦਾ ਸਮਾਗਮ! ਲੱਖਾ ਦੀ ਤਦਾਦ 'ਚ ਲੋਕ ਸ਼ਾਮਿਲ
ਡਾਕਟਰ ਕਰਨ ਮਿੱਤਲ ਨੇ ਦੱਸਿਆ ਕੇ ਮ੍ਰਿਤਕ ਦਾ ਨਾਮ ਗੁਰਸੇਵਕ ਸਿੰਘ ਹੈ ਜਿਸ ਦੀ ਉਮਰ 32 ਸਾਲ ਅਤੇ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ। ਡਾਕਟਰ ਦੱਸਿਆ ਕਿ ਨੌਜਵਾਨ ਗੁਰਸੇਵਕ ਸਿੰਘ ਨੂੰ ਮ੍ਰਿਤਕ ਸਿਵਲ ਹਸਪਤਾਲ (Woman Constable Shot Dead In Ferozepur) ਲਿਆਂਦਾ ਗਿਆ ਸੀ ਜਿਸ ਦੀ ਲਾਸ਼ ਨੂੰ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਐਤਵਾਰ ਰਾਤ ਅਮਨਦੀਪ ਕੌਰ ਥਾਣੇ ਤੋਂ ਡਿਊਟੀ ਖਤਮ ਕਰਕੇ ਐਕਟਿਵਾ 'ਤੇ ਘਰ ਪਰਤ ਰਹੀ ਸੀ। ਜਦੋਂ ਉਹ ਬਾਬਾ ਸ਼ੇਰ ਸ਼ਾਹ ਵਲੀ ਪੀਰ ਦੇ ਕੋਲ ਪਹੁੰਚੀ ਤਾਂ ਗੁਰਸੇਵਕ ਕਾਰ ਵਿੱਚ ਆ ਗਿਆ। ਉਸ ਨੇ ਅਮਨਦੀਪ ਦੀ ਐਕਟਿਵਾ ਨੂੰ (Woman Constable Shot Dead In Ferozepur) ਕਾਰ ਨਾਲ ਟੱਕਰ ਮਾਰ ਦਿੱਤੀ। ਫਿਰ ਉਸ ਨੇ ਕਾਰ ਤੋਂ ਹੇਠਾਂ ਉਤਰ ਕੇ ਅਮਨਦੀਪ 'ਤੇ ਪੰਜ ਗੋਲੀਆਂ ਮਾਰ ਦਿੱਤੀਆਂ। ਜਿਸ ਤੋਂ ਬਾਅਦ ਉਹ ਉਥੋਂ ਫਰਾਰ ਹੋ ਗਿਆ। ਅਮਨਦੀਪ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।