Punjab News: ਪੱਛਮੀ ਬੰਗਾਲ 'ਚ ਸਿੱਖ IPS ਅਧਿਕਾਰੀ ਨੂੰ ਨਫਰਤੀ ਨਸਲੀ ਟਿੱਪਣੀਆਂ ਦੀ ਗਿਆਨੀ ਰਘਬੀਰ ਤੇ CM ਮਾਨ ਨੇ ਕੀਤੀ ਕਰੜੀ ਨਿੰਦਾ
Advertisement

Punjab News: ਪੱਛਮੀ ਬੰਗਾਲ 'ਚ ਸਿੱਖ IPS ਅਧਿਕਾਰੀ ਨੂੰ ਨਫਰਤੀ ਨਸਲੀ ਟਿੱਪਣੀਆਂ ਦੀ ਗਿਆਨੀ ਰਘਬੀਰ ਤੇ CM ਮਾਨ ਨੇ ਕੀਤੀ ਕਰੜੀ ਨਿੰਦਾ

   ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪੱਛਮੀ ਬੰਗਾਲ ਵਿਚ ਇਕ ਸਿੱਖ ਆਈਪੀਐਸ ਅਧਿਕਾਰੀ ਨੂੰ ਕੁਝ ਸਥਾਨਕ ਲੋਕਾਂ ਵਲੋਂ ਨਫਰਤੀ ਨਸਲੀ ਟਿੱਪਣੀਆਂ ਕਰਨ ਦੀ ਘਟਨਾ ਅਤਿ ਨਿੰਦਣਯੋਗ ਹੈ। ਇਸ ਦੇਸ਼ ਦੀ ਏਕਤਾ, ਅਖੰਡਤਾ, ਸੱਭਿਆਚਾਰਕ, ਵਿਚਾਰਧਾਰਕ ਤੇ ਵਿਸ਼ਵਾਸਾਂ ਦੀ ਰੱਖਿਆ ਲਈ ਸਿੱਖ ਕੌਮ ਦੀ ਦੇਣ ਨੂੰ ਕ

Punjab News: ਪੱਛਮੀ ਬੰਗਾਲ 'ਚ ਸਿੱਖ IPS ਅਧਿਕਾਰੀ ਨੂੰ ਨਫਰਤੀ ਨਸਲੀ ਟਿੱਪਣੀਆਂ ਦੀ ਗਿਆਨੀ ਰਘਬੀਰ ਤੇ CM ਮਾਨ ਨੇ ਕੀਤੀ ਕਰੜੀ ਨਿੰਦਾ

Punjab News:   ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪੱਛਮੀ ਬੰਗਾਲ ਵਿਚ ਇਕ ਸਿੱਖ ਆਈਪੀਐਸ ਅਧਿਕਾਰੀ ਨੂੰ ਕੁਝ ਸਥਾਨਕ ਲੋਕਾਂ ਵਲੋਂ ਨਫਰਤੀ ਨਸਲੀ ਟਿੱਪਣੀਆਂ ਕਰਨ ਦੀ ਘਟਨਾ ਅਤਿ ਨਿੰਦਣਯੋਗ ਹੈ। ਇਸ ਦੇਸ਼ ਦੀ ਏਕਤਾ, ਅਖੰਡਤਾ, ਸੱਭਿਆਚਾਰਕ, ਵਿਚਾਰਧਾਰਕ ਤੇ ਵਿਸ਼ਵਾਸਾਂ ਦੀ ਰੱਖਿਆ ਲਈ ਸਿੱਖ ਕੌਮ ਦੀ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਦੇਸ਼ ਨੂੰ ਹਜ਼ਾਰਾਂ ਸਾਲਾਂ ਦੀ ਗੁਲਾਮੀ ਤੋਂ ਆਜ਼ਾਦੀ ਦਿਵਾਉਣ ਲਈ ਦਸ ਗੁਰੂ ਸਾਹਿਬਾਨ ਦੀ ਮਹਾਨ ਰੂਹਾਨੀ ਪ੍ਰੇਰਨਾ ਅਤੇ ਬਹਾਦਰ ਸਿੱਖ ਜਰਨੈਲਾਂ ਦੀ ਅਦੁੱਤੀ ਦੇਣ ਰਹੀ ਹੈ। ਅੱਜ ਵੀ ਦੇਸ਼ ਦੀਆਂ ਸਰਹੱਦਾਂ ਦੀ ਰਖਵਾਲੀ ਅਤੇ ਆਰਥਿਕ ਉਨਤੀ ਵਿਚ ਸਿੱਖਾਂ ਦਾ ਸਭ ਤੋਂ ਵੱਧ ਤੇ ਮਹੱਤਵਪੂਰਨ ਯੋਗਦਾਨ ਹੈ। 

ਕਿਸੇ ਸਿੱਖ ਆਈਪੀਐਸ ਅਧਿਕਾਰੀ ਨੂੰ ਨਸਲਵਾਦ ਦੀ ਭਾਵਨਾ ਨਾਲ ਨਫਰਤੀ ਟਿੱਪਣੀਆਂ ਕਰਨਾ, ਨਾ ਸਿਰਫ ਸਿੱਖਾਂ ਦੀਆਂ ਭਾਵਨਾਵਾਂ ਨੂੰ ਅਸਹਿ ਸੱਟ ਮਾਰਨ ਵਾਲੀ ਘਟਨਾ ਹੈ, ਬਲਕਿ ਇਹ ਵਰਤਾਰਾ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਵੀ ਹਿਤ ਵਿਚ ਨਹੀਂ ਹੈ। ਸਿੱਖ ਆਈਪੀਐਸ ਅਧਿਕਾਰੀ ਨੂੰ ਨਫਰਤੀ ਨਸਲੀ ਟਿੱਪਣੀ ਕਰਕੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਦੇਸ਼ ਦੀਆਂ ਸਿਵਲ ਸੇਵਾਵਾਂ ਤੇ ਮਹੱਤਵਪੂਰਨ ਖੇਤਰਾਂ ਵਿਚ ਆਪਣੀ ਮਿਹਨਤ, ਇਮਾਨਦਾਰੀ ਤੇ ਲਿਆਕਤ ਨਾਲ ਸੇਵਾ ਕਰਨ ਵਾਲੇ ਸਿੱਖਾਂ ਦੇ ਇਮਾਨ ਤੇ ਮਨੋਬਲ ਨੂੰ ਸੱਟ ਮਾਰਨ ਵਾਲੇ ਲੋਕਾਂ ਦੇ ਖ਼ਿਲਾਫ਼ ਸਰਕਾਰ ਨੂੰ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।

ਬੰਗਾਲ ਦੇ ਸਿੱਖ IPS ਅਫਸਰ ਨੂੰ ਭਾਜਪਾ ਦੇ ਨੇਤਾ ਵੱਲੋਂ ਦੇਸ਼ ਵਿਰੋਧੀ ਕਹਿਣਾ ਬਹੁਤ ਹੀ ਨਿੰਦਣਯੋਗ ਹੈ ..ਸ਼ਾਇਦ ਭਾਜਪਾ ਨੂੰ ਪਤਾ ਨਹੀਂ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਅਤੇ ਅੱਜ ਤੱਕ ਆਜ਼ਾਦੀ ਨੂੰ ਕਾਇਮ ਰੱਖਣ ਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ ਹਨ..ਭਾਜਪਾ ਨੂੰ ਪੰਜਾਬੀਆਂ ਤੋਂ ਮਾਫੀ ਮੰਗਣੀ ਚਾਹੀਦੀ ਹੈ..

ਇਹ ਵੀ ਪੜ੍ਹੋ: Sarwan Singh Pandher Video: ਪੰਧੇਰ ਦੀ PM ਮੋਦੀ ਨੂੰ ਅਪੀਲਲ ਸੰਵਿਧਾਨ ਦੀ ਰੱਖਿਆ ਤੇ ਸ਼ਾਂਤੀ ਨਾਲ ਦਿੱਲੀ ਵੱਲ ਜਾਣ ਦਿਓ

ਜਾਣੋ ਪੂਰਾ ਮਾਮਲਾ 

ਪੱਛਮੀ ਬੰਗਾਲ ਵਿੱਚ ਇੱਕ ਆਈਪੀਐੱਸ ਅਫ਼ਸਰ ਨੇ ਇਲਜ਼ਾਮ ਲਾਇਆ ਹੈ। ਦਰਅਸ ਉਹਨਾਂ ਨੇ ਕਿਹਾ ਕਿ  ਉਨ੍ਹਾਂ ਨੂੰ ਡਿਊਟੀ ਵੇਲੇ ਇੱਕ ਭਾਜਪਾ ਆਗੂ ਨੇ ‘ਖਾਲਿਸਤਾਨੀ’ ਕਿਹਾ ਹੈ। ਭਾਜਪਾ ਵੱਲੋਂ ਇਸ ਇਲਜ਼ਾਮ ਨੂੰ ਨਕਾਰਿਆ ਗਿਆ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਕਾਂਗਰਸ ਵੱਲੋਂ ਇਸ ਮਸਲੇ ਉੱਤੇ ਭਾਜਪਾ ਦੀ ਨਿਖੇਧੀ ਕੀਤੀ ਹੈ। ਦਰਅਸਲ ਪਿਛਲੇ ਕੁਝ ਦਿਨਾਂ ਤੋਂ ਪੱਛਮੀ ਬੰਗਾਲ ਦੇ ਸੰਦੇਸ਼ਖਾਲੀ ਵਿੱਚ ਹਿੰਸਾ ਭੜਕੀ ਹੋਈ ਹੈ। ਇਹ ਹਿੰਸਾ ਟੀਐੱਮਸੀ ਦੇ ਆਗੂ ਸ਼ੇਖ ਸ਼ਾਹਜਹਾਂ ਉੱਪਰ ਇੱਕ ਔਰਤ ਵੱਲੋਂ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਾਉਣ ਮਗਰੋਂ ਭੜਕੀ ਸੀ ਜਿਸ ਤੋਂ ਬਾਅਦ ਭਾਜਪਾ ਆਗੂ ਤੇ ਵਰਕਰ ਲਗਾਤਾਰ ਟੀਐੱਮਸੀ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ।

20 ਫਰਵਰੀ ਨੂੰ ਵੀ ਭਾਜਪਾ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਸੰਦੇਸ਼ਖਾਲੀ ਜਾ ਰਹੇ ਸਨ, ਜਿਸ ਦੌਰਾਨ ਭਾਜਪਾ ਵਰਕਰਾਂ ਤੇ ਪੁਲਿਸ ਅਧਿਕਾਰੀ ਵਿਚਾਲੇ ਬਹਿਸ ਹੋਣ ਦਾ ਇੱਕ ਵੀਡੀਓ ਸਾਹਮਣੇ ਆਇਆ। ਉਸ ਵੀਡੀਓ ਵਿੱਚ ਆਈਪੀਸੀਐਸ ਅਧਿਕਾਰੀ ਜਸਪ੍ਰੀਤ ਸਿੰਘ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਉਨ੍ਹਾਂ ਨੂੰ ਭਾਜਪਾ ਆਗੂ ਵੱਲੋਂ ਖਾਲਿਸਤਾਨੀ ਕਿਹਾ ਗਿਆ। 

ਇਹ ਵੀ ਪੜ੍ਹੋ:  Chandigarh News: ਕਿਸਾਨਾਂ ਦੀ ਪਲਾਨਿੰਗ ਨੂੰ ਦੇਖ ਕੇ ਹਰਿਆਣਾ ਦੇ DGP ਨੇ ਪੰਜਾਬ ਨੂੰ ਲਿਖਿਆ ਪੱਤਰ, ਆਖੀ ਇਹ ਗੱਲ 

Trending news