Zira fight video: ਜ਼ੀਰਾ ਦੇ ਕਸਬਾ ਮਲਾਵਾਲਾ ਵਿੱਚ ਨਸ਼ਾ ਵੇਚਣ ਵਾਲਿਆਂ ਖਿਲਾਫ਼ ਅਵਾਜ਼ ਚੁੱਕਣ ਵਾਲੇ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਹੈ।
Trending Photos
Punjabi News: ਪੰਜਾਬ ਵਿੱਚ ਵਹਿਦੇ ਨਸ਼ੇ ਰੁਪੀ 6ਵੇਂ ਦਰਿਆ ਨੂੰ ਠੱਲ੍ਹ ਪਾਉਣ ਲਈ ਬੇਸ਼ੱਕ ਸਰਕਾਰਾਂ ਲੰਬੇ ਸਮੇਂ ਤੋਂ ਫ਼ੇਲ੍ਹ ਚੱਲ ਰਹੀਆਂ ਹਨ ਪਰ ਇਸ ਕੰਮ ਲਈ ਕੋਸ਼ਿਸ਼ ਕਰਨ ਵਾਲੇ ਨੌਜਵਾਨ ਵੀ ਨਾਕਾਮਯਾਬ ਹੋ ਰਹੇ ਹਨ ਕਿਉਂਕਿ ਨਸ਼ੇ ਦੇ ਵਪਾਰੀ ਉਹਨਾਂ ਦੀਆਂ ਕੋਸ਼ਿਸ਼ਾਂ ਵੀ ਸਿਰੇ ਨਹੀਂ ਚੜਨ ਦਿੰਦੇ। ਤਾਜਾ ਮਾਮਲਾ ਜੀਰਾ ਦੇ ਕਸਬਾ ਮੱਲਾਂਵਾਲਾ ਦਾ ਹੈ ਜਿੱਥੇ ਰਮੇਸ਼ ਕੁਮਾਰ ਨਾਂ ਦੇ ਵਿਅਕਤੀ ਵੱਲੋਂ ਜੋ ਨਸ਼ੇ ਦੇ ਖ਼ਿਲਾਫ਼ ਆਵਾਜ਼ ਚੁੱਕਦਾ ਸੀ ਅਤੇ ਵੀਡੀਓ ਬਣਾ ਕੇ ਪਾਉਂਦਾ ਸੀ ਉਸ ਦੀ ਕੁੱਟਮਾਰ ਕੀਤੀ ਗਈ।
ਇਸ ਦੀ ਜਾਣਕਾਰੀ ਦਿੰਦੇ ਹੋਏ ਰਮੇਸ਼ ਨੇ ਦੱਸਿਆ ਕਿ ਨਸ਼ਾ ਵੇਚਣ ਵਾਲੇ ਵਿਅਕਤੀਆਂ ਖ਼ਿਲਾਫ਼ ਪਹਿਲਾਂ ਕਈ ਵਾਰ ਵੀਡੀਓ ਬਣਾ ਕੇ ਪਾ ਚੁੱਕਾ ਹੈ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਇਹ ਸਭ ਪੁਲਿਸ ਦੀ ਮਿਲੀਭੁਗਤ ਹੈ। ਪੁਲਿਸ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਨੇ ਕਿਹਾ ਕਿ ਮੇਰੇ ਉਪਰ ਹਮਲਾ ਕੀਤਾ ਤੇ ਮੇਰੇ ਹੱਥ ਪੈਰ ਤੋੜ ਦਿੱਤੇ ਤੇ ਉਨ੍ਹਾਂ ਦੋਸ਼ੀਆਂ ਨੂੰ ਅਜੇ ਤੱਕ ਕੋਈ ਗ੍ਰਿਫਤਾਰ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ: PSPCL ਦਾ ਵੱਡਾ ਐਲਾਨ-1 ਮਾਰਚ ਤੋਂ ਸਰਕਾਰੀ ਵਿਭਾਗਾਂ 'ਚ ਲੱਗਣਗੇ ਪ੍ਰੀ-ਪੇਡ ਮੀਟਰ
ਜਦ ਇਸ ਬਾਰੇ ਥਾਨਾ ਮਲਾਵਾਲਾ ਦੇ SHO ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਅਪਣਾ ਪਲਾ ਝਾੜਦੇ ਹੋਏ ਇਸਨੂੰ ਆਪਸੀ ਰੰਜਿਸ਼ ਦਾ ਮਾਮਲਾ ਦੱਸਿਆ ਅਤੇ ਕਿਹਾ ਕਿ ਜਾਂਚ ਕਰਕੇ ਜੋ ਕਾਰਵਾਈ ਹੋਵੇਗੀ ਕਰ ਦਿੱਤੀ ਜਾਵੇਗੀ।
(ਰਾਜੇਸ਼ ਦੀ ਰਿਪੋਰਟ)