Punjab Flood News: ਬੀਤੀ ਰਾਤ ਹੋਈ ਭਾਰੀ ਬਰਸਾਤ ਕਾਰਨ ਘਰਾਂ ਵਿੱਚ ਪਾਣੀ ਵੜਿਆ ਅਤੇ ਓਥੇ ਨਾਲੇ ਦੀ ਪੁਲੀ ਟੁੱਟਣ ਨਾਲ ਲੋਕਾਂ ਦੀ ਆਵਾਜਾਈ ਠੱਪ ਹੋ ਗਈ। ਪੁਲੀ ਟੁੱਟਣ ਕਾਰਨ ਪੀਣ ਵਾਲੇ ਪਾਣੀ ਦੀ ਸਮੱਸਿਆ ਵੀ ਪੈਦਾ ਹੋ ਗਈ।
Trending Photos
Punjab Flood News: ਬੀਤੀ ਰਾਤ ਹੋਈ ਭਾਰੀ ਬਾਰਿਸ਼ ਨੇ ਨੰਗਲ ਦੇ ਵੱਖ-ਵੱਖ ਇਲਾਕਿਆਂ 'ਚ ਤਬਾਹੀ ਮਚਾਈ ਹੈ। ਕਈ ਥਾਵਾਂ 'ਤੇ ਪਾਣੀ ਘਰਾਂ 'ਚ ਦਾਖਲ ਹੋਣ ਕਾਰਨ ਘਰਾਂ 'ਚ ਰੱਖਿਆ ਸਾਮਾਨ ਨੁਕਸਾਨਿਆ ਗਿਆ। ਕਈ ਥਾਵਾਂ 'ਤੇ ਆਲੀਸ਼ਾਨ ਕਮਰਿਆਂ ਦੀਆਂ ਕੰਧਾਂ 'ਚ ਤਰੇੜਾਂ ਆ ਗਈਆਂ ਅਤੇ ਪੁਲੀਆਂ ਵੀ ਟੁੱਟ ਗਈਆਂ ਹਨ ਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵੀ ਟੁੱਟ ਗਈਆਂ ਹਨ ।
ਬੀਤੀ ਰਾਤ ਹੋਈ ਭਾਰੀ ਬਾਰਿਸ਼ ਨੇ ਨੰਗਲ ਦੇ ਵੱਖ-ਵੱਖ ਇਲਾਕਿਆਂ 'ਚ ਤਬਾਹੀ ਮਚਾਈ, ਕਈ ਥਾਵਾਂ ''ਤੇ ਪਾਣੀ ਘਰਾਂ 'ਚ ਦਾਖਲ ਹੋਣ ਕਾਰਨ ਘਰਾਂ 'ਚ ਰੱਖਿਆ ਸਾਮਾਨ ਨੁਕਸਾਨਿਆ ਗਿਆ, ਕਈ ਥਾਵਾਂ 'ਤੇ ਆਲੀਸ਼ਾਨ ਕਮਰਿਆਂ ਦੀਆਂ ਕੰਧਾਂ ''ਚ ਤਰੇੜਾਂ ਆ ਗਈਆਂ ਅਤੇ ਪੁਲੀਆਂ ਵੀ ਟੁੱਟ ਗਈਆਂ ਹਨ ਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵੀ ਟੁੱਟ ਗਈਆਂ ਹਨ।
ਇਹ ਵੀ ਪੜ੍ਹੋ: Punjab Flood News: ਪਾਕਿਸਤਾਨ ਤੋਂ ਭਾਰਤ ਆਈ ਪਾਣੀ ਰਾਹੀਂ ਤੈਰਦੀ ਹੋਈ ਇੱਕ ਵਿਅਕਤੀ ਦੀ ਲਾਸ਼
ਅਸੀਂ ਤੁਹਾਨੂੰ ਨੰਗਲ ਦੇ ਨਿਊ ਪ੍ਰੀਤ ਨਗਰ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਜਿੱਥੇ ਬੀਤੀ ਰਾਤ ਹੋਈ ਭਾਰੀ ਬਾਰਿਸ਼ ਕਾਰਨ ਕਾਫੀ ਨੁਕਸਾਨ ਹੋਇਆ ਹੈ, ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ''ਚ ਵੜ ਗਿਆ ਹੈ ਅਤੇ ਇਸ ਇਲਾਕੇ ''ਚ ਇਕ ਨਾਲੇ ਦਾ ਪੁਲੀ ਵੀ ਟੁੱਟ ਗਈ ਹੈ। ਪੁਲੀ ਟੁੱਟਣ ਕਾਰਨ ਆਵਾਜਾਈ ਠੱਪ ਹੋ ਗਈ ਹੈ ਤੇ ਪੀਣ ਵਾਲੇ ਪਾਣੀ ਦੀ ਵੀ ਸਮੱਸਿਆ ਪੈਦਾ ਹੋ ਗਈ ਹੈ, ਨਗਰ ਕੌਂਸਲ ਨੰਗਲ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈ ਕੇ ਕੰਮ ਸ਼ੁਰੂ ਕਰ ਦਿੱਤਾ ਹੈ।
ਨਗਰ ਕੌਂਸਲ ਨੰਗਲ ਦੀ ਤਰਫੋਂ ਟੁੱਟੀ ਪੁਲੀ ਦੀ ਮੁਰੰਮਤ ਕਰਵਾਈ ਜਾ ਰਹੀ ਹੈ ਅਤੇ ਪੀਣ ਵਾਲੇ ਪਾਣੀ ਨੂੰ ਮੁੜ ਬਹਾਲ ਕੀਤਾ ਜਾ ਰਿਹਾ ਹੈ, ਜਿਸ ਦਾ ਕਾਰਨ ਇਹ ਦੱਸਿਆ ਗਿਆ ਕਿ ਇਸ ਨਾਲੇ ''ਤੇ ਲੋਕਾਂ ਨੇ ਕਬਜੇ ਕੀਤੇ ਹੋਏ ਹਨ ਤੇ ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਬਰਸਾਤ ਦਾ ਪਾਣੀ ਓਵਰਫਲੋਅ ਹੋ ਗਿਆ, ਘਰਾਂ ਵਿੱਚ ਵੜਨ ਨਾਲ ਨਾਲ ਨਾਲੇ ਦੀ ਜ਼ਮੀਨ ਵੀ ਧਸ ਗਈ ਅਤੇ ਗਲੀ ਵਿੱਚ ਵੀ ਟੋਏ ਪੈ ਗਏ ਹਨ।
ਇਹ ਵੀ ਪੜ੍ਹੋ: International Youth Day 2023: CM ਭਗਵੰਤ ਮਾਨ ਨੇ ਟਵੀਟ ਕਰ ਅੰਤਰਰਾਸ਼ਟਰੀ ਯੁਵਾ ਦਿਵਸ ਦੀਆਂ ਦਿੱਤੀਆਂ ਵਧਾਈਆਂ, ਕਹੀ ਇਹ ਗੱਲ
ਦੂਜੇ ਪਾਸੇ ਇਸ ਇਲਾਕੇ ਤੋਂ ਕੁਝ ਦੂਰੀ 'ਤੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕੁਝ ਘਰਾਂ ਦੀਆਂ ਕੰਧਾਂ 'ਚ ਤਰੇੜਾਂ ਆ ਗਈਆਂ ਹਨ ਅਤੇ ਉਨ੍ਹਾਂ ਦੇ ਮਕਾਨਾਂ ਦੇ ਡਿੱਗਣ ਦਾ ਖਤਰਾ ਬਣਿਆ ਹੋਇਆ ਹੈ ਇਹ ਕੋਠੀ ਇੱਕ ਸਾਲ ਪਹਿਲਾਂ ਕਰਜ਼ਾ ਲੈ ਕੇ ਬਣਵਾਈ ਸੀ
ਦੂਜੇ ਪਾਸੇ ਜਦੋਂ ਇਸ ਸਬੰਧੀ ਜਾਣਕਾਰੀ ਲੈਣ ਲਈ ਨੰਗਲ ਨਗਰ ਕੌਂਸਲ ਦੇ ਜੇ.ਈ.ਦਲਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਵੀ ਇਸ ਨੁਕਸਾਨ ਦਾ ਕਾਰਨ ਲੋਕਾਂ ਵੱਲੋਂ ਡਰੇਨਾਂ ’ਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ।