Punjab News: ਐਸਐਸਪੀ ਮੋਗਾ ਨੇ ਦੱਸਿਆ ਕਿ ਦੁਕਾਨਦਾਰ ਨੇ ਪੁਲਿਸ ਨੂੰ ਆਪਣਾ ਬਿਆਨ ਲਿਖਵਾਇਆ ਕਿ ਜਦ ਉਹ ਆਪਣੀ ਦੁਕਾਨ ਉੱਤੇ ਵਕਤ ਕਰੀਬ 12:30 ਸੀ ਤਾਂ ਤਿੰਨ ਮੌਨੇ ਨੌਜਵਾਨ ਜਿੰਨ੍ਹਾ ਵਿੱਚੋ ਇੱਕ ਪਾਸ ਪਿਸਟਲ ਸੀ ਅਤੇ ਦੂਸਰੇ ਖਾਲੀ ਹੱਥ ਸਨ।
Trending Photos
Punjab News: ਮੋਗਾ ਪੁਲਿਸ ਵੱਲੋਂ ਅਰਸ਼ ਡਾਲਾ ਗੈਂਗ ਨਾਲ ਸਬੰਧਿਤ 3 ਗੁਰਗੇ ਕਾਬੂ ਕੀਤੇ ਗਏ ਹਨ। ਇਸ ਦੇ ਨਾਲ ਹੀ ਉਹਨਾਂ ਕੋਲੋਂ ਪੁਲਿਸ ਨੇ ਇੱਕ ਪਿਸਟਲ 32 ਬੋਰ ਦੇਸੀ ਸਮੇਤ 3 ਜਿੰਦਾ ਰੋਦ 32 ਬੋਰ ਸਮੇਤ ਮੋਟਰ ਸਾਈਕਲ ਡੀ ਲੈਕਸ ਬਰਾਮਦ ਕੀਤਾ ਗਿਆ। ਐਸਐਸਪੀ ਮੋਗਾ ਨੇ ਦੱਸਿਆ ਕਿ ਦੁਕਾਨਦਾਰ ਨੇ ਪੁਲਿਸ ਨੂੰ ਆਪਣਾ ਬਿਆਨ ਲਿਖਵਾਇਆ ਕਿ ਜਦ ਉਹ ਆਪਣੀ ਦੁਕਾਨ ਉੱਤੇ ਵਕਤ ਕਰੀਬ 12:30 ਸੀ ਤਾਂ ਤਿੰਨ ਮੌਨੇ ਨੌਜਵਾਨ ਜਿੰਨ੍ਹਾ ਵਿੱਚੋ ਇੱਕ ਪਾਸ ਪਿਸਟਲ ਸੀ ਅਤੇ ਦੂਸਰੇ ਖਾਲੀ ਹੱਥ ਸਨ ਜੋ ਇੱਕ ਹੀ ਮੋਟਰਸਾਈਕਲ ਤੇ ਸਵਾਰ ਹੋ ਕੇ ਉਸਦੀ ਦੁਕਾਨ ਵਿੱਚ ਆਏ ਅਤੇ ਸੁਰਜੀਤ ਕੁਮਾਰ ਨੂੰ ਆਪਣੇ ਮੋਬਾਇਲ ਤੋਂ ਕਿਸੇ ਨਾਲ ਗੱਲ ਕਰਨ ਲਈ ਕਹਿਣ ਲੱਗੇ ਅਤੇ ਕਿਹਾ ਕਿ ਮੋਬਾਇਲ ਪਰ ਗੈਂਗਸਟਰ ਅਰਸ਼ ਡਾਲਾ ਹੋਲਡ ਉੱਤੇ ਹੈ, ਜਦ ਸੁਰਜੀਤ ਕੁਮਾਰ ਫੋਨ ਉੱਤੇ ਗੱਲ ਕਰਨ ਲੱਗਾ ਤਾਂ ਮੋਬਾਇਲ ਕਾਲ ਕੱਟ ਹੋ ਗਈ।
ਇਸ ਦੌਰਾਨ ਹੀ ਪੀ.ਸੀ.ਆਰ ਉੱਤੇ ਤਾਇਨਾਤ ਸਹਾਇਕ ਥਾਣੇਦਾਰ ਸਤਨਾਮ ਸਿੰਘ ਜੋ ਉਸ ਬੀਟ ਵਿਚ ਗਸ਼ਤ 'ਤੇ ਸੀ ਤਾਂ ਉਸਨੇ ਦੁਕਾਨ ਅੰਦਰ ਕਿਸੇ ਅਣਪਛਾਤੇ ਵਿਅਕਤੀਆਂ ਦੇ ਹੋਣ ਦਾ ਸ਼ੱਕ ਹੋਣ 'ਤੇ ਜਿਸ ਨੂੰ ਦੇਖ ਕੇ ਇਕ ਨੌਜਵਾਨ ਜਿਸ ਪਾਸ ਪਿਸਟਲ ਸੀ ਉਹ ਮੌਕਾ ਤੋਂ ਭੱਜ ਗਿਆ ਅਤੇ ਦੂਸਰੇ ਦੋ ਲੜਕਿਆ ਨੂੰ ਸਤਨਾਮ ਸਿੰਘ ਦੁਆਰਾ ਕਾਬੂ ਕਰ ਲਿਆ ਗਿਆ।
ਮੌਕਾ ਤੋ ਕਾਬੂ ਕੀਤੇ ਵਿਅਕਤੀਆ ਵਿੱਚੋਂ ਇੱਕ ਨੇ ਆਪਣਾ ਨਾਮ (1) ਲਵਪ੍ਰੀਤ ਸਿੰਘ , ਅਕਾਸ਼ਦੀਪ ਸਿੰਘ ਉਰਫ ਪ੍ਰਿੰਸ ਵਾਸੀ ਕੋਟਲੀ ਅਬਲੂ,ਥਾਣਾ ਕੋਟ ਭਾਈ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੱਸਿਆ ਅਤੇ ਇਹ ਵੀ ਦੱਸਿਆ ਕੇ ਮੌਕਾ ਤੇ ਸਮੇਤ ਪਿਸਟਲ ਭੱਜਣ ਵਾਲੇ ਨੌਜਵਾਨ ਦਾ ਨਾਮ ਗੁਰਪਿਆਰ ਸਿੰਘ ਉਰਫ ਖੱਡੂ ਪੁੱਤਰ ਰਾਜੂ ਸਿੰਘ ਵਾਸੀ ਸਮਾਲਸਰ ਹਾਲ ਵਾਸੀ ਚੈਨਾ,ਥਾਣਾ ਜੈਤੋ ਜਿਲ੍ਹਾ ਫਰੀਦਕੋਟ ਹੈ ਜਿਸ 'ਤੇ ਤਿੰਨ੍ਹਾਂ ਦੋਸ਼ੀਆਂ ਦੇ ਖਿਲਾਫ਼ ਮੁਕੱਦਮਾ ਨੰਬਰ 223 ਮਿਤੀ 05.10.2023 ਅ/ਧ 384,511 ਭ:ਦ, 25-54-59 ਅਸਲਾ ਐਕਟ ਥਾਣਾ ਸਿਟੀ ਮੋਗਾ ਦਰਜ ਰਜਿਸਟਰ ਕੀਤਾ ਗਿਆ ਅਤੇ ਮੌਕੇ ਤੋਂ ਭੱਜੇ ਦੋਸ਼ੀ ਦੀ ਭਾਲ ਸ਼ੁਰੂ ਕੀਤੀ ਗਈ।
ਇਹ ਵੀ ਪੜ੍ਹੋ: Punjab News:ਅਧਿਆਪਕਾਂ ਯੂਨੀਅਨ ਦਾ ਵੱਡਾ ਬਿਆਨ- ਸਰਕਾਰ ਨੇ ਨਹੀਂ ਕੀਤੇ ਪੱਕੇ, ਸਿਰਫ਼ ਤਨਖ਼ਾਹ 'ਚ ਹੋਇਆ ਵਾਧਾ
ਇਸ ਦੌਰਾਨ ਫਰਾਰ ਹੋਏ ਗੁਰਪਿਆਰ ਸਿੰਘ ਉਰਫ ਖੱਡੂ ਨੇ ਮੋਗਾ ਤੋ ਬਹੋਨਾ ਰੋਡ ਪਰ ਲਿੰਕ ਸੜਕ ਤੋਂ ਨਵਜੋਤ ਗਿੱਲ ਵਾਸੀ ਪਿੰਡ ਮੈਹਿਰੋ ਪਾਸੋ ਪਿਸਟਲ ਦੀ ਨੋਕ ਤੇ ਉਸਦਾ ਮੋਟਰਸਾਇਕਲ ਡੀਲੈਕਸ ਅਤੇ ਮੋਬਾਇਲ ਖੋਹ ਕਰ ਲਿਆ ਸੀ ਜਿਸ ਉੱਤੇ ਮੁਕੱਦਮਾ ਨੰਬਰ 224 ਮਿਤੀ 05.10.2023 ਅ/ਧ 379-ਬੀ ਭ:ਦ,25-54-59 ਅਸਲਾ ਐਕਟ ਥਾਣਾ ਸਿਟੀ ਮੋਗਾ ਦਰਜ ਕੀਤਾ ਗਿਆ ਜੋ ਤਫਤੀਸ਼ ਦੌਰਾਨ ਰਹਿੰਦੇ ਦੋਸ਼ੀ ਗੁਰਪਿਆਰ ਸਿੰਘ ਉਰਫ ਖੰਡੂ ਨੂੰ ਕਾਬੂ ਕਰਕੇ ਉਸਦੇ ਕਬਜੇ ਵਿੱਚੋਂ ਇੱਕ ਪਿਸਟਲ 32 ਬੋਰ ਦੇਸੀ ਸਮੇਤ 3 ਜਿੰਦਾ ਰੋਦ 32 ਬੋਰ ਸਮੇਤ ਮੋਟਰ ਸਾਈਕਲ ਡੀ ਲੈਕਸ ਬਰਾਮਦ ਕੀਤਾ ਗਿਆ ਹੈ।
(ਮੋਗਾ ਤੋਂ ਨਵਦੀਪ ਮਹੇਸਰੀ ਦੀ ਰਿਪੋਰਟ)