Harjot Bains Wedding: ਹਰਜੋਤ ਬੈਂਸ ਦੇ ਵਿਆਹ 'ਚ ਪਹੁੰਚੇ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਮਾਨ, ਨੰਗਲ ਵਿਖੇ ਲਗਾਇਆ ਪੌਦਾ
Advertisement

Harjot Bains Wedding: ਹਰਜੋਤ ਬੈਂਸ ਦੇ ਵਿਆਹ 'ਚ ਪਹੁੰਚੇ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਮਾਨ, ਨੰਗਲ ਵਿਖੇ ਲਗਾਇਆ ਪੌਦਾ

Harjot Bains Wedding News: ਇਸ ਵਿਆਹ ਸਮਾਗਮ ਵਿੱਚ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਧਰਮ ਪਤਨੀ ਨਾਲ ਪਹੁੰਚੇ। ਉੱਥੇ ਹੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਉਚੇਚੇ ਤੌਰ ਤੇ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇਣ ਪਹੁੰਚੇ।

Harjot Bains Wedding: ਹਰਜੋਤ ਬੈਂਸ ਦੇ ਵਿਆਹ 'ਚ ਪਹੁੰਚੇ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਮਾਨ, ਨੰਗਲ ਵਿਖੇ ਲਗਾਇਆ ਪੌਦਾ

Harjot Bains Wedding News: ਅੱਜ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਿਆਹ ਦੇ ਬੰਧਨ ਵਿਚ ਬੱਝ ਗਏ। ਉਹਨਾਂ ਦਾ ਵਿਆਹ ਆਈਪੀਐਸ ਅਧਿਕਾਰੀ ਜੋਤੀ ਯਾਦਵ ਨਾਲ ਹੋਇਆ। ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦੇ ਵਿਆਹ ਸਮਾਗਮ 'ਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੰਗਲ ਦੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸਤਲੁਜ ਸਦਨ ਪਹੁੰਚੇ ਜਿੱਥੇ ਉਹਨਾਂ ਨੇ ਪਰਿਵਾਰ ਨੂੰ ਮੁਬਾਰਕਾਂ ਦਿੱਤੀਆਂ। ਉੱਥੇ ਹੀ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ। 

fallback

ਅੱਜ ਸਵੇਰੇ 8 ਵਜੇ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੇ ਆਈਪੀਐਸ ਅਧਿਕਾਰੀ ਜੋਤੀ ਯਾਦਵ ਨਾਲ ਨੰਗਲ ਦੇ ਗੁਰਦੁਆਰਾ ਵਿਭੌਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਅਨੰਦ ਕਾਰਜ ਹੋਏ। ਅਨੰਦ ਕਾਰਜ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਇਆ ਹੈ ਕਿ ਮੀਡੀਆ ਨੂੰ ਇਸ ਸਾਰੇ ਸਮਾਗਮ ਤੋਂ ਦੂਰ ਰੱਖਿਆ ਗਿਆ।

fallback

ਇਹ ਵੀ ਪੜ੍ਹੋ: 1100-1500 ਦੇ ਹੋਏ ਪੌਪਕੌਰਨ! ਸ਼ਹਿਨਾਜ਼ ਗਿੱਲ ਨੇ ਸੁਨੀਲ ਸ਼ੈੱਟੀ ਸਾਹਮਣੇ ਪ੍ਰਗਟਾਈ ਚਿੰਤਾ, ਮਿਲਿਆ ਮਜ਼ਾਕੀਆ ਜਵਾਬ

ਇਸ ਵਿਆਹ ਸਮਾਗਮ ਵਿੱਚ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਧਰਮ ਪਤਨੀ ਨਾਲ ਪਹੁੰਚੇ। ਉੱਥੇ ਹੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਉਚੇਚੇ ਤੌਰ ਤੇ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇਣ ਪਹੁੰਚੇ। ਵਿਆਹ ਸਮਾਗਮ ਵਿੱਚ ਜਿੰਨੇ ਵੀ ਵੀਵੀਆਈਪੀ ਤੇ ਵੀਆਈਈ ਪਹੁੰਚੇ ਸਨ। ਉਨ੍ਹਾਂ ਦੇ ਦੁਪਹਿਰ ਦੇ ਭੋਜਨ ਦਾ ਇੰਤਜ਼ਾਮ ਭਾਖੜਾ ਬਿਆਸ ਮੈਨੇਜਮੇਂਟ ਬੋਰਡ ਦੇ ਸਤਲੁਜ ਦਰਿਆ ਦੇ ਕਿਨਾਰੇ ਸਤਲੁਜ ਸਦਨ ਵਿਖੇ ਕੀਤਾ ਗਿਆ ਸੀ। 

fallback

ਉੱਥੇ ਹੀ ਇੱਥੇ ਪਹੁੰਚੇ ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ , ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਧਰਮ ਪਤਨੀ ਅਤੇ ਨਵੀਂ ਵਿਆਹੀ ਜੋੜੀ ਹਰਜੋਤ ਬੈਂਸ ਅਤੇ ਉਨ੍ਹਾਂ ਦੀ ਧਰਮ ਪਤਨੀ ਵੱਲੋਂ ਯਾਦਗਾਰ ਦੇ ਰੂਪ ਵਿਚ ਸਤਲੁਜ ਸਦਨ ਵਿੱਚ ਇੱਕ ਪੌਦਾ ਲਗਾਇਆ ਗਿਆ।

(ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ)

Trending news