Ludhiana Accident News: ਨਸ਼ੇ ਵਿੱਚ ਧੁੱਤ ਹੋਏ ਗੱਡੀ ਚਾਲਕ ਨੇ ਕਈ ਲੋਕਾਂ ਨੂੰ ਦਰੜਿਆ, ਪੁਲਿਸ ਨੇ ਹਿਰਾਸਤ ਵਿੱਚ ਲਿਆ
Advertisement
Article Detail0/zeephh/zeephh1864245

Ludhiana Accident News: ਨਸ਼ੇ ਵਿੱਚ ਧੁੱਤ ਹੋਏ ਗੱਡੀ ਚਾਲਕ ਨੇ ਕਈ ਲੋਕਾਂ ਨੂੰ ਦਰੜਿਆ, ਪੁਲਿਸ ਨੇ ਹਿਰਾਸਤ ਵਿੱਚ ਲਿਆ

Ludhiana Accident News: ਓਥੇ ਖੜੇ ਸਥਾਨਕ ਲੋਕਾਂ ਨੇ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਤੇਜ਼ ਰਫਤਾਰ ਗੱਡੀ ਨਸ਼ੇ ਦੀ ਹਾਲਤ ਵਿੱਚ ਸੀ।

Ludhiana Accident News: ਨਸ਼ੇ ਵਿੱਚ ਧੁੱਤ ਹੋਏ ਗੱਡੀ ਚਾਲਕ ਨੇ ਕਈ ਲੋਕਾਂ ਨੂੰ ਦਰੜਿਆ, ਪੁਲਿਸ ਨੇ ਹਿਰਾਸਤ ਵਿੱਚ ਲਿਆ

Ludhiana Accident News: ਲੁਧਿਆਣਾ ਦੇ ਗਿੱਲ ਰੋਡ ਉੱਤੇ ਬੀਤੀ ਰਾਤ ਨਸ਼ੇ ਦੀ ਹਾਲਤ ਵਿੱਚ ਧੁੱਤ ਹੋਏ ਗੱਡੀ ਚਾਲਕ ਨੇ ਗਿੱਲ ਰੋਡ 'ਤੇ ਕਈ ਬੰਦਿਆਂ ਨੂੰ ਕੁਚਲ ਦਿੱਤਾ। ਇਸ ਦੌਰਾਨ ਬਾਅਦ ਵਿੱਚ ਗੱਡੀ ਦੁਕਾਨ ਦੇ ਵਿੱਚ ਜਾ ਵੱਜੀ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਗੱਡੀ ਚਾਲਕ ਨੂੰ ਹਿਰਾਸਤ ਲੈ ਲਿਆ ਹੈ। ਲੁਧਿਆਣਾ ਦੇ ਗਿੱਲ ਰੋਡ ਤੇਜ਼ ਰਫਤਾਰ ਨਸ਼ੇ ਦੀ ਹਾਲਤ ਵਿੱਚ ਗੱਡੀ ਚਾਲਕ ਨੇ ਅੱਠ ਤੋਂ 10 ਬੰਦੇ ਕੁਚਲਦਾ ਹੋਇਆ ਅੱਗੇ ਵਧਿਆ ਅਤੇ ਇੱਕ ਦੁਕਾਨ ਦੇ ਵਿੱਚ ਜਾ ਵੱਜਾ ਹੈ।

ਓਥੇ ਖੜੇ ਸਥਾਨਕ ਲੋਕਾਂ ਨੇ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਤੇਜ਼ ਰਫਤਾਰ ਗੱਡੀ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਗੱਡੀ ਜੋ ਕਿ ਕਾਫੀ ਸਪੀਡ ਨਾਲ ਆਈ ਸੀ ਅਤੇ ਮੇਰੇ ਪਿਤਾ ਰੇੜੀ ਤੋਂ ਫਰੂਟ ਲੈ ਰਹੇ ਸੀ ਤੇ ਉਹਨਾਂ ਦੇ ਵਿੱਚ ਵੀ ਆ ਕੇ ਜਾ ਵੱਜੀ ਅਤੇ ਉਨ੍ਹਾਂ ਦੇ ਵੀ ਕਾਫੀ ਸੱਟਾਂ ਲੱਗੀਆਂ ਨੇ ਉਧਰ ਮੌਕੇ ਤੇ ਪਹੁੰਚੀ ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਗੱਡੀ ਚਾਲਕ ਨੂੰ ਹਿਰਾਸਤ ਵਿੱਚ ਲਿਆ ਹੈ। 

ਇਹ ਵੀ ਪੜ੍ਹੋ: School Bus Accident: 5 ਸਾਲਾਂ ਬੱਚੇ ਦੇ ਇਨਸਾਫ਼ ਲਈ ਮੈਨੇਜਮੈਂਟ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਲੋਕਾਂ ਨੇ ਸਕੂਲ ਨੂੰ ਪਾਇਆ ਘੇਰਾ

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਗੱਡੀ ਚਾਲਕ ਆਪਣੇ ਆਪ ਨੂੰ ਸਰਕਾਰੀ ਬੈਂਕ ਦਾ ਅਧਿਕਾਰੀ ਦੱਸ ਰਿਹਾ ਹੈ ਤੇ ਕਿਹਾ ਕਿ ਗੱਡੀ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਜੋ ਬਣਦੀ ਕਾਰਵਾਈ ਐ ਉਹ ਕੀਤੀ ਜਾਵੇਗੀ।

ਗੌਰਤਲਬ ਹੈ ਕਿ ਬੀਤੇ ਦਿਨੀ ਲੁਧਿਆਣਾ ਦੇ ਕੈਲਾਸ਼ ਨਗਰ ਚੌਕ ਵਿਖੇ ਬੀਤੀ ਰਾਤ ਕੰਮ ਤੋਂ ਘਰ ਪਰਤ ਰਹੀ ਔਰਤ ਨੂੰ ਅਣਪਛਾਤੇ ਵਾਹਨ ਨੇ ਕੁਚਲ ਦਿੱਤਾ ਸੀ। ਇਸ ਕਾਰਨ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਦੋਸ਼ੀ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਸਬੰਧੀ ਜਦੋਂ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਹਾਈਵੇ 'ਤੇ ਜਾਮ ਲਗਾ ਦਿੱਤਾ।

ਜਾਮ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਮ ਨੂੰ ਹਟਾਉਣ ਲਈ ਵੱਡੀ ਗਿਣਤੀ 'ਚ ਪੁਲਿਸ ਬਲ ਮੌਕੇ 'ਤੇ ਪਹੁੰਚ ਗਿਆ ਸੀ। ਇਸ ਦੌਰਾਨ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਸੀ। ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਵੀ ਹੋਈ। ਮ੍ਰਿਤਕ ਔਰਤ ਦੀ ਪਛਾਣ ਮੇਨਕਾ ਵਾਸੀ ਸੀਤਾਮੜੀ, ਬਿਹਾਰ ਵਜੋਂ ਹੋਈ ਸੀ।

Trending news