Amritsar News: ਪਾਕਿਸਤਾਨ ਦੀ ਨਾਪਾਕ ਹਰਕਤ ਫਿਰ ਆਈ ਸਾਹਮਣੇ, ਡਰੋਨ ਰਾਹੀਂ ਬੋਤਲ 'ਚੋਂ ਮਿਲੀ ਕਰੋੜਾਂ ਦੀ ਹੈਰੋਇਨ
Advertisement
Article Detail0/zeephh/zeephh1851685

Amritsar News: ਪਾਕਿਸਤਾਨ ਦੀ ਨਾਪਾਕ ਹਰਕਤ ਫਿਰ ਆਈ ਸਾਹਮਣੇ, ਡਰੋਨ ਰਾਹੀਂ ਬੋਤਲ 'ਚੋਂ ਮਿਲੀ ਕਰੋੜਾਂ ਦੀ ਹੈਰੋਇਨ

Amritsar News: ਪੰਜਾਬ ਪੁਲਿਸ ਅਨੁਸਾਰ ਇਹ ਡਰੋਨ ਅਟਾਰੀ ਸਰਹੱਦ ਦੇ ਬਿਲਕੁਲ ਨੇੜੇ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਧੁੰਆ ਖੁਰਦ ਤੋਂ ਮਿਲਿਆ ਹੈ।

Amritsar News: ਪਾਕਿਸਤਾਨ ਦੀ ਨਾਪਾਕ ਹਰਕਤ ਫਿਰ ਆਈ ਸਾਹਮਣੇ, ਡਰੋਨ ਰਾਹੀਂ ਬੋਤਲ 'ਚੋਂ ਮਿਲੀ ਕਰੋੜਾਂ ਦੀ ਹੈਰੋਇਨ

Amritsar News: ਪੰਜਾਬ ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਪਾਕਿਸਤਾਨੀ ਡਰੋਨ ਨੂੰ ਜ਼ਬਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਖਾਸ ਗੱਲ ਇਹ ਹੈ ਕਿ ਇਹ ਡਰੋਨ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੀ ਸਖ਼ਤ ਸੁਰੱਖਿਆ ਨੂੰ ਪਾਰ ਕਰਨ 'ਚ ਸਫਲ ਰਿਹਾ ਹੈ ਪਰ ਇਸ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਹੁਕਮਾਂ 'ਤੇ ਬਣਾਈ ਗਈ ਗ੍ਰਾਮ ਸੁਰੱਖਿਆ ਕਮੇਟੀ (ਵੀਡੀਸੀ) ਦੀ ਮਦਦ ਨਾਲ ਜ਼ਬਤ ਕਰ ਲਿਆ ਗਿਆ ਹੈ। ਇਸ ਖੇਪ ਦੇ ਨਾਲ ਹੀ ਪੁਲਿਸ ਨੇ 400 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ।

ਪੰਜਾਬ ਪੁਲਿਸ ਅਨੁਸਾਰ ਇਹ ਡਰੋਨ ਅਟਾਰੀ ਸਰਹੱਦ ਦੇ ਬਿਲਕੁਲ ਨੇੜੇ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਧੁੰਆ ਖੁਰਦ ਤੋਂ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡਰੋਨ ਨੂੰ ਵੀ.ਡੀ.ਸੀ.ਕਮੇਟੀ ਵੱਲੋਂ ਦੇਖਿਆ ਗਿਆ। ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਖੇਤਾਂ ਵਿੱਚੋਂ ਡਰੋਨ ਨੂੰ ਕਬਜ਼ੇ ਵਿੱਚ ਲੈ ਲਿਆ।

ਇਹ ਵੀ ਪੜ੍ਹੋ: Punjab News: ਤਰਨਤਾਰਨ 'ਚ ਪਾਕਿਸਤਾਨੀ ਡਰੋਨ ਅਤੇ ਦੋ ਕਿੱਲੋ ਹੈਰੋਇਨ ਨਾਲ ਇੱਕ ਸਮੱਗਲਰ ਕਾਬੂ

ਇਸ ਡਰੋਨ ਨਾਲ ਇੱਕ ਬੋਤਲ ਬੰਨ੍ਹੀ ਹੋਈ ਸੀ, ਜਿਸ ਵਿੱਚ 400 ਗ੍ਰਾਮ ਹੈਰੋਇਨ ਸੀ। ਪੁਲਿਸ ਨੇ ਇਸ ਨੂੰ ਕਬਜ਼ੇ 'ਚ ਲੈ ਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਤਰਨਤਾਰਨ ਪੁਲਿਸ ਵੱਲੋਂ ਸਮੱਗਲਰ ਕੋਲੋਂ ਬਰਾਮਦ ਕੀਤੇ ਡਰੋਨ ਵਾਂਗ ਇਹ ਡਰੋਨ ਵੀ ਮਿੰਨੀ DJI ਕਿਸਮ ਦਾ ਹੈ। ਦਰਅਸਲ 23 ਅਗਸਤ ਨੂੰ ਤਰਨਤਾਰਨ ਪੁਲਿਸ ਨੇ ਇੱਕ ਤਸਕਰ ਕੋਲੋਂ ਡਰੋਨ ਬਰਾਮਦ ਕੀਤਾ ਸੀ। ਜਿਸ ਤੋਂ ਹੈਰੋਇਨ ਸੁੱਟੇ ਜਾਣ ਦੀ ਵੀਡੀਓ ਮਿਲੀ ਸੀ।

ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ 'ਚ 3 ਤਸਕਰ ਸਰਹੱਦ ਪਾਰੋਂ ਆਈ 41 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ

ਪਰ, ਇਹ ਡਰੋਨ ਭਾਰਤ ਲਈ ਦੋਹਰਾ ਖਤਰਾ ਬਣ ਰਹੇ ਹਨ। ਇਨ੍ਹਾਂ ਡਰੋਨਾਂ ਦੇ ਅੰਦਰ ਇਕ ਕੈਮਰਾ ਫਿੱਟ ਕੀਤਾ ਗਿਆ ਹੈ, ਜਿਸ ਰਾਹੀਂ ਪਾਕਿਸਤਾਨੀ ਤਸਕਰ ਵੀਡੀਓ ਅਤੇ ਤਸਵੀਰਾਂ ਲੈ ਕੇ ਪਾਕਿਸਤਾਨੀ ਖੁਫੀਆ ਏਜੰਸੀ ਆਈਐੱਸਆਈ ਨੂੰ ਦੇ ਸਕਦੇ ਹਨ। ਇਸ ਡਰੋਨ ਦੀ ਮਦਦ ਨਾਲ ਭਾਰਤ ਵਿੱਚ ਹੀ ਨਹੀਂ, ਅਮਰੀਕਾ ਵਿੱਚ ਵੀ ਹੈਰੋਇਨ ਦੀ ਤਸਕਰੀ ਕੀਤੀ ਜਾਂਦੀ ਹੈ। ਡੀਜੇਆਈ ਮਿੰਨੀ ਡਰੋਨ ਦੀ ਵਰਤੋਂ ਮੈਕਸੀਕੋ ਅਤੇ ਅਮਰੀਕਾ ਦੀ ਸਰਹੱਦ ਦੇ ਵਿਚਕਾਰ ਨਸ਼ਿਆਂ ਦੀ ਤਸਕਰੀ ਲਈ ਕੀਤੀ ਜਾ ਰਹੀ ਹੈ।

(ਪਰਮਬੀਰ ਸਿੰਘ ਔਲਖ ਦੀ ਰਿਪੋਰਟ)

Trending news