Punjab news: ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ ਕਰਦਿਆਂ 30 ਨਿੱਜੀ ਸਕੂਲਾਂ ਨੂੰ ਜਾਰੀ ਕੀਤਾ ਗਿਆ ਨੋਟਿਸ
Advertisement

Punjab news: ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ ਕਰਦਿਆਂ 30 ਨਿੱਜੀ ਸਕੂਲਾਂ ਨੂੰ ਜਾਰੀ ਕੀਤਾ ਗਿਆ ਨੋਟਿਸ

 ਸਿੱਖਿਆ ਮੰਤਰੀ ਵੱਲੋਂ ਇੱਕ ਈਮੇਲ — emofficepunjab@gmail.com — ਜਾਰੀ ਕੀਤੀ ਗਈ ਸੀ ਜਿਸ ‘ਤੇ ਵਿਦਿਆਰਥੀਆਂ ਦੇ ਮਾਪੇ ਪ੍ਰਾਈਵੇਟ ਸਕੂਲਾਂ ਵੱਲੋਂ ਕਿਤਾਬਾਂ ਅਤੇ ਫੀਸਾਂ 'ਚ ਵਾਧੇ ਬਾਰੇ ਕੋਈ ਵੀ ਸ਼ਿਕਾਇਤ ਕਰਵਾ ਸਕਦੇ ਹਨ।

Punjab news: ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ ਕਰਦਿਆਂ 30 ਨਿੱਜੀ ਸਕੂਲਾਂ ਨੂੰ ਜਾਰੀ ਕੀਤਾ ਗਿਆ ਨੋਟਿਸ

Punjab's Harjot Singh Bains takes action against private schools: ਪੰਜਾਬ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਹਾਲ ਹੀ ਵਿੱਚ ਸੂਬੇ ਦੇ ਨਿੱਜੀ ਸਕੂਲਾਂ ਵਲੋਂ ਕਿਤਾਬ ਅਤੇ ਫੰਡਾਂ ਦੇ ਨਾਮ ਤੇ ਕੀਤੀ ਜਾ ਰਹੀ ਲੁੱਟ ਦੇ ਖਿਲਾਫ ਕਾਰਵਾਈ ਸ਼ੁਰੂ ਕਰਦਿਆਂ ਇੱਕ ਈਮੇਲ ਲਾਂਚ ਕੀਤੀ ਗਈ ਸੀ। ਇਸ ਦੌਰਾਨ ਇਸ ਈਮੇਲ 'ਤੇ ਵਾਧੂ ਫ਼ੀਸਾਂ ਤੇ ਫੰਡ ਵਸੂਲਣ ਸੰਬੰਧੀ 24 ਘੰਟਿਆਂ 'ਚ 1600 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਅਤੇ 30 ਸਕੂਲਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।  

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਦੱਸਿਆ ਗਿਆ ਕਿ ਬੀਤੇ 24 ਘੰਟਿਆਂ ਦੌਰਾਨ ਈਮੇਲ ‘ਤੇ 1600 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ ਜਿਹਨਾਂ ਨੂੰ ਸਿੱਖਿਆ ਮੰਤਰੀ ਟਾਸਕ ਫੋਰਸ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ। 

ਦੱਸ ਦਈਏ ਕਿ ਟਾਸਕ ਫੋਰਸ ਵੱਲੋਂ ਸਕੂਲਾਂ ਦਾ ਦੌਰਾ ਕੀਤਾ ਜਾਵੇਗਾ ਅਤੇ ਤੱਥਾਂ ਦੀ ਜਾਂਚ ਕਰਦਿਆਂ ਰਿਪੋਰਟ ਰੈਗੂਲੇਟਰੀ ਅਥਾਰਟੀ ਨੂੰ ਪੇਸ਼ ਕੀਤੀ ਜਾਵੇਗੀ। ਸਿੱਖਿਆ ਮੰਤਰੀ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਸੂਬੇ ਵਿੱਚ ਸਿੱਖਿਆ ਦੇ ਨਾਂ ਤੇ ਲੁੱਟ ਨਹੀਂ ਕਰਨ ਦਿੱਤੀ ਜਾਵੇਗੀ।

ਇਸ ਦੌਰਾਨ ਪੰਜਾਬ ਦੇ 30 ਨਿੱਜੀ ਸਕੂਲਾਂ ਨੂੰ ਸਰਕਾਰੀ ਹਦਾਇਤਾਂ ਦੀ ਪਾਲਣਾ ਨਾ ਕਰਨ ‘ਤੇ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸਕੂਲਾਂ ਵਲੋਂ ‘ਦੀ ਪੰਜਾਬ ਰੈਗੁਲੇਸਨ ਆਫ ਫੀਸ ਆਫ ਅਨਏਡਿਡ ਐਜੂਕੇਸਨਲ ਇੰਸਟੀਚਿਊਸਨਜ ਬਿੱਲ 2016 ਅਤੇ 2019 ਦੀ ਉਲੰਘਣਾ ਕੀਤੀ ਗਈ ਹੈ। ਇਸ ਕਾਰਵਾਈ ਦੇ ਤਹਿਤ ਇਨ੍ਹਾਂ ਸਕੂਲਾਂ ਨੂੰ 7 ਦਿਨਾਂ ਵਿੱਚ ਜਵਾਬ ਦੇਣ ਲਈ ਕਿਹਾ ਗਿਆ ਹੈ। 

ਇਹ ਵੀ ਪੜ੍ਹੋ: Navjot Singh Sidhu News: ਸਿੱਧੂ ਮੂਸੇਵਾਲਾ ਦੇ ਘਰ ਪੁੱਜੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ

ਇਨ੍ਹਾਂ ਸਕੂਲਾਂ ਵਿੱਚ ਅੰਮ੍ਰਿਤਸਰ ਦਾ ਰਾਮ ਆਸ਼ਰਮ ਸਕੂਲ, ਬਠਿੰਡਾ ਦਾ ਗੁਰੂਕੁਲ ਪਬਲਿਕ ਸਕੂਲ, ਈਸਟਵੁੱਡ ਇੰਟਰਨੈਸ਼ਨਲ ਸਕੂਲ ਡੂਮਵਾਲੀ, ਫਤਤਿਹਗੜ ਸਾਹਿਬ ਦਾ ਪਾਇਨ ਗਰੋਵ ਪਬਲਿਕ ਸਕੂਲ ਬਸੀ ਪਠਾਣਾ, ਫਾਜ਼ਿਲਕਾ ਦੇ ਪਿਨਾਕਾ ਸੀਨੀਅਰ ਸੈਕੰਡਰੀ ਸਕੂਲ, ਸੇਂਟ ਕਬੀਰ ਗੁਰੂਕੁਲ ਸੀਨੀਅਰ ਸੈਕੰਡਰੀ ਸਕੂਲ, ਅਜ਼ੰਪਸ਼ਨ ਕਾਨਵੈਂਟ ਸਕੂਲ, ਅਬੋਹਰ, ਅਸਪਾਇਰ ਇੰਟਰਨੈਸ਼ਨ ਸਕੂਲ, ਗੋਬਿੰਦਗੜ ਫਾਜ਼ਿਲਕਾ, ਐਲ.ਆਰ. ਐਸ. ਡੀਏਵੀ ਸੀਨੀਅਰ ਸੈਕੰਡਰੀ ਮਾਡਲ ਸਕੂਲ, ਅਬੋਹਰ, ਤੇ ਗੁਰਦਾਸਪੁਰ ਦਾ ਗੈਲੈਕਸੀ ਸਟਾਰ ਪਬਲਿਕ ਸਕੂਲ ਸ਼ਾਮਿਲ ਹੈ।  

ਦੱਸਣਯੋਗ ਹੈ ਕਿ ਬੀਤੇ ਦਿਨੀਂ ਸਿੱਖਿਆ ਮੰਤਰੀ ਵੱਲੋਂ ਇੱਕ ਈਮੇਲ — emofficepunjab@gmail.com — ਜਾਰੀ ਕੀਤੀ ਗਈ ਸੀ ਜਿਸ ‘ਤੇ ਵਿਦਿਆਰਥੀਆਂ ਦੇ ਮਾਪੇ ਪ੍ਰਾਈਵੇਟ ਸਕੂਲਾਂ ਵੱਲੋਂ ਕਿਤਾਬਾਂ ਅਤੇ ਫੀਸਾਂ 'ਚ ਵਾਧੇ ਬਾਰੇ ਕੋਈ ਵੀ ਸ਼ਿਕਾਇਤ ਕਰਵਾ ਸਕਦੇ ਹਨ।

ਇਹ ਵੀ ਪੜ੍ਹੋ: NIA Gangsters List Release News: ਐਨਆਈਏ ਵੱਲੋਂ ਵਿਦੇਸ਼ਾਂ 'ਚ ਬੈਠੇ ਗੈਂਗਸਟਰਾਂ ਦੀ ਸੂਚੀ ਜਾਰੀ, ਸਿਖਰ 'ਤੇ ਗੋਲਡੀ ਬਰਾੜ

(For more news apart from Punjab Harjot Singh Bains takes action against private schools, stay tuned to Zee PHH)

Trending news