Nangal Flyover Ready to Open News: ਇਸ ਬਹੁ ਕਰੋੜੀ ਫਲਾਈਓਵਰ ਦਾ ਇੱਕ ਪਾਸਾ ਲਗਭਗ ਮੁਕੰਮਲ ਹੋ ਚੁੱਕਾ ਹੈ ਤੇ ਜਲਦ ਹੀ ਇਸ 'ਤੇ ਆਵਾਜਾਈ ਵੀ ਸ਼ੁਰੂ ਕਰ ਦਿੱਤੀ ਜਾਵੇਗੀ।
Trending Photos
Punjab min Harjot Singh Bains on Nangal Flyover News: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਨੰਗਲ ਫਲਾਈਓਵਰ ਦਾ ਦੌਰਾ ਕਰ ਚੱਲ ਰਹੇ ਕੰਮਾਂ ਦੇ ਬਾਰੇ ਜਾਣਕਾਰੀ ਹਾਸਿਲ ਕੀਤੀ ਗਈ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਨੰਗਲ ਨੂੰ ਜਾਮ ਤੋਂ ਰਾਹਤ ਮਿਲੇਗੀ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਨੰਗਲ 'ਚ ਲੋਕ ਜਾਮ ਦੇ ਨਾਲ ਜੂਝ ਰਹੇ ਸਨ।
ਨੰਗਲ ਦੇ ਵਿੱਚ ਕਈ ਕਿਲੋਮੀਟਰ ਲੱਗਣ ਵਾਲੇ ਜਾਮ ਤੋਂ ਹੁਣ ਜਨਤਾ ਨੂੰ ਰਾਹਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ। ਫਲਾਈਓਵਰ ਦਾ ਇੱਕ ਪਾਸਾ ਲਗਭਗ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਬਹੁਤ ਜਲਦ ਇਸਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਫਲਾਈਓਵਰ ਪੂਰਾ ਨਾ ਹੋਣ ਕਾਰਨ ਹਿਮਾਚਲ ਤੋਂ ਪੰਜਾਬ, ਚੰਡੀਗੜ੍ਹ, ਦਿੱਲੀ ਜਾਣ ਵਾਲੇ ਵਾਹਨਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਉਧਰ ਵਾਹਨਾਂ ਲਈ ਰਸਤਾ ਡਾਈਵਰਟ ਹੋਣ ਕਾਰਨ ਰੋਜ਼ਾਨਾ ਹਾਦਸੇ ਵੀ ਹੋ ਰਹੇ ਸਨ। ਅਗਰ ਫਲਾਈਓਵਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਇਸਨੂੰ ਜਲਦੀ ਮੁਕੰਮਲ ਕਰਨ ਲਈ ਅਧਿਕਾਰੀਆਂ ਦੀਆਂ ਹਫਤਾਵਾਰ ਮੀਟਿੰਗ ਕਰ ਹਲਕਾ ਵਿਧਾਇਕ ਤੇ ਕੈਬਿਨਟ ਮੰਤਰੀ ਵੱਲੋਂ ਕੰਮ ਤੇ ਨਜ਼ਰ ਰੱਖੀ ਜਾ ਰਹੀ ਸੀ।
ਹੁਣ ਇਸ ਬਹੁ ਕਰੋੜੀ ਫਲਾਈਓਵਰ ਦਾ ਇੱਕ ਪਾਸਾ ਲਗਭਗ ਮੁਕੰਮਲ ਹੋ ਚੁੱਕਾ ਹੈ ਤੇ ਜਲਦ ਹੀ ਇਸ 'ਤੇ ਆਵਾਜਾਈ ਵੀ ਸ਼ੁਰੂ ਕਰ ਦਿੱਤੀ ਜਾਵੇਗੀ। ਅੱਜ ਕੈਬਿਨਟ ਮੰਤਰੀ ਹਰਜੋਤ ਬੈਂਸ ਵੱਲੋਂ ਇਸ ਫਲਾਈਓਵਰ ਦਾ ਦੌਰਾ ਕੀਤਾ ਗਿਆ ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਲੋਕਾਂ ਵੱਲੋਂ ਇਸ ਫਲਾਈਓਵਰ ਦੇ ਚੱਲਦੇ ਬਹੁਤ ਸੰਤਾਪ ਭੋਗਿਆ।
ਕਾਫੀ ਮਿਹਨਤ ਤੋਂ ਬਾਅਦ ਹੁਣ ਓਹ ਦਿਨ ਦੂਰ ਨਹੀਂ ਜਦੋਂ ਇਸ ਉੱਤੇ ਆਵਾਜਾਈ ਸ਼ੁਰੂ ਹੋ ਜਾਏਗੀ। ਫਿਲਹਾਲ ਫਲਾਈਓਵਰ ਦੀ ਟੈਸਟਿੰਗ ਚੱਲ ਰਹੀ ਹੈ ਅਤੇ ਪੂਰਾ ਪਲਾਨ ਤਿਆਰ ਕੀਤਾ ਜਾ ਰਿਹਾ ਹੈ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਾਲ 2018 ਵਿੱਚ ਸੂਬੇ ਦੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਇਸ ਫਲਾਈਓਵਰ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਜੋ ਕਿ 2020 ਵਿੱਚ ਮੁਕੰਮਲ ਹੋਣਾ ਸੀ, ਪਰ ਤਤਕਾਲੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਇਹ ਕੰਮ ਲਟਕਿਆ ਰਿਹਾ ਅਤੇ ਬਹੁਤ ਮੱਠੀ ਰਫਤਾਰ ਨਾਲ ਚੱਲ ਰਹੀ ਸੀ, ਜਿਸ ਕਾਰਨ ਸ਼ਹਿਰ ਦੇ ਚਾਰੇ ਪਾਸੇ ਜਾਮ ਲੱਗਦੇ ਸਨ ਅਤੇ ਨੰਗਲ ਦਾ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਗਿਆ ਸੀ।
ਉਨ੍ਹਾਂ ਕਿਹਾ ਕਿ "ਜਦੋਂ ਸਾਡੀ ਸਰਕਾਰ ਬਣੀ ਤਾਂ ਮੈਂ ਨਿੱਜੀ ਦਿਲਚਸਪੀ ਲੈ ਕੇ ਇਸ ਫਲਾਈਓਵਰ ਦਾ ਕੰਮ ਅੱਗੇ ਵਧਾਇਆ। ਹੁਣ ਫਲਾਈਓਵਰ ਦੀ ਇੱਕ ਸਾਈਟ ਮੁਕੰਮਲ ਹੋ ਚੁੱਕੀ ਹੈ। ਪੁਲ ਲਗਭਗ ਤਿਆਰ ਹੈ ਅਤੇ ਆਉਣ ਵਾਲੇ 12 ਤੋਂ 15 ਦਿਨਾਂ ਵਿੱਚ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪੁਲ ਪਹਿਲਾਂ ਦੋ ਪਹੀਆ ਵਾਹਨਾਂ ਲਈ , ਫਿਰ ਹਲਕੇ ਚਾਰ ਪਹੀਆ ਵਾਹਨਾਂ ਅਤੇ ਕੁਝ ਦਿਨਾਂ ਬਾਅਦ ਭਾਰੀ ਵਾਹਨਾਂ ਲਈ ਖੋਲ੍ਹਿਆ ਜਾਵੇਗਾ।"
ਇਹ ਵੀ ਪੜ੍ਹੋ: Ambala News: ਅੰਬਾਲਾ 'ਚ ਮਿਲੀ ਫੌਜੀ ਦੀ ਲਾਸ਼, ਪਤਨੀ ਨੂੰ ਵਟਸਐਪ 'ਤੇ ਆਇਆ ਮੈਸੇਜ, "ਪਾਕਿਸਤਾਨ ਜ਼ਿੰਦਾਬਾਦ"
- ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ