Gurdaspur News: BSF ਦੇ ਹੱਥ ਲੱਗੀ ਵੱਡੀ ਸਫ਼ਲਤਾ, ਜ਼ਮੀਨ ਹੇਠਾਂ ਦੱਬੀ 6 ਪੈਕਟ ਹੈਰੋਇਨ ਕੀਤੀ ਬਰਾਮਦ
Advertisement

Gurdaspur News: BSF ਦੇ ਹੱਥ ਲੱਗੀ ਵੱਡੀ ਸਫ਼ਲਤਾ, ਜ਼ਮੀਨ ਹੇਠਾਂ ਦੱਬੀ 6 ਪੈਕਟ ਹੈਰੋਇਨ ਕੀਤੀ ਬਰਾਮਦ

Gurdaspur News: ਗੁਰਦਾਸਪੁਰ 'ਚ ਪੈਂਦੀ BSF ਦੀ ਕਮਾਲਪੁਰ ਜੱਟਾਂ ਚੌਕੀ ਦੀ 89 ਬਟਾਲੀਅਨ ਨੇ ਬੀਪੀ ਨੰਬਰ 30/5 ਨੇੜੇ ਬੈਟਰੀ 'ਚ ਛੁਪਾ ਕੇ ਜ਼ਮੀਨ ਹੇਠਾਂ ਦੱਬੀ 6 ਪੈਕਟ ਹੈਰੋਇਨ ਬਰਾਮਦ ਕੀਤੀ ਹੈ।

 

Gurdaspur News: BSF ਦੇ ਹੱਥ ਲੱਗੀ ਵੱਡੀ ਸਫ਼ਲਤਾ, ਜ਼ਮੀਨ ਹੇਠਾਂ ਦੱਬੀ 6 ਪੈਕਟ ਹੈਰੋਇਨ ਕੀਤੀ ਬਰਾਮਦ

Gurdaspur News: ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਆਏ ਦਿਨ ਡਰੋਨ ਦੀ ਗਤੀਵਿਧੀ ਲਗਾਤਾਰ ਵੱਧ ਰਹੀ ਹੈ। ਇਸ ਵਿਚਾਲੇ ਤਾਜਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ BSF ਦੀ ਕਮਾਲਪੁਰ ਜੱਟਾਂ ਚੌਕੀ ਦੀ 89 ਬਟਾਲੀਅਨ ਨੇ ਬੀਪੀ ਨੰਬਰ 30/5 ਨੇੜੇ ਬੈਟਰੀ 'ਚ ਛੁਪਾ ਕੇ ਜ਼ਮੀਨ ਹੇਠਾਂ ਦੱਬੀ 6 ਪੈਕਟ ਹੈਰੋਇਨ ਬਰਾਮਦ ਕੀਤੀ ਹੈ।

ਬੀਐਸਐਫ ਨੇ ਪੰਜਾਬ ਦੇ ਗੁਰਦਾਸਪੁਰ ਵਿੱਚ ਇੱਕ ਸਰਚ ਅਭਿਆਨ ਵਿੱਚ 6.3 ਕਿਲੋਗ੍ਰਾਮ ਹੈਰੋਇਨ ਅਤੇ ਲਗਭਗ 70 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਨਸ਼ੀਲੇ ਪਦਾਰਥਾਂ ਦੀ ਛੁਪੀ ਹੋਈ ਖੇਪ ਬਾਰੇ ਖਾਸ ਸੂਚਨਾ 'ਤੇ ਬੀਐਸਐਫ ਦੇ ਜਵਾਨਾਂ ਨੇ ਪਿੰਡ ਦੋਸਤਪੁਰ ਨੇੜੇ ਸਰਹੱਦੀ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਸੀ। ਤਲਾਸ਼ੀ ਦੌਰਾਨ ਜਵਾਨਾਂ ਨੇ 12 ਵੋਲਟ ਦੀ ਬੈਟਰੀ ਅੰਦਰ ਛੁਪਾ ਕੇ ਰੱਖੀ ਹੋਈ 6 ਪੈਕਟ ਹੈਰੋਇਨ ਅਤੇ 1 ਪੈਕਟ ਅਫੀਮ ਬਰਾਮਦ ਕੀਤੀ।

ਇਹ ਵੀ ਪੜ੍ਹੋ: Punjab News: ਤਰਨਤਾਰਨ 'ਚ ਪਾਕਿਸਤਾਨੀ ਡਰੋਨ ਅਤੇ ਦੋ ਕਿੱਲੋ ਹੈਰੋਇਨ ਨਾਲ ਇੱਕ ਸਮੱਗਲਰ ਕਾਬੂ

ਇਸ ਤੋਂ ਪਹਿਲਾਂ ਹੀ ਬੀਐਸਐਫ ਨੇ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਦੀਆਂ ਘਟਨਾਵਾਂ ਨੂੰ ਰੋਕਣ ਤਹਿਤ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਇਹ ਬਰਾਮਦਗੀ ਸਰਹੱਦੀ ਥਾਣਾ ਘਰਿੰਡਾ ਅਧੀਨ ਪੈਂਦੇ ਪਿੰਡ ਦਾਉਕੇ ਦੇ ਖੇਤਾਂ ਵਿੱਚੋਂ ਕੀਤੀ ਗਈ ਹੈ।

ਹਾਲ ਹੀ 'ਚ ਰਾਜਪਾਲ ਦੇ ਨਿਰਦੇਸ਼ਾਂ 'ਤੇ ਗਠਿਤ ਗ੍ਰਾਮ ਰੱਖਿਆ ਕਮੇਟੀ ਰਾਜਾਤਾਲ ਅਤੇ ਬੀ.ਐੱਸ.ਐੱਫ ਦੇ ਸਾਂਝੇ ਤਲਾਸ਼ੀ ਅਭਿਆਨ ਦੌਰਾਨ ਖੇਤ 'ਚੋਂ ਇਕ ਪੀਲੇ ਰੰਗ ਦਾ ਪਲਾਸਟਿਕ ਦਾ ਲਿਫਾਫਾ ਮਿਲਿਆ, ਜਿਸ 'ਚ ਇਹ ਖੇਪ ਰੱਖੀ ਹੋਈ ਸੀ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਖੇਪ ਰਾਤ ਨੂੰ ਡਰੋਨ ਰਾਹੀਂ ਸੁੱਟੀ ਗਈ ਸੀ। ਪੁਲਿਸ ਨੇ ਖੇਪ ਨੂੰ ਜ਼ਬਤ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਸੀਮਾ ਸੁਰੱਖਿਆ ਬਲ ਨੇ  ਭਾਰਤ-ਪਾਕਿਸਤਾਨ ਸਰਹੱਦ (India Pakistan International Border) 'ਤੇ ਪਾਕਿਸਤਾਨੀ ਡਰੋਨ ਉੱਡਦਾ ਵੇਖਿਆ ਸੀ, ਜਿਸ ਦੀ ਆਵਾਜ਼ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਸੁਣੀ। ਭਾਰਤੀ ਸਰਹੱਦ 'ਚ ਦਾਖਲ ਹੋਇਆ ਪਾਕਿਸਤਾਨੀ ਡਰੋਨ (Pakistan Drone) ਵਾਪਸ ਚਲਾ ਗਿਆ ਪਰ ਇਸ ਰਾਹੀਂ ਸੁੱਟੀ ਗਈ 17 ਕਰੋੜ ਰੁਪਏ ਦੀ ਹੈਰੋਇਨ ਨੂੰ ਜਵਾਨਾਂ ਨੇ ਜ਼ਬਤ ਕਰਕੇ ਜਾਂਚ ਲਈ ਭੇਜ ਦਿੱਤਾ ਹੈ। ਇੱਕ ਮਾਮਲੇ ਵਿੱਚ ਸੀਮਾ ਸੁਰੱਖਿਆ ਬਲ ਨੇ ਅੰਮ੍ਰਿਤਸਰ ਸੈਕਟਰ ਦੇ ਪਿੰਡ ਰਾਏ ਵਿੱਚ ਖੇਤਾਂ ਵਿੱਚ ਪਈ 5.5 ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਹੈਰੋਇਨ ਪਾਕਿਸਤਾਨੀ ਸਮੱਗਲਰਾਂ ਵੱਲੋਂ ਡਰੋਨ ਰਾਹੀਂ ਭੇਜੀ ਗਈ ਸੀ।

ਦਰਅਸਲ ਬੀਐਸਐਫ ਦੇ ਜਵਾਨ ਸਰਹੱਦੀ ਖੇਤਰ ਵਿੱਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਸ ਨੇ ਡਰੋਨ ਦੀ ਆਵਾਜ਼ ਸੁਣੀ। ਜਵਾਨਾਂ ਨੇ ਤੁਰੰਤ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਡਰੋਨ ਵਾਪਸ ਪਰਤਿਆ। ਜਵਾਨਾਂ ਨੇ ਤਲਾਸ਼ੀ ਮੁਹਿੰਮ ਚਲਾਈ ਤਾਂ ਖੇਤਾਂ 'ਚ ਪਈ 5.5 ਕਿਲੋ ਹੈਰੋਇਨ ਬਰਾਮਦ ਹੋਈ।

 

Trending news